Home /News /international /

ਇਸ ਕਾਰਨ ਸੁਰੱਖੀਆਂ 'ਚ ਆਏ King Charles, ਟਵਿੱਟਰ 'ਤੇ ਨਵੇਂ ਰਾਜਾ ਦੀ ਗੁੱਸਾ ਕਰਦਿਆਂ ਦੀ ਵੀਡੀਓ ਵਾਇਰਲ

ਇਸ ਕਾਰਨ ਸੁਰੱਖੀਆਂ 'ਚ ਆਏ King Charles, ਟਵਿੱਟਰ 'ਤੇ ਨਵੇਂ ਰਾਜਾ ਦੀ ਗੁੱਸਾ ਕਰਦਿਆਂ ਦੀ ਵੀਡੀਓ ਵਾਇਰਲ

ਇਸ ਕਾਰਨ ਸੁਰੱਖੀਆਂ 'ਚ ਆਏ King Charles, ਟਵਿੱਟਰ 'ਤੇ ਨਵੇਂ ਰਾਜਾ ਦੀ ਗੁੱਸਾ ਕਰਦਿਆਂ ਦੀ ਵੀਡੀਓ ਹੋ ਰਹੀ ਵਾਇਰਲ

ਇਸ ਕਾਰਨ ਸੁਰੱਖੀਆਂ 'ਚ ਆਏ King Charles, ਟਵਿੱਟਰ 'ਤੇ ਨਵੇਂ ਰਾਜਾ ਦੀ ਗੁੱਸਾ ਕਰਦਿਆਂ ਦੀ ਵੀਡੀਓ ਹੋ ਰਹੀ ਵਾਇਰਲ

ਮਹਾਰਾਣੀ ਐਲਿਜ਼ਾਬੈਥ II ( Elizabeth II) ਦੀ ਮੌਤ ਤੋਂ ਬਾਅਦ ਸ਼ਨੀਵਾਰ ਨੂੰ ਬ੍ਰਿਟੇਨ ਨੂੰ ਰਾਜਾ ਚਾਰਲਸ III (Charles III) ਦੇ ਰੂਪ ਵਿੱਚ ਆਪਣਾ ਨਵਾਂ ਬਾਦਸ਼ਾਹ ਮਿਲ ਗਿਆ। ਨਵੇਂ ਬਾਦਸ਼ਾਹ ਬਾਰੇ ਹਰ ਕੋਈ ਉਤਸੁਕਤਾ ਨਾਲ ਜਾਣਨਾ ਚਾਹੁੰਦਾ ਹੈ। ਪਰ ਹਾਲ ਹੀ 'ਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡਿੰਗ ਵਿੱਚ ਹੈ। ਟਵਿੱਟਰ 'ਨਵੇਂ ਮਹਾਰਾਜ ਕਿੰਗ ਚਾਰਲਸ III ਦਾ ਗੁੱਸਾ ਕਰਦਿਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਬ੍ਰਿਟੇਨ ਵਿੱਚ ਰਾਜਸ਼ਾਹੀ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਦਸਤਖਤ ਕਰਨ ਦੌਰਾਨ ਕਿੰਗ ਚਾਰਲਸ ਡੈਸਕ ਸਾਫ ਕਰਨ ਨੂੰ ਲੈ ਕੇ ਸਹਾਇਕਾਂ 'ਤੇ ਗੁੱਸਾ ਕਰਦੇ ਨਜ਼ਰ ਆਏ ਸਨ ਤੇ ਇਹੀ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਜੋ ਹੁਣ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ ...
 • Share this:

  ਅਸਲ ਵਿੱਚ ਇਸ ਡੈਸਕ ਉੱਤੇ ਹੀ ਕਿੰਗ ਚਾਰਲਸ ਵੱਲੋਂ ਕਾਗਜ਼ਾਤ 'ਤੇ ਹਸਤਾਖਰ ਕੀਤੇ ਜਾਣੇ ਸਨ ਤੇ ਡੈਸਕ ਭਰਿਆ ਦੇਖ ਉਨ੍ਹਾਂ ਨੂੰ ਗੁੱਸਾ ਆ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਕੁਮੈਂਟ ਸਾਹਮਣੇ ਆ ਰਹੇ ਹਨ। ਕੁਝ ਹਾਸੋਹੀਣ ਹਨ ਤੇ ਕੁਝ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਹਨ। ਕੁਝ ਯੂਜ਼ਰਜ਼ ਨੇ ਇਸ ਵੀਡੀਓ ਵਿਚਲੇ ਗੁੱਸੇ ਨੂੰ ਦਿਖਾਵਾ ਦੱਸਿਆ ਗਿਆ ਤੇ ਕੁਝ ਯੂ਼ਜ਼ਰਜ਼ ਨੇ ਗੁੱਸੇ ਨੂੰ ਜਾਇਜ਼ ਵੀ ਦੱਸਿਆ ਹੈ। ਇੱਕ ਯੂਜ਼ਰ ਨੇ ਤਾਂ ਡੈਸਕ ਖਾਲੀ ਕਰਨ ਨੂੰ ਕਾਗਜ਼ਾਂ ਦੀ ਹੇਰਾਫੇਰੀ ਕਰਨ ਦਾ ਨਾਮ ਤੱਕ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਇਹ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਸੀ।

  ਦੱਸ ਦਈਏ ਕਿ ਇਸ ਆਸਟ੍ਰੇਲੀਆ ਨੇ ਕਿੰਗ ਚਾਰਲਸ III ਨੂੰ ਰਾਜ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ।ਚਾਰਲਸ ਨੂੰ ਸ਼ਨੀਵਾਰ ਨੂੰ ਲੰਡਨ ਦੇ ਸੇਂਟ ਜੇਮਸ ਪੈਲੇਸ ਵਿੱਚ ਇੱਕ ਇਤਿਹਾਸਕ ਸਮਾਰੋਹ ਵਿੱਚ ਰਾਜਾ ਐਲਾਨਿਆ ਗਿਆ ਸੀ। ਚਾਰਲਸ ਨੇ ਆਪਣੀ ਸਪੀਚ ਵਿੱਚ ਕਿਹਾ "ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਮਾਰਗਦਰਸ਼ਨ ਅਤੇ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਜੋ ਮੇਰੇ ਉੱਤੇ ਸੌਂਪੇ ਗਏ ਵਿਸ਼ਾਲ ਕਾਰਜ ਨੂੰ ਪੂਰਾ ਕੀਤਾ ਜਾ ਸਕੇ ਅਤੇ ਮੈਂ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਸਮਰਪਿਤ ਕਰ ਰਿਹਾ ਹਾਂ।" ਅਸਲ ਵਿੱਚ ਕਿੰਗ ਚਾਰਲਸ 70 ਸਾਲਾਂ ਵਿੱਚ ਪਹਿਲਾ ਨਵੇਂ ਰਾਜਾ ਹਨ। ਇਸ ਦਾ ਐਲਾਨ ਆਸਟ੍ਰੇਲੀਆ ਦੇ ਗਵਰਨਰ-ਜਨਰਲ ਡੇਵਿਡ ਹਰਲੇ ਨੇ ਕੈਨਬਰਾ ਵਿੱਚ ਦੇਸ਼ ਦੀ ਸੰਸਦ ਵਿੱਚ ਕੀਤਾ।

  ਕਿੰਗ ਚਾਰਲਸ ਦੀ ਜੀਵਨੀ ਦੀ ਗੱਲ ਕਰੀਏ ਤਾਂ ਆਪਣੀ ਮਾਂ, ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨਵਾਂ ਰਾਜਾ ਚੁਣਿਆ ਗਿਆ ਹੈ। ਕਿੰਗ ਚਾਰਲਸ ਦਾ ਜਨਮ 14 ਨਵੰਬਰ 1948 ਵਿੱਚ ਹੋਇਆ ਸੀ, ਜੋ ਕਿ ਐਲਿਜ਼ਾਬੈਥ ਤੇ ਫਿਲਿਪ ਦੀ ਪਹਿਲੀ ਸੰਤਾਨ ਹਨ। ਮਹਿਜ਼ 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ 1 ਜੁਲਾਈ 1969 ਵਿੱਚ ਰਸਮੀ ਤੌਰ 'ਤੇ ਵੇਲਜ਼ ਦਾ ਪ੍ਰਿੰਸ ਬਣਾਇਆ ਗਿਆ। ਉਨ੍ਹਾਂ ਨੇ ਇਸ ਤੋਂ ਬਾਅਦ 29 ਜੁਲਾਈ 1981 ਨੂੰ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕਰਵਾ ਲਿਆ ਅਤੇ 1660 ਤੋਂ ਬਾਅਦ ਉਹ ਇੱਕ ਅੰਗਰੇਜ਼ਨ ਔਰਤ ਨਾਲ ਵਿਆਹ ਕਰਨ ਵਾਲੇ ਪਹਿਲੇ ਸ਼ਾਹੀ ਵਾਰਸ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਗਸਤ 1996 ਵਿੱਚ, ਡਾਇਨਾ ਤੋਂ ਕਾਨੂੰਨੀ ਤੌਰ 'ਤੇ ਤਲਾਕ ਲੈ ਲਿਆ। ਫਿਰ ਇੱਕ ਕਾਰ ਹਾਦਸੇ ਵਿੱਚ ਡਾਇਨਾ ਦੀ ਮੌਤ ਤੋਂ ਬਾਅਦ, ਕਿੰਗ ਚਾਰਲਸ ਨੇ ਅਪ੍ਰੈਲ 2005 ਵਿੱਚ ਕੈਮਿਲਾ ਪਾਰਕਰ ਬਾਊਲਜ਼ ਨਾਲ ਦੁਬਾਰਾ ਵਿਆਹ ਕਰਵਾ ਲਿਆ। ਇਸ ਸਭ ਤੋਂ ਬਾਅਦ ਜਲਦ ਹੀ ਇਸ ਜੋੜੇ ਨੂੰ ਡਿਊਕ ਅਤੇ ਡਚੇਸ ਆਫ਼ ਕੋਰਨਵਾਲ ਦੇ ਸ਼ਾਹੀ ਖ਼ਿਤਾਬ ਵੀ ਮਿਲ ਗਏ।

  Published by:Sarafraz Singh
  First published:

  Tags: Twitter, Viral video