Home /News /international /

ਇੰਗਲੈਂਡ 'ਚ ਪਹਿਲੀ ਵਾਰ ਈਸਾਈਆਂ ਦੀ ਗਿਣਤੀ ਅੱਧੇ ਤੋਂ ਵੀ ਘੱਟ, ਨਾਸਤਿਕਾਂ ਦੀ ਗਿਣਤੀ 'ਚ ਚੋਖਾ ਵਾਧਾ

ਇੰਗਲੈਂਡ 'ਚ ਪਹਿਲੀ ਵਾਰ ਈਸਾਈਆਂ ਦੀ ਗਿਣਤੀ ਅੱਧੇ ਤੋਂ ਵੀ ਘੱਟ, ਨਾਸਤਿਕਾਂ ਦੀ ਗਿਣਤੀ 'ਚ ਚੋਖਾ ਵਾਧਾ

(Photo-Reuter)

(Photo-Reuter)

2011 ਵਿੱਚ ਹਿੰਦੂਆਂ ਦੀ ਆਬਾਦੀ 1.5 ਫੀਸਦੀ (8.18 ਲੱਖ) ਸੀ, ਜੋ ਹੁਣ ਵਧ ਕੇ 1.7 ਫੀਸਦੀ (10 ਲੱਖ) ਹੋ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਨਾਸਤਿਕਾਂ ਦੀ ਆਬਾਦੀ ਵਿੱਚ 37.2 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਇੱਕ ਚੌਥਾਈ ਤੋਂ ਵੱਧ ਹੈ।

  • Share this:

ਇੰਗਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਈਸਾਈਆਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇੰਗਲੈਂਡ ਅਤੇ ਵੇਲਸ ਵਿੱਚ ਜਨਗਣਨਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਈਸਾਈਆਂ ਦੀ ਗਿਣਤੀ ਵਿੱਚ 13 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ। ਜਦਕਿ ਮੁਸਲਮਾਨਾਂ ਅਤੇ ਹਿੰਦੂਆਂ ਦੀ ਗਿਣਤੀ ਵਧੀ ਹੈ। ਕਿਸੇ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।

ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ONS) ਦੇ 2021 ਦੀ ਜਨਗਣਨਾ ਵਿਚ ਪਹਿਲੀ ਵਾਰ ਇੰਗਲੈਂਡ ਅਤੇ ਵੇਲਸ ਵਿੱਚ ਅੱਧੇ ਤੋਂ ਘੱਟ ਲੋਕਾਂ ਨੇ ਆਪਣੇ ਆਪ ਨੂੰ ਈਸਾਈ ਦੱਸਿਆ ਹੈ। ਪਿਛਲੀ ਜਨਗਣਨਾ 2011 ਵਿਚ 59.3 ਫੀਸਦੀ ਲੋਕਾਂ ਨੇ ਆਪਣੇ ਆਪ ਨੂੰ ਈਸਾਈ ਦੱਸਿਆ ਸੀ, ਜੋ ਹੁਣ 46.2 ਫੀਸਦੀ (2.75 ਕਰੋੜ) ਹੈ।

ਯਾਨੀ ਈਸਾਈਆਂ ਦੀ ਆਬਾਦੀ ਵਿੱਚ 13.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 2011 ਵਿੱਚ ਮੁਸਲਿਮ ਆਬਾਦੀ 4.9 ਫੀਸਦੀ (27 ਲੱਖ) ਸੀ ਜੋ ਹੁਣ ਵਧ ਕੇ 6.5 ਫੀਸਦੀ (39 ਲੱਖ) ਹੋ ਗਈ ਹੈ। ਹਿੰਦੂ ਆਬਾਦੀ ਵਿੱਚ ਵੀ ਵਾਧਾ ਹੋਇਆ ਹੈ।

2011 ਵਿੱਚ ਹਿੰਦੂਆਂ ਦੀ ਆਬਾਦੀ 1.5 ਫੀਸਦੀ (8.18 ਲੱਖ) ਸੀ, ਜੋ ਹੁਣ ਵਧ ਕੇ 1.7 ਫੀਸਦੀ (10 ਲੱਖ) ਹੋ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਨਾਸਤਿਕਾਂ ਦੀ ਆਬਾਦੀ ਵਿੱਚ 37.2 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਇੱਕ ਚੌਥਾਈ ਤੋਂ ਵੱਧ ਹੈ।

Published by:Gurwinder Singh
First published:

Tags: England, India Vs England