
ਇੰਸ਼ੋਰੈਂਸ ਦੇ ਪੈਸਿਆਂ ਲਈ ਬਜ਼ੁਰਗ ਨੇ ਕਾਰ ਨੂੰ ਲਾਈ ਅੱਗ
ਬ੍ਰਾਜ਼ੀਲ ਵਿਚ ਇਕ ਬਜ਼ੁਰਗ ਵਿਅਕਤੀ ਨੇ ਇੰਸੋਰੈਸ ਦੀ ਰਕਮ ਲੈਣ ਲਈ ਜੰਗਲ ਦੇ ਨੇੜੇ ਆਪਣੀ ਕਾਰ ਨੂੰ ਅੱਗ ਲਗਾ ਦਿੱਤੀ। ਹਾਲਾਂਕਿ, ਇਸ ਦਾ ਨਤੀਜਾ ਬਹੁਤ ਮਾੜਾ ਨਿਕਲਿਆ ਅਤੇ ਇੱਥੇ ਲੱਗੀ ਅੱਗ ਨਾਲ 673 ਏਕੜ ਜੰਗਲ ਸੜ ਗਿਆ। ਇਹ ਜੰਗਲ ਬ੍ਰਾਜ਼ੀਲ ਦੇ ਮੀਂਹ ਦੇ ਜੰਗਲਾਂ ਦਾ ਹਿੱਸਾ ਸੀ, ਜਿਸ ਨੂੰ ਇਸ ਆਦਮੀ ਦੁਆਰਾ ਗਲਤੀ ਨਾਲ ਸਾੜ ਦਿੱਤਾ ਗਿਆ ਹੈ।
ਡੇਲੀ ਮੇਲ ਦੀ ਖ਼ਬਰ ਅਨੁਸਾਰ 66 ਸਾਲਾ ਹੇਲੀ ਬੋਰੋਸੋ ਸੇਵਾਮੁਕਤ ਹੋ ਚੁੱਕੇ ਹਨ ਅਤੇ ਕਈ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਰਾਨ ਪੈਸਿਆਂ ਦੀ ਘਾਟ ਨਾਲ ਜੂਝ ਰਹੇ ਸਨ। ਬੋਰੋਸੋ ਨੇ ਆਪਣੀ ਪੁਰਾਣੀ ਕਾਰ ਦਾ ਬੀਮਾ ਲੈਣ ਲਈ ਯੋਜਨਾ ਬਣਾਈ ਸੀ। ਬੋਰੋਸੋ ਆਪਣੀ ਕਾਰ ਨੂੰ ਅਰਾਰਾਸ ਜੀਵ-ਵਿਗਿਆਨਕ ਰਿਜ਼ਰਵ ਦੀਆਂ ਪਹਾੜੀਆਂ 'ਤੇ ਲੈ ਗਏ ਅਤੇ ਅੱਗ ਲਗਾ ਦਿੱਤੀ। ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਐਫਆਈਆਰ ਦਰਜ ਕੀਤੀ ਕਿ ਮੋਟਰਸਾਈਕਲ 'ਤੇ ਸਵਾਰ ਦੋ ਬੰਦੂਕਧਾਰੀਆਂ ਨੇ ਉਸ ਦੀ ਕਾਰ ਖੋਹ ਲਈ ਅਤੇ ਅੱਗ ਲਗਾ ਦਿੱਤੀ। ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਕਾਰ ਦੁਆਰਾ ਫੈਲੀ ਅੱਗ ਨੇ ਲਗਭਗ 1257 ਫੁੱਟਬਾਲ ਦੇ 673 ਹੈਕਟੇਅਰ ਦੇ ਖੇਤਰ ਵਿੱਚ ਜੰਗਲ ਨੂੰ ਸਾੜ ਦਿੱਤਾ ਹੈ।
ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਪਾਇਆ ਕਿ ਉਸ ਦਿਨ ਕਿਸੇ ਨੇ ਵੀ ਇਸ ਖੇਤਰ ਵਿਚ ਅਜਿਹੇ ਮੋਟਰਸਾਈਕਲ ਸਵਾਰਾਂ ਨੂੰ ਨਹੀਂ ਵੇਖਿਆ ਸੀ। ਪੁਲਿਸ ਨੂੰ ਬੋਰੋਸੋ ਦੀ ਕਹਾਣੀ ਤੇ ਸ਼ੱਕ ਹੋਇਆ ਤਾਂ ਉਨ੍ਹਾਂ ਹੋਰ ਪੜਤਾਲ ਸ਼ੁਰੂ ਕਰ ਦਿੱਤੀ। ਜਾਂਚਕਰਤਾਵਾਂ ਨੇ ਪਾਇਆ ਕਿ ਕਾਰ ਨੂੰ ਪੈਟਰੋਲ ਸਪਰੇਅ ਕਰਕੇ ਅੱਗ ਲੱਗੀ ਸੀ। ਜਦੋਂ ਬੋਰੋਸੋ ਨੂੰ ਪੁੱਛਿਆ ਗਿਆ ਕਿ ਬਾਈਕ 'ਤੇ ਦੋ ਲੋਕ ਇੰਨਾਂ ਪੈਟਰੋਲ ਲੈ ਕੇ ਕਿਉਂ ਘੁੰਮ ਰਹੇ ਹਨ ਅਤੇ ਉਨ੍ਹਾਂ ਨੇ ਕਾਰ ਨੂੰ ਚੁੱਕਣ ਦੀ ਬਜਾਏ ਇਸ ਨੂੰ ਅੱਗ ਕਿਉਂ ਲਗਾਈ ਤਾਂ ਉਹ ਸਹੀ ਜਵਾਬ ਨਹੀਂ ਦੇ ਸਕੇ।
ਇਸ ਤੋਂ ਇਲਾਵਾ ਬੋਰੋਸੋ ਇਹ ਵੀ ਨਹੀਂ ਦੱਸ ਸਕੇ ਕਿ ਲੁਟੇਰਿਆਂ ਨੇ ਉਸ ਦਾ ਫੋਨ ਅਤੇ ਪੈਸੇ ਕਿਉਂ ਨਹੀਂ ਖੋਹ ਲਏ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਬੋਰੋਸੋ ਨੇ ਇਕਬਾਲ ਕੀਤਾ ਕਿ ਉਸਨੇ ਇਹ ਸਾਰਾ ਕੁਝ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦੇ ਬੀਮੇ ਲਈ ਕੀਤਾ ਸੀ। ਬਾਅਦ ਵਿਚ ਪੁਲਿਸ ਨੂੰ ਪੈਟਰੋਲ ਪੰਪ ਦੀ ਫੁਟੇਜ ਵੀ ਮਿਲੀ ਜਿੱਥੋਂ ਬੋਰੋਸੋ ਨੇ ਕਾਰ ਨੂੰ ਅੱਗ ਲਾਉਣ ਲਈ ਪੈਟਰੋਲ ਖਰੀਦਿਆ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।