Home /News /international /

ਬੰਜਰ ਜ਼ਮੀਨ ’ਤੇ ਖੇਤੀ ਕਰੇਗੀ ਸ੍ਰੀਲੰਕਾ ਦੀ ਫ਼ੌਜ, ਤੇਲ ਸੰਕਟ ਕਾਰਨ ਦਫ਼ਤਰ ਤੇ ਸਕੂਲ ਬੰਦ

ਬੰਜਰ ਜ਼ਮੀਨ ’ਤੇ ਖੇਤੀ ਕਰੇਗੀ ਸ੍ਰੀਲੰਕਾ ਦੀ ਫ਼ੌਜ, ਤੇਲ ਸੰਕਟ ਕਾਰਨ ਦਫ਼ਤਰ ਤੇ ਸਕੂਲ ਬੰਦ

ਬੰਜਰ ਜ਼ਮੀਨ ’ਤੇ ਖੇਤੀ ਕਰੇਗੀ ਸ੍ਰੀਲੰਕਾ ਦੀ ਫ਼ੌਜ, ਤੇਲ ਸੰਕਟ ਕਾਰਨ ਦਫ਼ਤਰ ਤੇ ਸਕੂਲ ਬੰਦ (ਫਾਇਲ ਫੋਟੋ)

ਬੰਜਰ ਜ਼ਮੀਨ ’ਤੇ ਖੇਤੀ ਕਰੇਗੀ ਸ੍ਰੀਲੰਕਾ ਦੀ ਫ਼ੌਜ, ਤੇਲ ਸੰਕਟ ਕਾਰਨ ਦਫ਼ਤਰ ਤੇ ਸਕੂਲ ਬੰਦ (ਫਾਇਲ ਫੋਟੋ)

 • Share this:
  ਸ੍ਰੀਲੰਕਾ ਦੀ ਫ਼ੌਜ ਖ਼ੁਰਾਕ ਪੈਦਾਵਾਰ ਨੂੰ ਵਧਾਉਣ ਅਤੇ ਭਵਿੱਖ ਵਿੱਚ ਅਨਾਜ ਦੀ ਘਾਟ ਨੂੰ ਦੂਰ ਕਰਨ ਲਈ 1500 ਏਕੜ ਤੋਂ ਵੱਧ ਬੰਜਰ ਜਾਂ ਛੱਡੀ ਗਈ ਸਰਕਾਰੀ ਜ਼ਮੀਨ ’ਤੇ ਖੇਤੀ ਕਰਨ ਦੇ ਉਦੇਸ਼ ਨਾਲ ਇੱਕ ਖੇਤੀ ਮੁਹਿੰਮ ਵਿੱਚ ਹਿੱਸਾ ਲਵੇਗੀ।

  ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਵਿੱਚ ਫੌਜ ਨੇ ਖ਼ੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਸਹਿਯੋਗ ਤੇ ਉਤਸ਼ਾਹਿਤ ਕਰਨ ਲਈ ਗਰੀਨ ਐਗਰੀਕਲਚਰਲ ਸਟੀਅਰਿੰਗ ਕਮੇਟੀ (ਜੀਏਐੱਸਸੀ) ਬਣਾਈ ਸੀ।

  ਆਰਥਿਕ ਸੰਕਟ ਕਾਰਨ ਸ੍ਰੀਲੰਕਾ ਵਿੱਚ ਖ਼ੁਰਾਕੀ ਵਸਤੂਆਂ, ਦਵਾਈ, ਰਸੋਈ ਗੈਸ, ਈਂਧਣ ਅਤੇ ਟਾਇਲਟ ਪੇਪਰ ਵਰਗੀਆਂ ਜ਼ਰੂਰੀ ਵਸਤੂਆਂ ਦੀ ਭਰੀ ਕਮੀ ਹੋ ਗਈ ਹੈ। ‘ਨਿਊਜ ਫਰਸਟ ਫਾਟ ਐੱਲਕੇ’ ਵਿੱਚ ਵੀਰਵਾਰ ਨੂੰ ਛਪੀ ਰਿਪੋਰਟ ਅਨੁਸਾਰ ਸਰਕਾਰ ਦੀ ਖੇਤੀ ਮੁਹਿੰਮ ਲਈ ਇੱਕ ਸਹਾਇਕ ਤੰਤਰ ਵਜੋਂ ਜੁਲਾਈ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਇਸ ਸਕੀਮ ਦੀ ਅਗਵਾਈ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਿਕੁਮ ਲਿਆਂਨਾਗੇ ਕਰਨਗੇ।

  ਰਿਪੋਰਟ ਅਨੁਸਾਰ ਫ਼ੌਜ ਪਹਿਲਾਂ ਖੇਤੀ ਮਾਹਿਰਾਂ ਦੀ ਮਦਦ ਨਾਲ ਵਨਸਪਤੀ ਬੀਜਾਂ ਦੀ ਖੇਤੀ ਲਈ ਮਿੱਟੀ ਦੀ ਸਿੰਜਾਈ, ਵਹਾਈ ਅਤੇ ਖੇਤ ਤਿਆਰ ਕਰਨ ਲਈ ਕੰਮ ਕਰੇਗੀ।

  ਉਧਰ, ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਸ੍ਰੀਲੰਕਾ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ ਹਫ਼ਤੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਖ਼ਬਾਰ ‘ਡੇਲੀ ਮਿਰਰ’ ਮੁਤਾਬਕ, ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ।
  Published by:Gurwinder Singh
  First published:

  Tags: Drinking water crisis, Production, Sri Lanka

  ਅਗਲੀ ਖਬਰ