HOME » NEWS » World

Viral Video- BTS ਪੌਪ ਬੈਂਡ ਦੇ ਮੈਂਬਰ V ਨੇ 'ਨਮਸਤੇ' ਕਰਕੇ ਜਿੱਤਿਆ ਭਾਰਤੀ ਪ੍ਰਸ਼ੰਸਕਾਂ ਦਾ ਦਿਲ

News18 Punjabi | News18 Punjab
Updated: March 4, 2021, 3:28 PM IST
share image
Viral Video- BTS ਪੌਪ ਬੈਂਡ ਦੇ ਮੈਂਬਰ V ਨੇ 'ਨਮਸਤੇ' ਕਰਕੇ ਜਿੱਤਿਆ ਭਾਰਤੀ ਪ੍ਰਸ਼ੰਸਕਾਂ ਦਾ ਦਿਲ

  • Share this:
  • Facebook share img
  • Twitter share img
  • Linkedin share img
ਕੋਰੀਅਨ ਪੌਪ ਬੈਂਡ (Korean pop-band) BTS / ਬੀਟੀਐਸ ਦੇ ਮੈਂਬਰ V (BTS’s V) ਨੇ ਹਾਲ ਹੀ ਵਿਚ ਕੁੱਝ ਅਜਿਹਾ ਕੀਤਾ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਭਾਰਤੀ ਫੈਨ ਖ਼ੁਸ਼ ਹੋ ਗਏ ਹਨ। ਦਰਅਸਲ BTS ਬੈਂਡ ਦੇ ਮੈਂਬਰ V ਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਇੱਕ ਯੋਗ ਸੈਸ਼ਨ ਨੂੰ ਖ਼ਤਮ ਕਰਨ ਤੋਂ ਬਾਅਦ 'ਨਮਸਤੇ' (Namaste) ਕਰਦੇ ਹਨ। ਬੱਸ ਉਨ੍ਹਾਂ ਦੇ ਇਸੇ ਜੈਸਚਰ ਨੇ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।ABP ਦੀ ਵੈੱਬਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਇਸ ਇੰਟਰਨੈਸ਼ਨਲ ਗਾਇਕ ਨੇ ਹਾਲ ਹੀ ਵਿੱਚ ਵਿੰਟਰ ਸੈਸ਼ਨ 2021 ਵਿੱਚ ਆਪਣੇ ਸਾਥੀ ਬੀਟੀਐਸ ਮੈਂਬਰਾਂ ਦੇ ਨਾਲ ਇੱਕ ਯੋਗ ਸੈਸ਼ਨ (yoga session) ਵਿੱਚ ਭਾਗ ਲਿਆ। ਇਸੇ ਸੈਸ਼ਨ ਨੂੰ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ 'ਨਮਸਤੇ' ਕੀਤੀ ਅਤੇ ਧੰਨਵਾਦ ਵੀ ਕਿਹਾ।

ਉਨ੍ਹਾਂ ਦੇ ਭਾਰਤੀ ਫੈਨ ਇਸ ਵੀਡੀਓ ਨੂੰ ਦੇਖ ਕੇ ਬਹੁਤ ਖ਼ੁਸ਼ ਹਨ ਅਤੇ V ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕੋਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ 'Awww' ਲਿਖ ਰਿਹਾ ਹੈ ਅਤੇ ਕੋਈ 'I Love You" ਲਿਖ ਰਿਹਾ ਹੈ। ਕੁੱਝ ਫੈਨਜ਼ ਨੇ ਤਾਂ ਇਹ ਵੀ ਕਬੂਲ ਕੀਤਾ ਕਿ ਇਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਦੇਖੋ ਕੁੱਝ ਫੈਨਜ਼ ਦੇ ਰਿਐਕਸ਼ਨ:

ਇਸ ਨਮਸਤੇ ਵੀਡੀਓ ਤੋਂ ਇਲਾਵਾ, V ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਯੋਗ ਕਰ ਰਹੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਯੋਗ ਦੀ ਉਸ ਪੁਜ਼ੀਸ਼ਨ ਲਈ ਜ਼ਰੂਰਤ ਤੋਂ ਜ਼ਿਆਦਾ ਊਰਜਾ ਲਗਾਉਣ ਕਾਰਨ ਉਹ ਫ਼ਰਸ਼ 'ਤੇ ਡਿੱਗ ਜਾਂਦੇ ਹਨ। V ਦੇ ਇਸ ਕਿਊਟ ਜਿਹੇ ਵੀਡੀਓ ਨੂੰ ਵੀ ਫੈਨਜ਼ ਦਾ ਬਹੁਤ ਪਿਆਰ ਮਿਲ ਰਿਹਾ ਹੈ।
Published by: Anuradha Shukla
First published: March 4, 2021, 3:26 PM IST
ਹੋਰ ਪੜ੍ਹੋ
ਅਗਲੀ ਖ਼ਬਰ