Home /News /international /

ਮਹਾਤਮਾ ਗਾਂਧੀ ਦੀ ਐਨਕ ਲੈਟਰ ਬਾਕਸ 'ਚ ਛੱਡ ਗਿਆ ਸੀ ਕੋਈ, 2.55 ਕਰੋੜ ਵਿਚ ਹੋਈ ਨਿਲਾਮ

ਮਹਾਤਮਾ ਗਾਂਧੀ ਦੀ ਐਨਕ ਲੈਟਰ ਬਾਕਸ 'ਚ ਛੱਡ ਗਿਆ ਸੀ ਕੋਈ, 2.55 ਕਰੋੜ ਵਿਚ ਹੋਈ ਨਿਲਾਮ

ਮਹਾਤਮਾ ਗਾਂਧੀ ਦੀ ਐਨਕ ਲੈਟਰ ਬਾਕਸ 'ਚ ਛੱਡ ਗਿਆ ਸੀ ਕੋਈ, 2.55 ਕਰੋੜ ਵਿਚ ਹੋਈ ਨਿਲਾਮ

ਮਹਾਤਮਾ ਗਾਂਧੀ ਦੀ ਐਨਕ ਲੈਟਰ ਬਾਕਸ 'ਚ ਛੱਡ ਗਿਆ ਸੀ ਕੋਈ, 2.55 ਕਰੋੜ ਵਿਚ ਹੋਈ ਨਿਲਾਮ

ਬ੍ਰਿਟੇਨ ਵਿੱਚ ਗਾਂਧੀ ਜੀ (Mahatma Gandhi) ਦੀ ਐਨਕ ਨੂੰ ਛੇ ਮਿੰਟ ਦੀ ਬੋਲੀ ਤੋਂ ਬਾਅਦ ਇੱਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ ਵਿੱਚ ਖ਼ਰੀਦ ਲਿਆ। ਇਹ ਐਨਕ (Auctioning of glasses) ਇੱਕ ਮੇਜ਼ ਦੀ ਦਰਾਜ ਵਿੱਚ ਪਿਛਲੇ ਛੇ ਮਹੀਨੇ ਤੋਂ ਪਈ ਹੋਇਆ ਸੀ।

 • Share this:

  ਬ੍ਰਿਟੇਨ ਦੇ ਬਰਿਸਟਲ ਵਿੱਚ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੀ ਐਨਕ ਦੀ ਨਿਲਾਮੀ (Auctioning Of Spectackels) ਹੋਈ। ਸ਼ੁੱਕਰਵਾਰ ਨੂੰ ਹੋਈ ਇਸ ਆਨਲਾਈਨ ਨਿਲਾਮੀ ਵਿੱਚ ਗਾਂਧੀ ਜੀ ਦੀ ਐਨਕ ਨੂੰ ਛੇ ਮਿੰਟ ਦੀ ਬੋਲੀ ਤੋਂ ਬਾਅਦ ਇੱਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ ਵਿੱਚ ਖ਼ਰੀਦਿਆ।

  ਇਹ ਐਨਕ ਇਕ ਸ਼ਖਸ ਨੂੰ ਗਾਂਧੀ ਜੀ ਨੇ ਭੇਟ ਵਜੋਂ ਦਿੱਤੀ ਸੀ ਪਰ ਉਸ ਨੂੰ ਇਸ ਦੀ ਕੀਮਤ ਦਾ ਪਤਾ ਹੀ ਨਹੀਂ ਸੀ।ਸ਼ੁੱਕਰਵਾਰ ਦੀ ਰਾਤ ਨੂੰ East Bristol Auctions ਦੇ ਦਰਵਾਜ਼ੇ ਉੱਤੇ ਕੋਈ ਇੱਕ ਲੈਟਰ ਬਾਕਸ ਵਿੱਚ ਸਾਦੇ ਸਫ਼ੈਦ ਲਿਫ਼ਾਫ਼ੇ ਵਿੱਚ ਇਹ ਐਨਕ ਛੱਡ ਗਿਆ ਸੀ ਅਤੇ ਅਗਲੇ ਸੋਮਵਾਰ ਸਵੇਰੇ ਤੱਕ ਲੈਣ ਨਹੀਂ ਆਇਆ ਸੀ।

  ਐਨਕਾਂ ਦੇ ਮਾਲਕ ਨੂੰ ਉਸ ਦੀ ਕੀਮਤ ਬਾਰੇ ਕੋਈ ਪਤਾ ਨਹੀਂ ਸੀ ਅਤੇ ਜਦੋਂ ਉਸ ਨੂੰ ਇਸਦੀ ਕੀਮਤ ਬਾਰੇ ਦੱਸਿਆ ਗਿਆ, ਤਾਂ ਉਸ ਨੂੰ ਦਿਲ ਦਾ ਦੌਰਾ ਪੈਣਾ ਵਾਲੇ ਹਾਲਾਤ ਬਣ ਗਏ। ਐਨਕ ਦੇ ਮਾਲਕ ਨੇ ਦੱਸਿਆ ਕਿ ਇਹ ਐਨਕ ਪਿਛਲੇ ਪੰਜਾਹ ਸਾਲਾਂ ਤੋਂ ਇੱਕ ਟੇਬਲ ਦੇ ਡਰਾਅ ਵਿੱਚ ਪਈ ਸੀ।

  ਇਹ ਨੀਲਾਮੀ East Bristle Auction Agency ਵੱਲੋਂ ਹੋਈ ਅਤੇ ਇਸ ਦੇ ਨੀਲਾਮੀਕਰਤਾ ਐਂਡਰਿਊ ਸਟੋ ਨੇ ਕਿਹਾ ਕਿ ਇਸ ਨੀਲਾਮੀ ਨਾਲ ਕੰਪਨੀ ਦੇ ਨਾਮ ਇੱਕ ਵੱਡਾ ਰਿਕਾਰਡ ਬਣ ਗਿਆ ਹੈ। ਇਸ ਐਨਕ ਨਾਲ ਨਾ ਕੇਵਲ ਸਾਡੀ ਕੰਪਨੀ ਦੀ ਨੀਲਾਮੀ ਦਾ ਰਿਕਾਰਡ ਬਣਿਆ ਹੈ, ਸਗੋਂ ਨਾਲ ਹੀ ਅੰਤਰਰਾਸ਼ਟਰੀ ਇਤਿਹਾਸਕ ਮਹੱਤਵ ਦੀ ਖੋਜ ਵੀ ਹੋਈ ਹੈ।

  ਨੀਲਾਮੀ ਤੋਂ ਮਿਲਿਆ ਪੈਸਾ ਧੀ ਦੇ ਨਾਲ ਵੰਡੇਗਾ ਬਜ਼ੁਰਗ

  ਨੀਲਾਮੀਕਰਤਾ ਐਂਡਰਿਊ ਸਟੋ ਨੇ ਕਿਹਾ ਕਿ ਇਸ ਚਸ਼ਮੇ ਦਾ ਮਾਲਿਕ ਮੈਂਗਸਸਫੀਲਡ ਦਾ ਇੱਕ ਬਜ਼ੁਰਗ ਵਿਅਕਤੀ ਹੈ ਜਿਸ ਨੇ ਕਿਹਾ ਹੈ ਕਿ ਨੀਲਾਮੀ ਤੋਂ ਪ੍ਰਾਪਤ ਪੈਸਾ ਨੂੰ ਉਹ ਆਪਣੀ ਧੀ ਦੇ ਨਾਲ ਵੰਡੇਗਾ। ਮੰਨਿਆ ਜਾ ਰਿਹਾ ਹੈ ਕਿ 1920 ਦੇ ਦਸ਼ਕ ਵਿੱਚ ਚਸ਼ਮੇ ਦੇ ਮਾਲਿਕ ਦੇ ਇੱਕ ਰਿਸ਼ਤੇਦਾਰ ਨੇ ਦੱਖਣ ਅਫ਼ਰੀਕਾ ਵਿੱਚ ਗਾਂਧੀ ਜੀ ਨੇ ਉਨ੍ਹਾਂ ਨੂੰ ਇਹ ਐਨਕ ਭੇਟ ਕੀਤਾ ਸੀ। ਇਸ ਤੋਂ ਬਾਅਦ ਇਹ ਚਸ਼ਮਾ ਕਈ ਪੀੜੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਿੱਚ ਹੀ ਪਿਆ ਸੀ।

  ਸ਼ੁੱਕਰਵਾਰ ਦੀ ਰਾਤ ਨੂੰ East Bristol Auctions ਦੇ ਦਰਵਾਜ਼ੇ ਉੱਤੇ ਕੋਈ ਇੱਕ ਲੈਟਰ ਬਾਕਸ ਵਿੱਚ ਸਾਦੇ ਸਫ਼ੈਦ ਲਿਫ਼ਾਫ਼ੇ ਵਿੱਚ ਇਹ ਐਨਕ ਛੱਡ ਗਿਆ ਸੀ ਅਤੇ ਅਗਲੇ ਸੋਮਵਾਰ ਸਵੇਰੇ ਤੱਕ ਲੈਣ ਨਹੀਂ ਆਇਆ ਸੀ।

  Published by:Gurwinder Singh
  First published:

  Tags: Britain, Mahatam Gandhi death