Home /News /international /

ਜਾਣੋ ਕੌਣ ਹੈ ਤਨਜ਼ਾਨੀਆ ਵਿੱਚ ਭਾਰਤ ਵੱਲੋਂ ਸਨਮਾਨਿਤ ਕੀਤੇ ਗਏ ਸੋਸ਼ਲ ਮੀਡੀਆ ਸੁਪਰਸਟਾਰ

ਜਾਣੋ ਕੌਣ ਹੈ ਤਨਜ਼ਾਨੀਆ ਵਿੱਚ ਭਾਰਤ ਵੱਲੋਂ ਸਨਮਾਨਿਤ ਕੀਤੇ ਗਏ ਸੋਸ਼ਲ ਮੀਡੀਆ ਸੁਪਰਸਟਾਰ

ਜਾਣੋ ਕੌਣ ਹੈ ਉਹ ਸੋਸ਼ਲ ਮੀਡੀਆ ਸਟਾਰ, ਜਿਸਨੂੰ ਭਾਰਤ ਵੱਲੋਂ ਤਨਜ਼ਾਨੀਆ ਵਿੱਚ ਕੀਤਾ ਗਿਆ ਸਨਮਾਨਿਤ(ਫਾਈਲ ਫੋਟੋ)

ਜਾਣੋ ਕੌਣ ਹੈ ਉਹ ਸੋਸ਼ਲ ਮੀਡੀਆ ਸਟਾਰ, ਜਿਸਨੂੰ ਭਾਰਤ ਵੱਲੋਂ ਤਨਜ਼ਾਨੀਆ ਵਿੱਚ ਕੀਤਾ ਗਿਆ ਸਨਮਾਨਿਤ(ਫਾਈਲ ਫੋਟੋ)

Internet sensation Killi Paul:  ਤਨਜ਼ਾਨੀਆ ਦਾ ਇਹ ਸ਼ਖਸ ਅੱਜਕਲ ਇੰਟਰਨੈੱਟ 'ਤੇ ਕਾਫੀ ਮਸ਼ਹੂਰ ਹੋਰ ਰਿਹਾ ਹੈ। ਬਾਲੀਵੁੱਡ ਗੀਤਾਂ 'ਤੇ ਉਸ ਦਾ ਡਾਂਸ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਆਮ ਆਦਮੀ ਹੀ ਨਹੀਂ, ਬਾਲੀਵੁੱਡ ਦੇ ਸਿਤਾਰੇ ਵੀ ਉਨ੍ਹਾਂ ਦੇ ਦੀਵਾਨੇ ਹਨ। ਬਾਲੀਵੁੱਡ ਗੀਤਾਂ 'ਤੇ ਉਸ ਦਾ ਲਿਪ-ਸਿੰਕਿੰਗ ਅਤੇ ਡਾਂਸ ਇੰਨਾ ਮਸ਼ਹੂਰ ਹੋ ਰਿਹਾ ਹੈ ਕਿ ਤਨਜ਼ਾਨੀਆ ਵਿਚ ਭਾਰਤੀ ਹਾਈ ਕਮਿਸ਼ਨ ਨੇ ਬਿਨਯਾ ਪ੍ਰਧਾਨ ਦੁਆਰਾ ਉਸ ਨੂੰ ਸਨਮਾਨਿਤ ਕੀਤਾ ਹੈ। ਉਸ ਦਾ ਨਾਮ ਕਿਲੀ ਪੌਲ ਹੈ।

ਹੋਰ ਪੜ੍ਹੋ ...
 • Share this:
  Internet sensation Killi Paul:  ਤਨਜ਼ਾਨੀਆ ਦਾ ਇਹ ਸ਼ਖਸ ਅੱਜਕਲ ਇੰਟਰਨੈੱਟ 'ਤੇ ਕਾਫੀ ਮਸ਼ਹੂਰ ਹੋਰ ਰਿਹਾ ਹੈ। ਬਾਲੀਵੁੱਡ ਗੀਤਾਂ 'ਤੇ ਉਸ ਦਾ ਡਾਂਸ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਆਮ ਆਦਮੀ ਹੀ ਨਹੀਂ, ਬਾਲੀਵੁੱਡ ਦੇ ਸਿਤਾਰੇ ਵੀ ਉਨ੍ਹਾਂ ਦੇ ਦੀਵਾਨੇ ਹਨ। ਬਾਲੀਵੁੱਡ ਗੀਤਾਂ 'ਤੇ ਉਸ ਦਾ ਲਿਪ-ਸਿੰਕਿੰਗ ਅਤੇ ਡਾਂਸ ਇੰਨਾ ਮਸ਼ਹੂਰ ਹੋ ਰਿਹਾ ਹੈ ਕਿ ਤਨਜ਼ਾਨੀਆ ਵਿਚ ਭਾਰਤੀ ਹਾਈ ਕਮਿਸ਼ਨ ਨੇ ਬਿਨਯਾ ਪ੍ਰਧਾਨ ਦੁਆਰਾ ਉਸ ਨੂੰ ਸਨਮਾਨਿਤ ਕੀਤਾ ਹੈ। ਉਸ ਦਾ ਨਾਮ ਕਿਲੀ ਪੌਲ ਹੈ। ਇੰਸਟਾਗ੍ਰਾਮ 'ਤੇ ਕਿਲੀ ਪੌਲ ਦੇ 23 ਮਿਲੀਅਨ ਫਾਲੋਅਰਜ਼ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹਨ। ਕਿਲੀ ਪੌਲ ਅਕਸਰ ਇੰਸਟਾਗ੍ਰਾਮ 'ਤੇ ਹਿੰਦੀ, ਪੰਜਾਬੀ ਆਦਿ ਭਾਰਤੀ ਗੀਤਾਂ 'ਤੇ ਲਿਪ-ਸਿੰਕਿੰਗ ਅਤੇ ਡਾਂਸ ਕਰਨ ਦੀਆਂ ਵੀਡੀਓਜ਼ ਬਣਾ ਕੇ ਪੋਸਟ ਕਰਦੀ ਹੈ।

  ਦਿਲਚਸਪ ਗੱਲ ਇਹ ਹੈ ਕਿ ਉਹ ਭਾਰਤੀ ਸਿਨੇਮਾ ਨਾਲ ਪੂਰੀ ਤਰ੍ਹਾਂ ਅੱਪਡੇਟ ਰਹਿੰਦੇ ਹਨ। ਹਾਲ ਹੀ 'ਚ ਆਈ ਪੁਸ਼ਪਾ ਫਿਲਮ ਦੇ ਗੀਤ 'ਤੇ ਉਨ੍ਹਾਂ ਦਾ ਡਾਂਸ ਹੋਵੇ ਜਾਂ ਬਾਲੀਵੁੱਡ ਸਿਤਾਰਿਆਂ ਦੀ ਨਕਲ, ਉਹ ਕਿਸੇ ਤੋਂ ਵੀ ਪਿੱਛੇ ਨਹੀਂ ਰਹਿੰਦੇ। ਤਨਜ਼ਾਨੀਆ ਦੀ ਇਸ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੂੰ ਤਨਜ਼ਾਨੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪੌਲ ਨੂੰ ਬੁਲਾ ਕੇ ਸਨਮਾਨਿਤ ਕੀਤਾ। ਤਨਜ਼ਾਨੀਆ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟ, ਬਿਨਯਾ ਪ੍ਰਧਾਨ ਨੇ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਕਿਲੀ ਪੌਲ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਨੇ ਲਿਖਿਆ ਕਿ ਅੱਜ ਇੱਕ ਵਿਸ਼ੇਸ਼ ਮਹਿਮਾਨ ਤਨਜ਼ਾਨੀਆ ਦੇ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਵਿੱਚ ਆਏ ਹਨ। ਮਸ਼ਹੂਰ ਤਨਜ਼ਾਨੀਆ ਕਲਾਕਾਰ ਕਿਲੀ ਪੌਲ ਨੇ ਆਪਣੇ ਕਈ ਵੀਡੀਓਜ਼ ਵਿੱਚ ਬਾਲੀਵੁੱਡ ਦੇ ਕਈ ਗੀਤਾਂ ਨੂੰ ਲਿਪ-ਸਿੰਕ ਕਰ ਕੇ ਭਾਰਤ ਦੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ ਹਨ।

  ਭਾਰਤੀ ਸਮਰਥਕਾਂ ਦਾ ਕੀਤਾ ਧੰਨਵਾਦ : ਪੌਲ ਨੇ ਇੰਸਟਾਗ੍ਰਾਮ 'ਤੇ ਭਾਰਤੀ ਹਾਈ ਕਮਿਸ਼ਨ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਲਿਖਿਆ, ਭਾਰਤੀ ਹਾਈ ਕਮਿਸ਼ਨ, ਤੁਹਾਡਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਲਿਖਿਆ, ਮੈਂ ਤਨਜ਼ਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵੱਲੋਂ ਸਨਮਾਨਿਤ ਹੋ ਕੇ ਬਹੁਤ ਖੁਸ਼ ਹਾਂ। ਮੈਂ ਆਪਣੇ ਸਾਰੇ ਭਾਰਤੀ ਸਮਰਥਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਮੈਂ ਇਹ ਸਭ ਕੁਝ ਨਹੀਂ ਕਰ ਸਕਦਾ ਸੀ। ਪ੍ਰਧਾਨ ਨੇ ਕਿਲੀ ਪਾਲ ਦਾ ਸਨਮਾਨ ਕਰਦੇ ਹੋਏ ਇੱਕ ਫੋਟੋ ਵੀ ਪੋਸਟ ਕੀਤੀ ਹੈ। ਇੱਕ ਪੋਸਟ ਵਿੱਚ ਉਹ ਕਿਲੀ ਦਾ ਸਨਮਾਨ ਕਰਦੇ ਨਜ਼ਰ ਆ ਰਹੇ ਹਨ। ਦੂਜੀ ਫੋਟੋ ਵਿੱਚ ਪ੍ਰਧਾਨ ਕਿਲੀ ਪੌਲ ਅਤੇ ਇੱਕ ਹੋਰ ਅਧਿਕਾਰੀ ਬੈਠੇ ਅਤੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

  ਪੌਲ ਦੇ ਫੈਨ ਬਣੇ ਕਈ ਫਿਲਮੀ ਸਿਤਾਰੇ : ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਸਟਾਰ ਬਣ ਚੁੱਕੇ ਕਿਲੀ ਪੌਲ ਅਤੇ ਉਨ੍ਹਾਂ ਦੀ ਭੈਣ ਨੀਮਾ ਪੌਲ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਮਸ਼ਹੂਰ ਗੀਤਾਂ 'ਤੇ ਲਿਪ-ਸਿੰਕ ਕਰ ਕੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਦੋਵਾਂ ਦੇ ਵੀਡੀਓਜ਼ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਹਿੰਦੀ ਅਤੇ ਪੰਜਾਬੀ ਗੀਤਾਂ 'ਤੇ ਲਿਪ-ਸਿੰਕ ਅਤੇ ਡਾਂਸ ਕਰ ਕੇ ਇਹ ਜੋੜੀ ਭਾਰਤੀਆਂ ਵਿੱਚ ਬਹੁਤ ਮਸ਼ਹੂਰ ਹੋ ਗਈ ਹੈ। ਕਿਲੀ ਪੌਲ ਆਪਣੇ ਦੇਸ਼ ਦੇ ਪਹਿਰਾਵੇ ਵਿੱਚ ਸਾਰੇ ਵੀਡੀਓ ਪੋਸਟ ਕਰਦਾ ਹੈ ਜੋ ਦਿਖਣ ਵਿੱਚ ਬਹੁਤ ਆਕਰਸ਼ਕ ਲਗਦੀਆਂ ਹਨ। ਅਭਿਨੇਤਾ ਆਯੁਸ਼ਮਾਨ ਖੁਰਾਨਾ, ਗੁਲ ਪਨਾਗ ਅਤੇ ਰਿਚਾ ਚੱਢਾ ਸਮੇਤ ਕਈ ਮਸ਼ਹੂਰ ਭਾਰਤੀ ਫਿਲਮ ਹਸਤੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਨੂੰ ਫਾਲੋ ਕੀਤਾ ਹੈ।
  Published by:rupinderkaursab
  First published:

  Tags: Instagram, Internet, Sensation, Social media, Star

  ਅਗਲੀ ਖਬਰ