ਇਲੈਕਟ੍ਰੀਸ਼ੀਅਨ ਦੇ ਮਿਹਤਾਨਾ ਮੰਗਣ ‘ਤੇ ਮੈਨੇਜਰ ਨੇ ਸ਼ੇਰ ਛੱਡ ਦਿੱਤਾ

ਪਾਕਿਸਤਾਨ ਮੀਡੀਆ ਵਿਚ ਛਪੀ ਰਿਪੋਰਟ ਅਨੁਸਾਰ ਇਹ ਘਟਨਾ 9 ਸਤੰਬਰ ਦੀ ਹੈ। ਇਕ ਬਾਰਗਾਹ ਦੇ ਮੈਨੇਜਰ ਨੇ ਇਲੈਕਟ੍ਰੀਸ਼ੀਅਨ ਉਪਰ ਆਪਣਾ ਪਾਲਤੂ ਸ਼ੇਰ ਛੱਡ ਦਿੱਤਾ ਹੈ, ਜਿਸ ਵਿਚ ਪੀੜਤ ਜ਼ਖਮੀ ਹੋ ਗਿਆ ਹੈ।

ਇਲੈਕਟ੍ਰੀਸ਼ੀਅਨ ਦੇ ਮਿਹਤਾਨਾ ਮੰਗਣ ‘ਤੇ ਮੈਨੇਜਰ ਨੇ ਸ਼ੇਰ ਛੱਡ ਦਿੱਤਾ

  • Share this:
    ਪਾਕਿਸਤਾਨ (Pakistan) ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਇਕ ਧਾਰਮਿਕ ਸਥਾਨ ਵਿਚ ਕੰਮ ਕਰਨ ਤੋਂ ਬਾਅਦ ਜਦੋਂ  ਇਕ ਇਲੈਗਟ੍ਰੀਸ਼ੀਅਨ ਨੇ ਆਪਣਾ ਮਿਹਤਾਨਾ ਮੰਗਿਆ ਤਾਂ ਮੈਨੇਜਰ ਨੇ ਗੁੱਸੇ ਵਿਚ ਆਕੇ  ਆਪਣਾ ਪਾਲਤੂ ਸ਼ੇਰ ਛੱਡ ਦਿੱਤਾ। ਸ਼ੇਰ (Lion) ਦੇ ਹਮਲੇ ਵਿਚ ਉਸ ਨੂੰ ਕਈ ਸੱਟਾਂ ਆਈਆਂ ਹਨ। ਪਾਕਿਸਤਾਨ ਮੀਡੀਆ ਵਿਚ ਛਪੀ ਰਿਪੋਰਟ ਅਨੁਸਾਰ ਇਹ ਘਟਨਾ 9 ਸਤੰਬਰ ਦੀ ਹੈ। ਇਕ ਬਾਰਗਾਹ ਦੇ ਮੈਨੇਜਰ ਨੇ ਇਲੈਕਟ੍ਰੀਸ਼ੀਅਨ ਉਪਰ ਆਪਣਾ ਪਾਲਤੂ ਸ਼ੇਰ ਛੱਡ ਦਿੱਤਾ ਹੈ, ਜਿਸ ਵਿਚ ਪੀੜਤ ਜ਼ਖਮੀ ਹੋ ਗਿਆ ਹੈ।

    ਇਸ ਮਾਮਲੇ ਵਿਚ ਦਰਜ ਰਿਪੋਰਟ ਅਨੁਸਾਰ ਇਲੈਕਟ੍ਰੀਸ਼ੀਅਨ ਰਫੀਕ ਤੋਂ ਅਲੀ ਰਾਜਾ ਨੇ ਇਮਾਮ ਬਾਰਗਾਹ ਵਿਚ ਕੁਝ ਕੰਮ ਕਰਵਾਇਆ ਸੀ ਅਤੇ ਮਿਹਤਾਨਾ ਕੁਝ ਦਿਨਾਂ ਵਿਚ ਦੇਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਰਜਾ ਨੇ ਰਫੀਕ ਦੇ ਵਾਰ-ਵਾਰ ਕਹਿਣ ਉਤੇ ਵੀ ਉਸ ਨੂੰ ਪੈਸੇ ਨਹੀਂ ਦਿੱਤੇ। ਇਕ ਦਿਨ ਜਦੋਂ ਰਫੀਕ ਪੈਸੇ ਮੰਗਣ ਪੁਜਿਆ ਤਾਂ ਰਜਾ ਨੇ ਆਪਣਾ ਪਾਲਤੂ ਸ਼ੇਰ ਉਸ ਉਪਰ ਛੱਡ ਦਿੱਤਾ। ਇਸ ਹਮਲੇ ਵਿਚ ਉਸ ਦੇ ਚਿਹਰੇ ਤੇ ਹੱਥ ਉਪਰ ਕਈ ਜ਼ਖਮ ਆਏ ਹਨ। ਸ਼ੇਰ ਦੇ ਹਮਲੇ ਤੋਂ ਬਾਅਦ ਜਦੋਂ ਰਫੀਕ ਚਿਲਾਉਣ ਲੱਗਾ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਵਿਚ ਪੈ ਕੇ ਉਸ ਦੀ ਜਾਨ ਬਚਾਈ। ਪੁਲਿਸ ਨੇ ਇਮਾਮ ਬਾਰਗਾਹ ਸਦਾਏ ਹੁਸੈਨ ਦੇ ਮੈਨੇਜਰ ਅਲੀ ਰਾਜਾ ਖਿਲਾਫ ਹੱਤਿਆ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
    First published: