HOME » NEWS » World

ਇੰਗਲੈਂਡ ਦੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਹੋਇਆ ਦਬੰਗ ਦਾ "ਮੁੰਨੀ ਬਦਨਾਮ ਹੁਈ" ਗਾਣਾ

News18 Punjabi | News18 Punjab
Updated: April 14, 2021, 7:31 PM IST
share image
ਇੰਗਲੈਂਡ ਦੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਹੋਇਆ ਦਬੰਗ ਦਾ

  • Share this:
  • Facebook share img
  • Twitter share img
  • Linkedin share img
ਸੁਪਰਹਿੱਟ ਫ਼ਿਲਮ ਦਬੰਗ ਦਾ ਗਾਇਕਾ ਐਸ਼ਵਰਿਆ ਨਿਗਮ ਵੱਲੋਂ ਗਾਇਆ ਗਾਣਾ 'ਮੁੰਨੀ ਬਦਨਾਮ ਹੁਈ ਡਾਰਲਿੰਗ ਤੇਰੇ ਲੀਏ' ਇੰਗਲੈਂਡ ਦੇ ਸਕੂਲ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਇੰਗਲੈਂਡ ਦੇ ਬੱਚੇ ਇਸ ਗੀਤ ਦੇ ਬੋਲ ਅਤੇ ਧੁਨ ਦਾ ਅਧਿਐਨ ਕਰ ਸਕਣਗੇ। ਇੰਗਲੈਂਡ ਦੇ ਸਿੱਖਿਆ ਵਿਭਾਗ ਨੇ ਇਸ ਗਾਣੇ ਨੂੰ ਉਨ੍ਹਾਂ ਦੇ ਸੰਗੀਤ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ। ਇਹ ਗਾਣਾ ਬਿਹਾਰ-ਯੂਪੀ ਦੇ ਲੋਕ ਗੀਤਾਂ ਤੇ ਸਥਾਨਕ ਗੀਤਾਂ 'ਤੇ ਤਿਆਰ ਕੀਤਾ ਗਿਆ ਹੈ।

ਸਾਲ 2010 ਵਿੱਚ, 'ਮੁੰਨੀ ਬਦਨਾਮ ਹੂਈ' ਗੀਤ ਐਸ਼ਵਰਿਆ ਨਿਗਮ ਨੇ ਦਬੰਗ ਫ਼ਿਲਮ ਵਿੱਚ ਗਾਇਆ ਸੀ। ਗਾਣਾ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ਵਿੱਚ ਫ਼ਿਲਮਾਇਆ ਗਿਆ ਸੀ। ਇਸ ਗਾਣੇ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੇ ਆਪਣਾ ਨਾਮ ਗਿਨੀਜ਼ ਬੁੱਕ ਵਿਚ ਵੀ ਰਿਕਾਰਡ ਵਜੋਂ ਦਰਜ ਕਰ ਲਿਆ ਹੈ। ਇੰਗਲੈਂਡ ਦੇ ਸਿੱਖਿਆ ਵਿਭਾਗ ਦੇ ਸਿਲੇਬਸ ਨੂੰ ਇੱਕ ਪੈਨਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸੰਗੀਤ ਸਿੱਖਿਆ ਮਾਹਿਰ ਅਤੇ ਅਧਿਆਪਕਾਂ ਦੇ ਨਾਲ-ਨਾਲ ਸੰਗੀਤਕਾਰ ਵੀ ਸ਼ਾਮਲ ਹਨ।

ਸੁਪਰਹਿੱਟ ਗਾਣੇ 'ਮੁੰਨੀ ਬਦਨਾਮ ਹੁਈ ਡਾਰਲਿੰਗ ਤੇਰੇ ਲੀਏ' ਤੋਂ ਇਲਾਵਾ ਭਾਰਤ ਤੋਂ ਏ ਆਰ ਰਹਿਮਾਨ ਦੀ ਜੈ ਹੋ, ਕਿਸ਼ੋਰੀ ਅਮਨਕਰ ਦੀ ਸਹੇਲੀ ਰੇ ਅਤੇ ਅਨੁਸ਼ਕਾ ਸ਼ੰਕਰ ਦੀ ਇੰਡੀਅਨ ਸਮਰ ਨੂੰ ਵੀ ਇਸ ਸਿਲੇਬਸ ਵਿਚ ਜਗ੍ਹਾ ਮਿਲੀ ਹੈ। ਦਰਅਸਲ, ਇੰਗਲੈਂਡ ਦਾ ਸਿੱਖਿਆ ਵਿਭਾਗ ਮੰਨਦਾ ਹੈ ਕਿ ਸਾਰੇ ਸਕੂਲਾਂ ਲਈ ਅਜਿਹੇ ਸਿਲੇਬਸ ਦਾ ਉਦੇਸ਼ ਵੱਧ ਤੋਂ ਵੱਧ ਵੱਖ-ਵੱਖ ਸਭਿਆਚਾਰਾਂ ਵੱਲੋਂ ਸੰਗੀਤ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਵਿਦਿਆਰਥੀ ਵੱਖ-ਵੱਖ ਸਭਿਆਚਾਰਾਂ ਦੀ ਡੂੰਘਾਈ ਨੂੰ ਜਾਣ ਸਕਣ। ਇਸ ਖ਼ਬਰ ਨੂੰ ਇੰਸਟਾਗ੍ਰਾਮ ਸਟੋਰੀ' ਤੇ ਸ਼ੇਅਰ ਕਰਦੇ ਹੋਏ ਇਸ ਗਾਣੇ ਦੀ ਲੀਡ ਅਦਾਕਾਰਾ ਮਲਾਇਕਾ ਅਰੋੜਾ ਨੇ ਖ਼ੁਸ਼ੀ ਜ਼ਾਹਿਰ ਕੀਤੀ। ਦਸ ਦੇਈਏ ਕਿ ਇੰਗਲੈਂਡ ਦੇ ਸਕੂਲ ਵੱਲੋਂ ਪਾਠਕ੍ਰਮ ਨੂੰ ਅਜਿਹਾ ਬਣਾਇਆ ਜਾ ਰਿਹਾ ਹੈ ਕਿ ਬੱਚਿਆਂ 'ਤੇ ਵਰਕ ਲੋਡ ਘੱਟ ਪਵੇ ਤੇ ਕੇਸ ਸਟੱਡੀ ਨੂੰ ਵੀ ਇਸ ਦਾ ਹਿੱਸਾ ਬਣਾਇਆ ਜਾਵੇ ਇਸ ਨਾਲ ਬੱਚਿਆਂ ਨੂੰ ਹੋਰ ਸਭਿਆਚਾਰਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇ।
Published by: Anuradha Shukla
First published: April 14, 2021, 7:21 PM IST
ਹੋਰ ਪੜ੍ਹੋ
ਅਗਲੀ ਖ਼ਬਰ