Home /News /international /

ਅਫਗਾਨਿਸਤਾਨ 'ਚ ਮਹਿਲਾ ਪੱਤਰਕਾਰ ਦੇ ਸਮਰਥਨ 'ਚ ਆਏ ਪੁਰਸ਼ ਸਾਥੀ, ਮੂੰਹ ਢੱਕ ਕੇ ਪੜ੍ਹੀਆਂ ਖਬਰਾਂ

ਅਫਗਾਨਿਸਤਾਨ 'ਚ ਮਹਿਲਾ ਪੱਤਰਕਾਰ ਦੇ ਸਮਰਥਨ 'ਚ ਆਏ ਪੁਰਸ਼ ਸਾਥੀ, ਮੂੰਹ ਢੱਕ ਕੇ ਪੜ੍ਹੀਆਂ ਖਬਰਾਂ

ਅਫਗਾਨਿਸਤਾਨ ਦੇ ਇੱਕ ਪੱਤਰਕਾਰ ਸੀਅਰ ਸੀਰਤ ਨੇ ਟੋਲੋ ਨਿਊਜ਼ 'ਤੇ ਕੰਮ ਕਰ ਰਹੇ ਪੁਰਸ਼ ਸਾਥੀਆਂ ਦੀ ਚਿਹਰਾ ਢੱਕਣ ਵਾਲੀ ਫੋਟੋ ਪੋਸਟ ਕੀਤੀ, ਟੋਲੋ ਨਿਊਜ਼ ਦੇ ਸਟਾਫ ਮੈਂਬਰ ਨੇ ਔਰਤਾਂ 'ਤੇ ਤਾਲਿਬਾਨ ਦੇ ਹੁਕਮਾਂ ਦੇ ਵਿਰੋਧ ਵਿੱਚ ਚਿਹਰਾ ਢੱਕਣ ਵਾਲੀ ਇੱਕ ਸੰਪਾਦਕੀ ਮੀਟਿੰਗ ਵਿੱਚ ਲਿਖਿਆ, ਪਿਛਲੇ ਹਫ਼ਤੇ ਟੀਵੀ 'ਤੇ ਆਈ ਇੱਕ ਮਹਿਲਾ ਐਂਕਰ ਅਤੇ ਰਿਪੋਰਟਰ ਨੂੰ ਪੂਰਾ ਚਿਹਰਾ ਢੱਕ ਕੇ ਆਉਣ ਦਾ ਹੁਕਮ ਦਿੱਤਾ ਗਿਆ ਸੀ। ਉਸਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਬਹਾਦਰ ਅਫਗਾਨ ਔਰਤਾਂ ਦੇ ਸਮਰਥਨ ਵਿੱਚ ਅਸੀਂ ਆਪਣੇ ਸਾਥੀਆਂ ਦੇ ਨਾਲ ਹਾਂ।

ਹੋਰ ਪੜ੍ਹੋ ...
  • Share this:

ਅਫਗਾਨਿਸਤਾਨ ਵਿਚ ਮਹਿਲਾ ਐਂਕਰਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ, ਉਨ੍ਹਾਂ ਦੇ ਪੁਰਸ਼ ਟੈਲੀਵਿਜ਼ਨ ਐਂਕਰ ਸਾਥੀਆਂ ਨੇ ਵੀ ਪੂਰੇ ਚਿਹਰੇ ਨੂੰ ਢੱਕ ਕੇ ਵਿਰੋਧ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜ਼ਾਲਮ ਤਾਲਿਬਾਨ ਸ਼ਾਸਨ ਨੇ ਮਹਿਲਾ ਟੀਵੀ ਐਂਕਰਾਂ ਲਈ ਟੀਵੀ 'ਤੇ ਮੂੰਹ ਢੱਕਣ ਦਾ ਫ਼ਰਮਾਨ ਜਾਰੀ ਕੀਤਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਅਫਗਾਨਿਸਤਾਨ ਦੇ ਸੁਪਰੀਮ ਲੀਡਰ ਹੈਬਿਤੁੱਲਾ ਅਖੁੰਦਜ਼ਾਦਾ ਨੇ ਆਪਣਾ ਫਰਮਾਨ ਜਾਰੀ ਕੀਤਾ ਸੀ ਕਿ ਔਰਤਾਂ ਨੂੰ ਜਨਤਕ ਥਾਵਾਂ 'ਤੇ ਆਪਣੇ ਪੂਰੇ ਸਰੀਰ ਨੂੰ ਢੱਕਣਾ ਚਾਹੀਦਾ ਹੈ।

ਇਸ ਤੋਂ ਬਾਅਦ ਔਰਤਾਂ ਨੇ ਬੁਰਕਾ ਪਹਿਨਣਾ ਸ਼ੁਰੂ ਕਰ ਦਿੱਤਾ ਪਰ ਅਫਗਾਨ ਨਿਊਜ਼ ਚੈਨਲਾਂ 'ਚ ਮਹਿਲਾ ਐਂਕਰ ਬਿਨਾਂ ਮੂੰਹ ਢੱਕ ਕੇ ਖਬਰਾਂ ਪੜ੍ਹਦੀਆਂ ਰਹੀਆਂ। ਉਨ੍ਹਾਂ ਦੀ ਇਹ ਨਾਫਰਮਾਨੀ ਉਸ ਸਮੇਂ ਭਾਰੀ ਪੈ ਗਈ ਜਦੋਂ ਚੈਨਲ ਪ੍ਰਬੰਧਕਾਂ ਨੇ ਮਹਿਲਾ ਐਂਕਰਾਂ ਨੂੰ ਕਿਹਾ ਕਿ ਜਾਂ ਤਾਂ ਉਹ ਆਪਣੇ ਮੂੰਹ ਢੱਕਣ ਜਾਂ ਨੌਕਰੀ ਛੱਡ ਦੇਣ।

ਇਸ ਤੋਂ ਬਾਅਦ ਮਹਿਲਾ ਐਂਕਰਾਂ ਨੂੰ ਮਜਬੂਰੀ 'ਚ ਆਪਣਾ ਪੂਰਾ ਚਿਹਰਾ ਢੱਕਣਾ ਪਿਆ। ਹੁਣ ਇਨ੍ਹਾਂ ਔਰਤਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਇਨ੍ਹਾਂ ਦੇ ਮਰਦ ਸਾਥੀਆਂ ਨੇ ਵੀ ਰੋਸ ਵਜੋਂ ਮੂੰਹ ਢੱਕ ਕੇ ਖ਼ਬਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਲਈ ਟਵਿਟਰ 'ਤੇ #FreeHerFace ਹੈਸ਼ਟੈਗ ਨਾਲ ਮੁਹਿੰਮ ਚਲਾਈ ਜਾ ਰਹੀ ਹੈ।

ਮੂੰਹ ਢੱਕ ਕੇ ਰਿਪੋਰਟਿੰਗ ਕਰਨ ਦੇ ਹੁਕਮਾਂ ਕਾਰਨ ਅਫਗਾਨਿਸਤਾਨ ਵਿੱਚ ਕਈ ਮਹਿਲਾ ਪੱਤਰਕਾਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਹਿਲਾ ਪੱਤਰਕਾਰਾਂ ਨੇ ਬਿਨਾਂ ਨਾਂ ਦਾ ਖੁਲਾਸਾ ਕੀਤੇ ਅਲ ਜਜ਼ੀਰਾ ਨਾਲ ਪ੍ਰੈਸ ਕਾਨਫਰੰਸਾਂ ਤੋਂ ਵਰਜਿਤ ਹੋਣ ਜਾਂ ਉਨ੍ਹਾਂ ਦੇ ਲਿੰਗ ਦੇ ਕਾਰਨ ਇੰਟਰਵਿਊ ਰੱਦ ਕੀਤੇ ਜਾਣ ਬਾਰੇ ਦੱਸਿਆ ਹੈ ਪਰ ਫਿਰ ਵੀ ਉਹ ਆਪਣੇ ਫਰਜ਼ ਪ੍ਰਤੀ ਡਟੀਆਂ ਹੋਈਆਂ ਹਨ ਤੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ।

ਇੱਕ ਮਹਿਲਾ ਪੱਤਰਕਾਰ ਨੇ ਕਿਹਾ"ਮੈਂ ਇਹ ਨੌਕਰੀ ਛੱਡ ਨਹੀਂ ਸਕਦੀ, ਕਿਉਂਕਿ ਅਸੀਂ ਉਨ੍ਹਾਂ ਲੋਕਾਂ ਦੀ ਆਵਾਜ਼ ਹਾਂ ਜਿਨ੍ਹਾਂ ਨੂੰ ਸਕੂਲਾਂ, ਯੂਨੀਵਰਸਿਟੀਆਂ ਅਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਅਸੀਂ ਚਲੇ ਗਏ ਤਾਂ ਉਨ੍ਹਾਂ ਲਈ ਕੌਣ ਬੋਲੇਗਾ?"

ਟੋਲੋ ਨਿਊਜ਼ ਦੇ ਸਟਾਫ਼ ਮੈਂਬਰ ਮੂੰਹ ਢੱਕ ਕੇ ਸੰਪਾਦਕੀ ਮੀਟਿੰਗ ਵਿੱਚ ਆਏ :

ਅਫਗਾਨਿਸਤਾਨ ਦੀਆਂ ਇਨ੍ਹਾਂ ਮਹਿਲਾ ਐਂਕਰਾਂ ਨਾਲ ਇਕਜੁੱਟਤਾ ਦੇ ਪ੍ਰਦਰਸ਼ਨ ਵਿਚ ਅੱਜ ਕਈ ਅੰਤਰਰਾਸ਼ਟਰੀ ਨਿਊਜ਼ ਪੱਤਰਕਾਰਾਂ ਨੇ ਵੀ ਮੂੰਹ ਢੱਕ ਕੇ ਇਨ੍ਹਾਂ ਔਰਤਾਂ ਦਾ ਸਮਰਥਨ ਕੀਤਾ। ਕਈ ਸੰਸਥਾਵਾਂ ਦੇ ਮਰਦ ਪੱਤਰਕਾਰਾਂ ਨੇ ਇਸ ਲਈ Free every Face ਮੁਹਿੰਮ ਵੀ ਚਲਾਈ ਤੇ ਟਵਿਟਰ 'ਤੇ ਫੋਟੋ ਪਾ ਕੇ ਉਨ੍ਹਾਂ ਨਾਲ ਇਕਜੁੱਟਤਾ ਦਿਖਾਈ।

ਅਫਗਾਨਿਸਤਾਨ ਦੇ ਇੱਕ ਪੱਤਰਕਾਰ ਸੀਅਰ ਸੀਰਤ ਨੇ ਟੋਲੋ ਨਿਊਜ਼ 'ਤੇ ਕੰਮ ਕਰ ਰਹੇ ਪੁਰਸ਼ ਸਾਥੀਆਂ ਦੀ ਚਿਹਰਾ ਢੱਕਣ ਵਾਲੀ ਫੋਟੋ ਪੋਸਟ ਕੀਤੀ, ਟੋਲੋ ਨਿਊਜ਼ ਦੇ ਸਟਾਫ ਮੈਂਬਰ ਨੇ ਔਰਤਾਂ 'ਤੇ ਤਾਲਿਬਾਨ ਦੇ ਹੁਕਮਾਂ ਦੇ ਵਿਰੋਧ ਵਿੱਚ ਚਿਹਰਾ ਢੱਕਣ ਵਾਲੀ ਇੱਕ ਸੰਪਾਦਕੀ ਮੀਟਿੰਗ ਵਿੱਚ ਲਿਖਿਆ, ਪਿਛਲੇ ਹਫ਼ਤੇ ਟੀਵੀ 'ਤੇ ਆਈ ਇੱਕ ਮਹਿਲਾ ਐਂਕਰ ਅਤੇ ਰਿਪੋਰਟਰ ਨੂੰ ਪੂਰਾ ਚਿਹਰਾ ਢੱਕ ਕੇ ਆਉਣ ਦਾ ਹੁਕਮ ਦਿੱਤਾ ਗਿਆ ਸੀ। ਉਸਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਬਹਾਦਰ ਅਫਗਾਨ ਔਰਤਾਂ ਦੇ ਸਮਰਥਨ ਵਿੱਚ ਅਸੀਂ ਆਪਣੇ ਸਾਥੀਆਂ ਦੇ ਨਾਲ ਹਾਂ।

ਅੰਤਰਰਾਸ਼ਟਰੀ ਨਿਊਜ਼ ਏਜੰਸੀਆਂ ਵੀ ਸਮਰਥਨ ਵਿੱਚ ਆਈਆਂ :

ਇਸ ਦੇ ਨਾਲ ਹੀ ਇੰਟਰਨੈਸ਼ਨਲ ਨਿਊਜ਼ ਇੰਸਟੀਚਿਊਟ ਡੋਏਚੋ ਵੈਲੇ (International News Institute Deutsche Welle) ਦੀ ਦਾਰੀ ਅਤੇ ਪਸ਼ਤੋ ਸਰਵਿਸ ਵਿਚ ਕੰਮ ਕਰ ਰਹੇ ਪੱਤਰਕਾਰਾਂ ਨੇ ਵੀ ਅਫਗਾਨਿਸਤਾਨ ਦੀਆਂ ਮਹਿਲਾ ਐਂਕਰਾਂ ਦੇ ਸਮਰਥਨ ਵਿਚ ਮੂੰਹ ਢੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ।

Deutsche Welle ਨੇ ਟਵੀਟ ਕੀਤਾ, "ਕਿਉਂਕਿ ਤਾਲਿਬਾਨ ਨੇ ਅਫਗਾਨ ਮਹਿਲਾ ਐਂਕਰਾਂ ਨੂੰ ਚਿਹਰੇ ਨੂੰ ਢੱਕ ਕੇ ਖਬਰਾਂ ਪੜ੍ਹਨ ਦਾ ਹੁਕਮ ਦਿੱਤਾ ਹੈ, ਇਸ ਲਈ Deutsche Welle ਦਾਰੀ ਅਤੇ ਪਸ਼ਤੋ ਸਰਵਿਸ ਦੇ ਪੱਤਰਕਾਰਾਂ ਨੇ ਔਰਤਾਂ ਨਾਲ ਇਕਜੁੱਟਤਾ ਦਿਖਾਉਣ ਲਈ ਗਰੁੱਪ ਫੋਟੋਆਂ ਲਈ ਪੋਜ਼ ਦਿੱਤੇ।

ਇਸ ਵਿੱਚ ਪੁਰਸ਼ ਸਾਥੀ ਮਾਸਕ ਪਾ ਕੇ ਵਿਰੋਧ ਕਰ ਰਹੇ ਹਨ। ਆਇਰਲੈਂਡ ਦੇ ਆਰਟੀਨਿਊਜ਼ ਦੇ ਡਾਇਰੈਕਟਰ ਜੌਨ ਵਿਲੀਅਮ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, ਤਾਲਿਬਾਨ ਨੇ ਅਫਗਾਨ ਔਰਤਾਂ ਨੂੰ ਪੂਰੇ ਚਿਹਰੇ ਢੱਕ ਕੇ ਟੀਵੀ 'ਤੇ ਆਉਣ ਦਾ ਹੁਕਮ ਦਿੱਤਾ ਹੈ।

ਇਹ ਉਹੀ ਲੋਕ ਹਨ ਜੋ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕ ਰਹੇ ਹਨ। ਅਸੀਂ ਅਫਗਾਨਿਸਤਾਨ ਤੋਂ ਆਪਣੇ ਦੋਸਤਾਂ ਦੇ ਸਮਰਥਨ ਵਿੱਚ ਖੜ੍ਹੇ ਹਾਂ।

ਇੱਕ ਅਫਗਾਨ ਕਾਰਕੁਨ ਅਤੇ ਹਿਊਮਨ ਰਾਈਟਸ ਵਾਚ ਦੇ ਖੋਜਕਰਤਾ ਸਹਿਰ ਫੇਤਰਤ ਨੇ ਦਿ ਗਾਰਡੀਅਨ ਨੂੰ ਦੱਸਿਆ ਕਿ ਮਾਸਕ ਪਹਿਣ ਕੇ ਮਹਿਲਾ ਪੱਤਰਕਾਰਾਂ ਦਾ ਸਾਥ ਦੇਣ ਵਾਲੇ ਮਰਦ ਪੱਤਰਕਾਰ "ਉਨ੍ਹਾਂ ਕੁਝ ਉਦਾਹਰਣਾਂ ਵਿੱਚੋਂ ਇੱਕ ਹੈ ਜਿੱਥੇ ਅਫਗਾਨ ਪੁਰਸ਼ ਕੁਝ ਪ੍ਰਤੀਕਾਤਮਕ ਕੰਮ ਕਰ ਰਹੇ ਹਨ ਕਿਉਂਕਿ ਇਸ ਤਰ੍ਹਾਂ ਦੇ ਫਰਮਾਨਾਂ ਖਿਲਾਫ ਅਜੇ ਤੱਕ ਸਿਰਫ ਔਰਤਾਂ ਹੀ ਆਵਾਜ਼ ਬੁਲੰਦ ਕਰਦੀਆਂ ਤੇ ਵਿਰੋਧ ਕਰਦੀਆਂ ਦਿਖੀਆਂ ਹਨ।

ਪੁਰਸ਼ਾਂ ਵੱਲੋਂ ਅਜਿਹਾ ਵਿਰੋਧ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ, ਇਸ ਦੇ ਨਾਲ ਹੀ ਉਹ ਇਸ ਗੱਲ ਉੱਤੇ ਹੈਰਾਨੀ ਵੀ ਦਰਸਾਉਂਦੇ ਹਨ ਕਿ ਇਹ ਮੁਹਿੰਮ ਇੱਥੋਂ ਅੱਗੇ ਵੱਧ ਕੇ ਕੀ ਰੂਪ ਅਖਤਿਆਰ ਕਰੇਗੀ।

Published by:Amelia Punjabi
First published:

Tags: Afghanistan, Journalist, Taliban, Women