HOME » NEWS » World

ਲਾਕਡਾਊਨ ਦੀ ਉਲੰਘਣਾ ਕਰਨ 'ਤੇ ਕਿਮ ਜੋਂਗ ਦੇ 'ਫਾਇਰਿੰਗ ਸਕੁਐਡ' ਨੇ ਜੋੜੇ ਨੂੰ ਗੋਲੀ ਮਾਰੀ

News18 Punjabi | News18 Punjab
Updated: May 30, 2020, 3:58 PM IST
share image
ਲਾਕਡਾਊਨ ਦੀ ਉਲੰਘਣਾ ਕਰਨ 'ਤੇ ਕਿਮ ਜੋਂਗ ਦੇ 'ਫਾਇਰਿੰਗ ਸਕੁਐਡ' ਨੇ ਜੋੜੇ ਨੂੰ ਗੋਲੀ ਮਾਰੀ
ਲਾਕਡਾਊਨ ਦੀ ਉਲੰਘਣਾ ਕਰਨ 'ਤੇ ਕਿਮ ਜੋਂਗ ਦੇ 'ਫਾਇਰਿੰਗ ਸਕੁਐਡ' ਨੇ ਜੋੜੇ ਨੂੰ ਗੋਲੀ ਮਾਰੀ

ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਇੱਕ ਉੱਤਰੀ ਕੋਰੀਆ ਦੇ ਜੋੜੇ ਨੂੰ ਕੁਆਰੰਟੀਨ ਨਿਯਮ ਤੋੜਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਦੋਵਾਂ ਨੇ ਕਥਿਤ ਤੌਰ 'ਤੇ ਚੀਨ ਦੇ ਨੇੜੇ ਰਯਾਂਗਾਂਗ ਪ੍ਰਾਂਤ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

  • Share this:
  • Facebook share img
  • Twitter share img
  • Linkedin share img
ਖਬਰਾਂ ਅਨੁਸਾਰ, ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਇੱਕ ਉੱਤਰੀ ਕੋਰੀਆ ਦੇ ਜੋੜੇ ਨੂੰ ਕੁਆਰੰਟੀਨ ਨਿਯਮ ਤੋੜਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਦੋਵਾਂ ਨੇ ਕਥਿਤ ਤੌਰ 'ਤੇ ਚੀਨ ਦੇ ਨੇੜੇ ਰਯਾਂਗਾਂਗ ਪ੍ਰਾਂਤ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਫਾਇਰਿੰਗ ਸਕੁਐਡ ਨੇ ਉਨ੍ਹਾਂ ਨੂੰ ਗੋਲੀ ਮਾਰੀ ਤਾਂ ਉਸ ਸਮੇਂ ਉਨ੍ਹਾਂ ਨਾਲ 14 ਸਾਲ ਦੇ ਭਤੀਜਾ ਵੀ ਨਾਲ ਸੀ। ‘ਡੇਲੀ ਸਟਾਰ’ ਦੀ ਖ਼ਬਰ ਅਨੁਸਾਰ ਇਹ ਦੇਸ਼ ਵਿਚ ਤਾਲਾਬੰਦੀ ਦੇ ਵਿਚਕਾਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਆਪਣੇ ਭਤੀਜੇ ਨੂੰ ਦੱਖਣੀ ਕੋਰੀਆ ਵਿੱਚ ਉਸਦੇ ਮਾਪਿਆਂ ਕੋਲ ਭੇਜਣਾ ਚਾਹੁੰਦੇ ਸਨ।

ਕਾਬਿਲੇਗੌਰ ਹੈ ਕਿ ਉੱਤਰ ਕੋਰੀਆ ਸ਼ੁਰੂ ਤੋਂ ਹੀ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਉਸ ਦੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਕੇਸ ਹੈ। ਹਾਲਾਂਕਿ, ਅਜਿਹੀਆਂ ਖਬਰਾਂ ਆਈਆਂ ਹਨ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਅਪਣਾਏ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਫਾਇਰਿੰਗ ਸਕੁਐਡ ਨੇ ਬਿਨਾਂ ਕਿਸੇ ਜਾਂਚ ਦੇ ਗੋਲੀ ਮਾਰ ਦਿੱਤੀ ਸੀ। ਇਸ ਦੌਰਾਨ ਉਸ ਦਾ ਕਿਸ਼ੋਰ ਭਤੀਜਾ ਬਚ ਗਿਆ। ਉਸ ਨੂੰ ਛੋਟੀ ਉਮਰ ਦੇ ਕਾਰਨ ਰਿਹਾਅ ਕਰ ਦਿੱਤਾ ਗਿਆ। ਲੜਕਾ ਔਰਤ ਦੇ ਛੋਟੇ ਭਰਾ ਦਾ ਪੁੱਤਰ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਸਰਹੱਦੀ ਗਾਰਡਾਂ ਨੇ ਉਦੋਂ ਫੜ ਲਿਆ ਜਦੋਂ ਉਹ ਇਕੱਠੇ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਰਿਪੋਰਟ ਅਨੁਸਾਰ ਲਾਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੰਦ ਸੀ, ਜਿਸ ਕਰਕੇ ਦੋਵੇ ਪਤੀ-ਪਤਨੀ ਪ੍ਰੇਸ਼ਾਨ ਸਨ।

 
First published: May 30, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading