ਸ਼ੇਰ ਨੂੰ ਬਾਂਹਾਂ 'ਚ ਚੁੱਕ ਕੇ ਲੈ ਗਈ ਔਰਤ, ਦਹਾੜਦਾ ਰਿਹਾ ਸ਼ੇਰ, ਵਾਇਰਲ ਵੀਡੀਓ ਦੇਖ ਉੱਡੇ ਹੋਸ਼

Woman seen carrying the lion in arms:ਆਨਲਾਈਨ ਵਾਇਰਲ ਹੋਈ ਫੁਟੇਜ ਵਿਚ, ਇਕ ਔਰਤ ਨੂੰ ਆਪਣੀਆਂ ਬਾਂਹਾਂ ਵਿਚ ਸ਼ੇਰਨੀ ਲੈ ਕੇ ਜਾਂਦੇ ਦੇਖਿਆ ਗਿਆ ਸੀ। ਇਸ ਔਰਤ ਨੂੰ ਸ਼ੇਰਨੀ ਦੀ ਮਾਲਕਣ ਕਿਹਾ ਜਾਂਦਾ ਹੈ। ਸ਼ੇਰਨੀ ਔਰਤ ਦੀਆਂ ਬਾਂਹਾਂ ਵਿੱਚੋਂ ਆਜ਼ਾਦ ਹੋਣ ਲਈ ਸੰਘਰਸ਼ ਕਰ ਰਹੀ ਹੈ ਅਤੇ ਉਸਦੀ ਦਹਾੜਣ ਦੀ ਆਵਾਜ਼ ਚਾਰੇ ਪਾਸੇ ਗੂੰਜ ਰਹੀ ਹੈ।

ਸ਼ੇਰ ਨੂੰ ਬਾਂਹਾਂ 'ਚ ਚੁੱਕ ਕੇ ਲੈ ਗਈ ਔਰਤ, ਦਹਾੜਦਾ ਰਿਹਾ ਸ਼ੇਰ, ਵਾਇਰਲ ਵੀਡੀਓ ਦੇਖ ਉੱਡੇ ਹੋਸ਼

 • Share this:
  ਆਨਲਾਈਨ ਦੇਖਣ ਵਾਲੀ ਹਰ ਚੀਜ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਕਈ ਵਾਰ ਵਿਸ਼ਵਾਸ਼ ਨਾ ਕਰਨ ਵਾਲੀ ਚੀਜ ਵੀ ਅਸਲੀ ਨਿਕਲ ਜਾਂਦੀ ਹੈ। ਅਜਿਹੀ ਇੱਕ ਵੀਡੀਓ ਨੇ ਇੰਟਰਨੈੱਟ ਉੱਤੇ ਧਮਾਲ(viral video) ਪਾ ਰੱਖੀ ਹੈ। ਜਿਸ ਵਿੱਚ ਹਿਜਾਬ ਪਹਿਨੀ ਇਕ ਮੁਟਿਆਰ ਸ਼ੇਰਨੀ(lioness) ਨੂੰ ਆਪਣੀ ਬਾਂਹਾਂ ਵਿੱਚ ਚੁੱਕ ਕੇ ਗਲੀ 'ਚ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਭਾਵੇਂ ਕਿ ਜਾਨਵਰ ਕਾਫ਼ੀ ਪਰੇਸ਼ਾਨ ਦਿਖਾਈ ਦਿਖ ਰਿਹਾ ਹੈ, ਔਰਤ ਕਾਫ਼ੀ ਬੇਚੈਨ ਲੱਗ ਰਹੀ ਸੀ, ਕਿਉਂਕਿ ਉਸਨੇ ਵੱਡੀ ਬਿੱਲੀ ਨੂੰ ਫੜ ਲਿਆ ਸੀ।

  ਆਨਲਾਈਨ ਵਾਇਰਲ ਹੋਈ ਫੁਟੇਜ ਵਿਚ, ਇਕ ਔਰਤ ਨੂੰ ਆਪਣੀਆਂ ਬਾਂਹਾਂ ਵਿਚ ਸ਼ੇਰਨੀ ਲੈ ਕੇ ਜਾਂਦੇ ਦੇਖਿਆ ਗਿਆ ਸੀ। ਇਸ ਔਰਤ ਨੂੰ ਸ਼ੇਰਨੀ ਦੀ ਮਾਲਕਣ ਕਿਹਾ ਜਾਂਦਾ ਹੈ। ਸ਼ੇਰਨੀ ਔਰਤ ਦੀਆਂ ਬਾਂਹਾਂ ਵਿੱਚੋਂ ਆਜ਼ਾਦ ਹੋਣ ਲਈ ਸੰਘਰਸ਼ ਕਰ ਰਹੀ ਹੈ ਅਤੇ ਉਸਦੀ ਦਹਾੜਣ ਦੀ ਆਵਾਜ਼ ਚਾਰੇ ਪਾਸੇ ਗੂੰਜ ਰਹੀ ਹੈ। ਹੇਠਾਂ ਦਿੱਤੀ ਵੀਡੀਓ ਦੇਖੋ:

  ਇੱਕ ਵਾਇਰਲ ਵੀਡੀਓ ਵਿੱਚ ਕੁਵੈਤ (Kuwait) ਦੀਆਂ ਸੜਕਾਂ 'ਤੇ ਇੱਕ ਔਰਤ ਸ਼ੇਰ ਨੂੰ ਬਾਹਾਂ ਵਿੱਚ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਮਿਡਲ ਈਸਟ ਮਾਨੀਟਰ ਦੇ ਅਨੁਸਾਰ, ਪਾਲਤੂ ਸ਼ੇਰ ਨੇ ਆਪਣੇ ਘੇਰੇ ਤੋਂ ਭੱਜ ਕੇ ਇੱਕ ਰਿਹਾਇਸ਼ੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਕੁਵੈਤ ਸਿਟੀ ਵਿੱਚ ਦਹਿਸ਼ਤ ਫੈਲਾ ਦਿੱਤੀ। ਸਬਾਹੀਆ ਖੇਤਰ ਵਿੱਚ ਸਥਾਨਕ ਅਧਿਕਾਰੀਆਂ ਨੂੰ ਵੱਡੀ ਬਿੱਲੀ ਦੇ ਘੁੰਮਣ ਦੀਆਂ ਕਈ ਰਿਪੋਰਟਾਂ ਪ੍ਰਾਪਤ ਹੋਈਆਂ।

  ਕੁਵੈਤੀ ਅਖਬਾਰ ਅਲ-ਅੰਬਾ ਦੇ ਅਨੁਸਾਰ, ਵੀਡੀਓ ਵਿੱਚ ਸ਼ੇਰਨੀ ਨੂੰ ਔਰਤ ਅਤੇ ਉਸਦੇ ਪਿਤਾ ਦੁਆਰਾ ਇੱਕ ਪਾਲਤੂ ਜਾਨਵਰ ਦੇ ਰੂਪ ਵਿੱਚ ਰੱਖਿਆ ਗਿਆ ਸੀ, ਜਦੋਂ ਜਾਨਵਰ ਗਲਤੀ ਨਾਲ ਭੱਜ ਗਿਆ ਅਤੇ ਸੜਕਾਂ 'ਤੇ ਘੁੰਮਦੇ ਹੋਏ ਨਿਵਾਸੀ ਡਰ ਗਏ। ਵੀਡੀਓ ਨੂੰ 2.9 ਮਿਲੀਅਨ ਤੋਂ ਵੱਧ ਵਿਊਜ਼ ਅਤੇ ਕਈ ਪ੍ਰਤੀਕਿਰਿਆਵਾਂ ਮਿਲੀਆਂ ਹਨ। ਵੀਡੀਓ ਦੇਖ ਕੇ ਜਿੱਥੇ ਕੁਝ ਲੋਕ ਹੈਰਾਨ ਰਹਿ ਗਏ, ਉੱਥੇ ਹੀ ਬਾਕੀਆਂ ਨੇ ਸ਼ੇਰਨੀ ਦਾ ਵਿਹਾਰ ਘਰ ਦੀ ਬਿੱਲੀ ਵਰਗਾ ਹੀ ਪਾਇਆ।

  ਸਥਾਨਕ ਸਮਾਚਾਰ ਸਰੋਤਾਂ ਦੇ ਅਨੁਸਾਰ, ਵਾਤਾਵਰਣ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਔਰਤ ਦੀ ਵੱਡੀ ਬਿੱਲੀ ਨੂੰ ਫੜਨ ਅਤੇ ਉਸਨੂੰ ਵਾਪਸ ਬੰਧਕ ਬਣਾਉਣ ਵਿੱਚ ਮਦਦ ਕੀਤੀ। ਹਾਲਾਂਕਿ ਬਹੁਤ ਸਾਰੇ ਖਾੜੀ ਦੇਸ਼ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਜਾਨਵਰਾਂ ਨੂੰ ਘਰਾਂ ਵਿੱਚਪਾਲਤੂ ਜਾਨਵਰਾਂ ਵਜੋਂ ਰੱਖਣ ਲਈ ਪ੍ਰਸਿੱਧ ਹਨ।
  Published by:Sukhwinder Singh
  First published:
  Advertisement
  Advertisement