ਸਾਬਤ ਸੂਰਤ ਸਿੱਖ ਅੰਸ਼ਦੀਪ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਦਸਤੇ 'ਚ ਸ਼ਾਮਲ


Updated: September 11, 2018, 10:50 PM IST
ਸਾਬਤ ਸੂਰਤ ਸਿੱਖ ਅੰਸ਼ਦੀਪ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਦਸਤੇ 'ਚ ਸ਼ਾਮਲ

Updated: September 11, 2018, 10:50 PM IST
ਅਮਰੀਕਾ ਤੋਂ ਸਿੱਖਾਂ ਲਈ ਬੜੇ ਵੱਡੇ ਮਾਣ ਵਾਲੀ ਖ਼ਬਰ ਆਈ ਹੈ। ਲੁਧਿਆਣੇ ਦੇ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਅੰਸ਼ਦੀਪ ਨੂੰ ਅਮਰੀਕਾ ਵਿਚ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਟਰੰਪ ਦੇ ਸੁਰੱਖਿਆ ਦਸਤੇ ਵਿਚ ਸ਼ਾਮਲ ਕੀਤਾ ਗਿਆ ਹੈ। ਅੰਸ਼ਦੀਪ ਨੂੰ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਸ਼ਾਮਲ ਕਰਨ ਵਿਚ ਮੁੱਖ ਰੁਕਾਵਟ ਇਹ ਸੀ ਕਿ ਉਸ ਨੂੰ ਆਪਣੀ ਦਿੱਖ ਬਦਲਣੀ ਪੈਣੀ ਸੀ, ਹਾਲਾਂਕਿ, ਅੰਸ਼ਦੀਪ ਨੇ ਕਾਨੂੰਨੀ ਲੜਾਈ ਲੜੀ ਅਤੇ ਅਦਾਲਤ ਨੇ ਉਸ ਦੇ ਪੱਖ ਵਿਚ ਫੈਸਲਾ ਸੁਣਾਇਆ। ਅੰਸ਼ਦੀਪ ਰਾਸ਼ਟਰਪਤੀ ਦੇ ਸੁਰੱਖਿਆ ਫਲੀਟ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੈ।
1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਅੰਸ਼ਦੀਪ ਦਾ ਪਰਿਵਾਰ ਕਾਨਪੁਰ ਤੋਂ ਲੁਧਿਆਣਾ ਆ ਗਿਆ ਸੀ। ਲੁਧਿਆਣੇ ਤੋਂ ਇਹ ਪਰਿਵਾਰ ਅਮਰੀਕਾ ਚਲਾ ਗਿਆ ਸੀ। ਦਿੱਲੀ ਸਿੱਖ ਕਤਲੇਆਮ ਵੇਲੇ ਅੰਸ਼ਦੀਪ ਦਾ ਦਾਦਾ ਸਰਦਾਰ ਅਮਰੀਕ ਸਿੰਘ ਕਾਨਪੁਰ ਵਿਚ ਪੰਜਾਬ ਅਤੇ ਸਿੰਧ ਬੈਂਕ ਦੇ ਮੈਨੇਜਰ ਵਜੋਂ ਨੌਕਰੀ ਕਰਦਾ ਸੀ। ਸਿੱਖ ਵਿਰੋਧੀ ਦੰਗਿਆਂ ਦੌਰਾਨ ਅਮਰੀਕ ਸਿੰਘ ਦਾ ਆਪਣਾ ਛੋਟਾ ਭਰਾ ਅਤੇ ਇਕ ਨਜ਼ਦੀਕੀ ਰਿਸ਼ਤੇਦਾਰ ਵੀ ਮਾਰਿਆ ਗਿਆ ਸੀ। ਅਮਰੀਕ ਸਿੰਘ ਦੇ ਵੱਡੇ ਪੁੱਤਰ ਅਤੇ ਅੰਸ਼ਦੀਪ ਦੇ ਪਿਤਾ, ਦਵਿੰਦਰ ਨੂੰ ਦੰਗਿਆਂ ਦੌਰਾਨ ਸੱਟਾਂ ਵੱਜੀਆਂ ਸਨ। ਦਵਿੰਦਰ ਦਾ ਵਿਆਹ ਲੁਧਿਆਣੇ ਵਿਚ ਹੋਇਆ ਅਤੇ ਬਾਅਦ ਵਿਚ ਉਹ 2000 ਵਿਚ ਅਮਰੀਕਾ ਚਲਾ ਗਿਆ। ਅੰਸ਼ਦੀਪ ਉਸ ਸਮੇਂ 10 ਸਾਲ ਦਾ ਸੀ।

 
First published: September 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...