HOME » NEWS » World

ਤਿੰਨ ਸਾਲਾਂ ਬੱਚੀ ਦੀ ‘Cover Me In Sushine’ ਦੀ ਖੂਬਸੂਰਤ ਪੇਸ਼ਕਾਰੀ ਹੋਈ ਵਾਇਰਲ

News18 Punjabi | Trending Desk
Updated: July 23, 2021, 5:07 PM IST
share image
ਤਿੰਨ ਸਾਲਾਂ ਬੱਚੀ ਦੀ ‘Cover Me In Sushine’ ਦੀ ਖੂਬਸੂਰਤ ਪੇਸ਼ਕਾਰੀ ਹੋਈ ਵਾਇਰਲ
ਤਿੰਨ ਸਾਲਾਂ ਬੱਚੀ ਦੀ ‘Cover Me In Sushine’ ਦੀ ਖੂਬਸੂਰਤ ਪੇਸ਼ਕਾਰੀ ਹੋਈ ਵਾਇਰਲ

  • Share this:
  • Facebook share img
  • Twitter share img
  • Linkedin share img
ਪਿੰਕ ਅਤੇ ਉਨ੍ਹਾਂ ਦੀ ਧੀ ਵਿਲੋ ਸੇਜ ਹਾਰਟ ਵੱਲੋਂ ਗਾਏ "ਕਵਰ ਮੀ ਇਨ ਸਨਸ਼ਾਈਨ" (Cover Me In Sushine) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) 'ਤੇ ਛਾਏ ਹੋਏ ਹਨ। ਇੰਸਟਾਗ੍ਰਾਮ (Instagram) ਅਤੇ ਟਿਕਟੋਕ ਯੂਜ਼ਰਸ ਨੇ ਇਹ ਕਈ ਵਾਰ ਸੁਣਿਆ ਹੋਵੇਗਾ। ਪਰ ਇੱਕ ਤਿੰਨ ਸਾਲਾ ਬੱਚੀ ਨੇ ਇਸ ਗਾਣੇ 'ਤੇ ਇੱਕ ਮਨਮੋਹਕ ਪ੍ਰਦਰਸ਼ਨ ਕੀਤਾ ਜੋ ਹਾਲ ਹੀ ਵਿੱਚ ਸੋਸ਼ਲ ਮੀਡੀਆ' ਤੇ ਵਾਇਰਲ ਹੋਇਆ ਹੈ। ਬੱਚੀ ਦੀ ਨੱਚਣ ਅਤੇ ਗਾਣੇ ਗਾਉਣ ਵਾਲੀ ਕਲਿੱਪ 10 ਮਿਲੀਅਨ ਵਿਯੂਜ਼ ਨੂੰ ਪਾਰ ਕਰ ਗਈ ਹੈ। ਬੱਚੀ ਦਾ ਨਾਮ ਲੀਲਾ ਹੈ ਅਤੇ ਵੀਡੀਓ ਕੁਝ ਦਿਨ ਪਹਿਲਾਂ ਉਸ ਦੀ ਮਾਂ ਈਸੀ ਜੋ ਇੱਕ ਪੋਸ਼ਣ ਅਤੇ ਸਿਹਤ ਕੋਚ ਹੈ, ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪੋਸਟ ਕੀਤੀ ਸੀ।

ਛੋਟੀ ਬੱਚੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ, ਉਸਨੇ ਧਾਰੀਆਂ ਵਾਲਾ ਸਵੈਟਰ, ਚਿੱਟੀਆਂ ਜੁਰਾਬਾਂ ਅਤੇ ਚਿੱਟੇ ਜੁੱਤੇ ਪਹਿਨੇ ਹੋਏ ਹਨ ਅਤੇ ਉਸਦੀਆਂ ਦੋ ਗੁੱਤਾਂ ਕੀਤੀਆਂ ਹੋਈਆਂ ਹਨ। ਪੋਸਟ ਦਾ ਸਿਰਲੇਖ ਬੌਬ ਮਾਰਲੇ ਦਾ ਇੱਕ ਵਿਚਾਰ ਹੈ ਜੋ ਕਹਿੰਦਾ ਹੈ ਕਿ ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਵੀ ਠੀਕ ਹੋਣਗੀਆਂ। ਵੀਡੀਓ ਦੇ ਕੰਮੈਂਟ ਸੈਕਸ਼ਨ ਵਿੱਚ ਬੱਚੀ ਦੀ ਬਹੁਤ ਤਾਰੀਫ ਹੋਈ ਹੈ। ਇੱਕ ਕੰਮੈਂਟ ਵਿੱਚ ਬੱਚੀ ਨੂੰ "ਓਹ ਮਾਈ ਹਾਰਟ" ਲਿਖਿਆ ਅਤੇ ਇਕ ਹੋਰ ਨੇ "ਬਹੁਤ ਪਿਆਰਾ" ਲਿਖਿਆ। ਲੋਕ ਉਸ ਨੂੰ ਹੋਰ ਵੀਡਿਓਜ਼ ਬਣਾਉਣ ਲਈ ਵੀ ਕਹਿ ਰਹੇ ਹਨ।

ਵੀਡਿਓ ਕਿਸੇ ਦੇ ਵੀ ਮੂਡ ਨੂੰ ਵਧੀਆ ਬਣਾਉਣ ਵਾਲੀ ਹੈ। ਲੀਲਾ ਦੀ ਮਾਂ ਆਪਣੀ ਬੱਚੀ ਦੀਆਂ ਰੀਲਸ ਅਤੇ ਵੀਡਿਓਜ਼ ਲਗਾਤਾਰ ਪੋਸਟ ਕਰ ਰਹੀ ਹੈ। ਉਸ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਆਖਰੀ ਪੋਸਟ ਉਸ ਦੀ ਬੇਟੀ ਲੀਲਾ ਦੇ ਆਪਣੇ ਡੈਡੀ ਨਾਲ ਇੱਕ ਮਜ਼ੇਦਾਰ ਹਾਸੇ ਵਾਲੀ ਵੀਡੀਓ ਹੈ। ਛੋਟੀ ਬੱਚੀ ਆਪਣੇ ਡੈਡੀ ਦੀ ਵੱਡੀ ਨੀਲੀ ਹੂਡੀ ਵਿੱਚੋਂ ਬਾਹਰ ਝਾਤੀਆਂ ਮਾਰ ਰਹੀ ਹੈ ਰਹੀ ਹੈ ਅਤੇ ਜਿਸ 'ਤੇ ਯੂਨੀਕੋਰਨ ਬਣੇ ਹੋਏ ਹਨ।
Published by: Krishan Sharma
First published: July 23, 2021, 4:45 PM IST
ਹੋਰ ਪੜ੍ਹੋ
ਅਗਲੀ ਖ਼ਬਰ