Home /News /international /

ਕੁਵੈਤ 'ਚ ਚਮਕੀ ਭਾਰਤੀ ਇੰਜੀਨੀਅਰ ਦੀ ਕਿਸਮਤ,ਲਾਟਰੀ 'ਚ ਜਿੱਤੇ 45 ਕਰੋੜ ਰੁਪਏ

ਕੁਵੈਤ 'ਚ ਚਮਕੀ ਭਾਰਤੀ ਇੰਜੀਨੀਅਰ ਦੀ ਕਿਸਮਤ,ਲਾਟਰੀ 'ਚ ਜਿੱਤੇ 45 ਕਰੋੜ ਰੁਪਏ

ਕੁਵੈਤ 'ਚ ਚਮਕੀ ਭਾਰਤੀ ਇੰਜੀਨੀਅਰ ਦੀ ਕਿਸਮਤ,ਲਾਟਰੀ 'ਚ ਜਿੱਤੇ 45 ਕਰੋੜ ਰੁਪਏ

ਕੁਵੈਤ 'ਚ ਚਮਕੀ ਭਾਰਤੀ ਇੰਜੀਨੀਅਰ ਦੀ ਕਿਸਮਤ,ਲਾਟਰੀ 'ਚ ਜਿੱਤੇ 45 ਕਰੋੜ ਰੁਪਏ

48 ਸਾਲਾ ਮਕੈਨੀਕਲ ਇੰਜੀਨੀਅਰ ਪਰਮਾਨੰਦ ਦਲੀਪ ਨੇ 20 ਮਿਲੀਅਨ ਏਈਡੀ ਯਾਨੀ ਕਰੀਬ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ ਇਹ ਰਕਮ 102ਵੇਂ ਮਹਜੂਜ ਸੁਪਰ ਸ਼ਨੀਵਾਰ ਵਿੱਚ ਜਿੱਤੀ। ਭਾਰਤੀ ਮੂਲ ਦਾ ਵਿਅਕਤੀ ਪਰਮਾਨੰਦ ਮਹਿਜੂਜ ਦੀ ਲਾਟਰੀ ਜਿੱਤਣ ਵਾਲਾ 30ਵਾਂ ਵਿਅਕਤੀ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਕਹਿੰਦੇ ਹਨ ਕਿ ਕਿਸਮਤ ਕਦੇ ਵੀ ਬਦਲ ਸਕਦੀ ਹੈ ਕੁੱਝ ਅਜਿਹਾ ਹੀ ਹੋਇਆ ਹੈ ਕੁਵੈਤ 'ਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੇ ਨਾਲ । ਮਿਲੀ ਜਾਣਕਾਰੀ ਦੇ ਮੁਤਾਬਕ 48 ਸਾਲਾ ਮਕੈਨੀਕਲ ਇੰਜੀਨੀਅਰ ਪਰਮਾਨੰਦ ਦਲੀਪ ਨੇ 20 ਮਿਲੀਅਨ ਏਈਡੀ ਯਾਨੀ ਕਰੀਬ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ ਇਹ ਰਕਮ 102ਵੇਂ ਮਹਜੂਜ ਸੁਪਰ ਸ਼ਨੀਵਾਰ ਵਿੱਚ ਜਿੱਤੀ। ਭਾਰਤੀ ਮੂਲ ਦਾ ਵਿਅਕਤੀ ਪਰਮਾਨੰਦ ਮਹਿਜੂਜ ਦੀ ਲਾਟਰੀ ਜਿੱਤਣ ਵਾਲਾ 30ਵਾਂ ਵਿਅਕਤੀ ਦੱਸਿਆ ਜਾ ਰਿਹਾ ਹੈ।


ਦਰਅਸਲ ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਰਮਾਨੰਦ ਦਲੀਪ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਸਿਰਫ਼ ਡਰਾਅ ਵਿੱਚ ਹੀ ਹਿੱਸਾ ਲੈ ਰਿਹਾ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਹੁਣ ਦਲੀਪ ਦੀ ਲਾਟਰੀ ਲੱਗ ਗਈ ਹੈ।

ਪਰਮਾਨੰਦ ਦਲੀਪ ਨੇ ਮੀਡੀਆ ਨਾਲ ਗੱਲ ਕਰਦਿਆਂ ਇਹ ਕਿਹਾ ਕਿ ਇੱਕ ਰਾਤ ਮਹਿਜੂਜ ਤੋਂ ਈਮੇਲ ਆਈ ਸੀ ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੂੰ ਲੱਕੀ ਡਰਾਅ ਜਿੱਤਣ ਦੀ ਗੱਲ ਡਾਕ ਵਿੱਚ ਦੱਸੀ ਗਈ।ਪਰਮਾਨੰਦ ਦਲੀਪ ਦਾ ਕਹਿਣਾ ਹੈ ਕਿ ਹੁਣ ਇਸ ਪੈਸੇ ਨਾਲ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਅਧੂਰੇ ਸੁਪਨੇ ਪੂਰੇ ਕਰੇਗਾ। ਦਲੀਪ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਤਿੰਨ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਹੁਣ ਉਹ ਇਸ ਰਕਮ ਨਾਲ ਆਪਣੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਚਾਹੁੰਦਾ ਹੈ।

ਤੁਹਾਨੂੰ ਦਸ ਦਈਏ ਕਿ ਦਲੀਪ ਕੁਵੈਤ ਵਿੱਚ ਇੱਕ ਸਟੀਲ ਉਦਯੋਗ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਜੇ ਉਸ ਨੇ ਸਾਲਾਂ ਤੱਕ ਕੰਮ ਕੀਤਾ ਹੁੰਦਾ ਤਾਂ ਵੀ ਉਹ ਇੰਨੀ ਬਚਤ ਨਹੀਂ ਕਰ ਸਕਦਾ ਸੀ। ਪਰਮਾਨੰਦ ਨੇ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣ ਬਾਰੇ ਦੱਸਿਆ ਹੈ।

Published by:Shiv Kumar
First published:

Tags: Foreign, Indian, Kuwait, Lottery