ਅਮਰੀਕਾ ਵਿੱਚ ਸਿੱਖ ਦੇ ਕਾਤਲ ਨੂੰ 17 ਸਾਲ ਦੀ ਕੈਦ...
News18 Punjab
Updated: January 31, 2019, 9:49 AM IST

ਅਮਰੀਕਾ ਵਿੱਚ ਸਿੱਖ ਦੇ ਕਾਤਲ ਨੂੰ 17 ਸਾਲ ਦੀ ਕੈਦ...
- news18-Punjabi
- Last Updated: January 31, 2019, 9:49 AM IST
ਅਮਰੀਕਾ ਵਿੱਚ ਇੱਕ ਅਮਰੀਕੀ ਸਿੱਖ ਜਸਪ੍ਰੀਤ ਸਿੰਘ ਦੇ ਕਤਲ ਦੇ ਦੋਸ਼ੀ ਨੂੰ 17 ਸਾਲ ਦੀ ਸਜ਼ਾ ਹੋਈ ਹੈ। ਮਿਲਟਨ ਜਨਰਲ ਨਿਊਜ਼ ਰਿਪੋਰਟ ਮੁਤਾਬਕ ਓਹੀਓ 'ਚ 21 ਸਾਲਾ ਬ੍ਰੋਡਰਿਕ ਮਲਿਕ ਜੋਨਸ ਰਾਬਰਟ ਨੇ ਕੋਰਟ ਵਿੱਚ ਆਪਣਾ ਅਪਰਾਧ ਕਬੂਲਿਆ ਹੈ। ਉਸ ਉੱਤੇ ਕਤਲ, ਹਿੰਸਕ ਲੁੱਟ, ਗੋਲੀਬਾਰੀ ਤੇ ਹਥਿਆਰ ਰੱਖਣ ਦੇ ਅਪਰਾਧ ਸ਼ਾਮਲ ਦੇ ਮਾਮਲੇ ਹਨ।
ਜ਼ਿਕਰਯੋਗ ਹੈ ਕਿ 12 ਮਈ 2018 ਨੂੰ ਰਾਬਰਟ ਨੇ ਲੁੱਟ ਦੀ ਕੋਸ਼ਿਸ਼ ਵਿੱਚ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਜਸਪ੍ਰੀਤ ਸਿੰਘ ਗੰਭੀਰ ਜਖਮੀ ਹੋ ਗਿਆ ਸੀ। ਫੋਰਟ ਹੈਮਿਲਟਨ ਹਸਪਤਾਲ ਦੇ 10 ਦਿਨ ਵੈਂਟੀਲੇਟਰ ਉੱਤੇ ਰਹਿਣ ਪਿਛੋਂ ਉਸਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪਿਛਲੇ 8 ਮਹੀਨਿਆਂ ਤੋਂ ਬਟਲਰ ਕਾਊਂਟੀ ਜੇਲ 'ਚ ਰੱਖਿਆ ਗਿਆ ਸੀ।
ਜਸਪ੍ਰੀਤ ਸਿੰਘ ਚਾਰ ਬੱਚਿਆਂ ਦੇ ਪਿਤਾ ਸਨ ਤੇ ਪੰਜਾਬ ਦੇ ਕਪੂਰਥਲਾ ਨੇੜੇ ਨਡਾਲਾ ਪਿੰਡ ਦੇ ਰਹਿਣ ਵਾਲੇ ਸਨ। ਉਹ ਡਰਾਈਵਰੀ ਕਰਦੇ ਸਨ ਤੇ ਪਿਛਲੇ 8 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ। ਉਹ ਓਹੀਓ ਦੇ ਵੈਸਟ ਚੈਸਟਰ ਟਾਊਨਸ਼ਿਪ ਦੀ ਗੁਰੂ ਨਾਨਕ ਸੁਸਾਇਟੀ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਸਨ।