ਭਾਰਤ ਦੇ ਦਬਾਅ ਤੋਂ ਬਾਅਦ ਹਰਕਤ 'ਚ ਪਾਕਿਸਤਾਨ ਸਰਕਾਰ ਨੇ ਭੜਕਾਊ ਬਿਆਨਬਾਜ਼ੀ ਕਰਨ ਵਾਲਾ ਸ਼ਖਸ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਖਸ਼ ਨੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਕੀਤਾ ਹੰਗਾਮਾ ਕੀਤਾ ਸੀ। ਸਿੱਖਾਂ ਖਿਲਾਫ ਜਹਿਰ ਉਗਲਿਆ ਸੀ। ਇਸ ਨੇ ਭੀੜ ਨੂੰ ਭੜਕਾਉਣ ਦਾ ਕੰਮ ਕੀਤਾ ਸੀ। ਜਿਸਦੀ ਵੀਡੀਓ ਵੀ ਸਾਹਮਣੇ ਆਈ ਸੀ। ਹਾਲਾਂਕਿ ਬਾਅਦ ਚ ਇਸ ਸ਼ਖਸ਼ ਨੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਮੁਆਫੀ ਵੀ ਮੰਗੀ ਸੀ।
ਪਾਕਿਸਤਾਨ ਵਿਚ ਭੀੜ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ, ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਘਿਰਾਓ ਕਰਕੇ ਪੱਥਰਬਾਜ਼ੀ ਕੀਤੀ। ਪਾਕਿਸਤਾਨ (Pakistan) ਤੋਂ ਕਥਿਤ ਤੌਰ 'ਤੇ ਸਾਹਮਣੇ ਆਈ ਇਕ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ, ਨਨਕਾਣਾ ਸਾਹਿਬ ਦੇ ਗੁਰਦੁਆਰੇ (Nankana Sahib Gurdwara) ਨੂੰ ਘੇਰ ਕੇ ਪੱਥਰਬਾਜ਼ੀ (Stone pelting) ਕੀਤੀ। ਸ਼ੁੱਕਰਵਾਰ ਦੁਪਹਿਰ ਨੂੰ ਭੀੜ ਨੇ ਪਵਿੱਤਰ ਗੁਰੂਘਰ ਦਾ ਘਿਰਾਓ ਕੀਤਾ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕਰਦੇ ਹੋਏ ਸਿੱਖਾਂ ਨੂੰ ਵੀ ਧਮਕਾਇਆ।
Amid debate on #CABBill2019 in India, Sikhs in @ImranKhanPTI's Naya Pakistan being openly threatened in Nankana Sahib. One of the protestor says: We will not let any Sikh live in Nankana Sahib and will change its name to Ghulam-e-Mustafa.@PMOIndia@HMOIndia pic.twitter.com/iIhhb5COjX
— Shalinder Wangu (@Wangu_News18) January 3, 2020
ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਬੇਕਾਬੂ ਭੀੜ ਦੀ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਜਾ ਰਹੀ ਹੈ। ਇਸ ਉਤੇ ਪਿਛਲੇ ਸਾਲ ਨਨਕਾਣਾ ਸਾਹਿਬ ਦੀ ਇਕ ਸਿੱਖ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਦਾ ਦੋਸ਼ ਹੈ। ਇਹ ਲੜਕੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਬੇਟੀ ਹੈ। ਭੀੜ ਦੀ ਅਗਵਾਈ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸਿੱਖ ਭਾਈਚਾਰਾ ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ ਪੈਦਾ ਕਰਦਾ ਰਹਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nankana Sahib, Pakistan government, Sikh, Viral