HOME » NEWS » World

ਚੀਨ 'ਚ ਹੁਣ 'ਹੰਤਾ ਵਾਇਰਸ' ਨਾਲ ਇੱਕ ਵਿਅਕਤੀ ਦੀ ਮੌਤ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ

News18 Punjabi | News18 Punjab
Updated: March 24, 2020, 4:44 PM IST
share image
ਚੀਨ 'ਚ ਹੁਣ 'ਹੰਤਾ ਵਾਇਰਸ' ਨਾਲ ਇੱਕ ਵਿਅਕਤੀ ਦੀ ਮੌਤ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ
ਚੀਨ 'ਚ ਹੁਣ 'ਹੰਤਾ ਵਾਇਰਸ' ਨਾਲ ਇੱਕ ਵਿਅਕਤੀ ਦੀ ਮੌਤ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ( ਸੰਕੇਤਕ ਤਸਵੀਰ) image: China Daily/Reuters

ਵੱਡੀ ਗਿਣਤੀ ਵਿਚ ਲੋਕ ਟਵੀਟ ਕਰ ਰਹੇ ਹਨ ਅਤੇ ਡਰ ਰਹੇ ਹਨ ਕਿ ਇਹ ਕੋਰੋਨਾ ਵਾਇਰਸ ਵਰਗਾ ਮਹਾਂਮਾਰੀ ਹੋ ਸਕਦੀ ਹੈ। ਲੋਕ ਕਹਿ ਰਹੇ ਹਨ ਕਿ ਜੇ ਚੀਨ ਦੇ ਲੋਕ ਜਾਨਵਰਾਂ ਨੂੰ ਜ਼ਿੰਦਾ ਖਾਣਾ ਬੰਦ ਨਹੀਂ ਕਰਦੇ ਤਾਂ ਅਜਿਹਾ ਹੁੰਦਾ ਰਹੇਗਾ।

  • Share this:
  • Facebook share img
  • Twitter share img
  • Linkedin share img
ਬੀਜਿੰਗ:  ਕੋਰੋਨਾ ਵਾਇਰਸ ਨਾਲ ਜੂਝ ਰਹੇ ਚੀਨ ਦੇ ਯੂਨਾਨ ਰਾਜ ਵਿੱਚ ਸੋਮਵਾਰ ਨੂੰ ਇੱਕ ਵਿਅਕਤੀ ਦੀ ਮੌਤ ਹੰਤਾ ਵਾਇਰਸ ਨਾਲ ਹੋ ਗਈ। ਪੀੜਤ ਵਿਅਕਤੀ ਕੰਮ ਤੋਂ  ਬਾਅਦ ਬਸ ਰਾਹੀਂ ਸ਼ੈਂਡਾਂਗ ਰਾਜ ਵਿੱਚ ਪਰਤ ਰਿਹਾ ਸੀ। ਉਸ ਵਿੱਚ ਹੰਤਾ ਵਾਇਰਸ ਪੋਜ਼ਟਿਵ ਪਾਇਆ ਗਿਆ। ਬੱਸ ਵਿੱਚ ਸਵਾਰ 32 ਹੋਰ ਲੋਕਾਂ ਦੀ ਵੀ ਜਾਂਚ ਕੀਤੀ ਗਈ ਹੈ। ਚੀਨੀ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਗਿਆ ਹੈ।

ਵੱਡੀ ਗਿਣਤੀ ਵਿਚ ਲੋਕ ਟਵੀਟ ਕਰ ਰਹੇ ਹਨ ਅਤੇ ਡਰ ਰਹੇ ਹਨ ਕਿ ਇਹ ਕੋਰੋਨਾ ਵਾਇਰਸ ਵਰਗਾ ਮਹਾਂਮਾਰੀ ਹੋ ਸਕਦੀ ਹੈ। ਲੋਕ ਕਹਿ ਰਹੇ ਹਨ ਕਿ ਜੇ ਚੀਨ ਦੇ ਲੋਕ ਜਾਨਵਰਾਂ ਨੂੰ ਜ਼ਿੰਦਾ ਖਾਣਾ ਬੰਦ ਨਹੀਂ ਕਰਦੇ ਤਾਂ ਅਜਿਹਾ ਹੁੰਦਾ ਰਹੇਗਾ।

ਜਾਣੋ ਹੰਤਾ ਵਾਇਰਸ ਕੀ ਹੈ

ਮਾਹਰ ਮੰਨਦੇ ਹਨ ਕਿ ਵਾਇਰਸ ਕੋਰੋਨਾ ਵਾਇਰਸ ਜਿੰਨਾ ਮਾਰੂ ਨਹੀਂ ਹੈ। ਕੋਰੋਨਾ ਤੋਂ ਉਲਟ, ਇਹ ਹਵਾ ਨਾਲ ਨਹੀਂ ਫੈਲਦਾ। ਇਹ ਮਨੁੱਖ ਵੱਲੋਂ ਚੂਹੇ ਜਾਂ ਗਾਲੜ ਦੇ ਸੰਪਰਕ ਵਿੱਚ ਆਉਣ ਤੋਂ ਬਾਦ ਫੈਲਦਾ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, 'ਘਰ ਦੇ ਅੰਦਰ ਅਤੇ ਬਾਹਰ ਚੂਹੇ ਹੰਤਾ ਵਾਇਰਸ ਦੇ ਸੰਕਰਮਣ ਦਾ ਜੋਖਮ ਰੱਖਦੇ ਹਨ। ਭਾਵੇਂ ਕਿ ਕੋਈ ਤੰਦਰੁਸਤ ਵਿਅਕਤੀ ਹੀ ਕਿਉਂ ਨਾ ਹੋਵੇ, ਵਾਇਰਸ ਦੇ ਸੰਪਰਕ ਵਿਚ ਆਉਣ ਸਾਰ ਉਸਨੂੰ ਲਾਗ ਦਾ ਖਤਰਾ ਹੁੰਦਾ ਹੈ।

ਹਾਲਾਂਕਿ ਹੰਤਾ ਵਾਇਰਸ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਨਹੀਂ ਜਾਂਦਾ ਪਰ ਜੇ ਕੋਈ ਵਿਅਕਤੀ ਚੂਹਿਆਂ ਦੇ ਗੁਦਾ, ਪਿਸ਼ਾਬ ਆਦਿ ਨੂੰ ਛੂਹਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹ ਲੈਂਦਾ ਹੈ ਤਾਂ ਹੰਤਾ ਵਾਇਰਸ ਦੇ ਲਾਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਵਾਇਰਸ ਨਾਲ ਸੰਕਰਮਿਤ ਹੋਣ ਤੇ ਵਿਅਕਤੀ ਨੂੰ ਬੁਖਾਰ, ਸਿਰਦਰਦ, ਸਰੀਰ ਵਿੱਚ ਦਰਦ, ਪੇਟ ਵਿੱਚ ਦਰਦ, ਉਲਟੀਆਂ, ਦਸਤ ਆਦਿ ਹੋ ਜਾਂਦੇ ਹਨ। ਜੇ ਇਲਾਜ਼ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਸੰਕਰਮਿਤ ਵਿਅਕਤੀ ਦੇ ਫੇਫੜੇ ਵੀ ਪਾਣੀ ਨਾਲ ਭਰ ਜਾਂਦੇ ਹਨ, ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

ਹੰਤਾ ਵਾਇਰਸ ਮਾਰੂ ਹੈ?


ਸੀਡੀਸੀ ਦੇ ਅਨੁਸਾਰ, ਹੰਤਾ ਵਾਇਰਸ ਜਾਨਲੇਵਾ ਹੈ। ਸੰਕਰਮਿਤ ਲੋਕਾਂ ਦੀ ਮੌਤ ਦੀ ਸੰਖਿਆ 38 ਪ੍ਰਤੀਸ਼ਤ ਹੈ। ਹੰਤਾ ਵਾਇਰਸ ਦਾ ਇਹ ਕੇਸ ਚੀਨ ਵਿਚ ਇਕ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਵੁਹਾਨ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਜੂਝ ਰਹੀ ਹੈ। ਹੁਣ ਤੱਕ 16 ਹਜ਼ਾਰ 500 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਹੀ ਨਹੀਂ, ਵਿਸ਼ਵ ਦੇ 382,824 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਕੋਰੋਨਾ ਵਾਇਰਸ ਦੇ ਫੈਲਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਇਰਸ ਹੁਣ 196 ਦੇਸ਼ਾਂ ਵਿੱਚ ਫੈਲ ਚੁੱਕਾ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ