
ਰਾਤ ਸੁੱਤੇ ਪਏ ਸ਼ਖਸ ਦੀ 20 ਸਾਲ ਪਿੱਛੇ ਚਲੀ ਗਈ ਯਾਦਾਸ਼ਤ, ਹੁਣ ਨਾ ਪਤਨੀ ਤੇ ਨਾ ਬੇਟੀ ਨੂੰ ਪਛਾਣ ਰਿਹੈ. (Credit- Facebook/Daniel Porter)..
ਅਸੀਂ ਕਈ ਵਾਰ ਸੋਚਦੇ ਹਾਂ ਕਿ ਬਚਪਨ ਕਿੰਨਾ ਚੰਗਾ ਸੀ, ਅਸੀਂ ਸਕੂਲ ਜਾਣ ਅਤੇ ਦੋਸਤਾਂ ਨਾਲ ਮਸਤੀ ਕਰਨ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੇ ਹਾਂ, ਪਰ ਕਲਪਨਾ ਕਰੋ ਕਿ ਜੇ ਅਸੀਂ ਇਸ ਉਮਰ ਵਿੱਚ ਬਚਪਨ ਦੀ ਤਰ੍ਹਾਂ ਵਿਵਹਾਰ ਕਰਨ ਲੱਗਾਂਗੇ ਤਾਂ ਇਹ ਕਿਵੇਂ ਲੱਗੇਗਾ? ਅਮਰੀਕਾ ਦੇ ਟੈਕਸਾਸ ਵਿੱਚ ਇੱਕ ਵਿਅਕਤੀ ਨਾਲ ਅਜਿਹਾ ਹੀ ਵਾਪਰਿਆ (Man lost his memory overnight) ਹੈ।
ਇਹ 37 ਸਾਲਾ ਆਦਮੀ ਰਾਤੋ ਰਾਤ ਆਪਣੀ ਯਾਦਦਾਸ਼ਤ ਗੁਆ ਬੈਠਾ ਹੈ (Man lost his 20 years memory overnight)। ਅਧੇੜ ਉਮਰ ਦਾ ਇਹ ਸ਼ਖਸ ਹੁਣ ਆਪਣਾ ਬਚਪਨ ਜੀਅ ਰਿਹਾ ਹੈ। ਉਸ ਨੂੰ ਆਪਣੀ ਪਤਨੀ ਅਤੇ ਧੀ ਵੀ ਯਾਦ ਨਹੀਂ।
ਡੈਨੀਅਲ ਪੋਰਟਰ (Daniel Porter) ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਡੈਨੀਅਲ ਰਾਤ ਨੂੰ ਅਰਾਮ ਨਾਲ ਸੁੱਤਾ ਸੀ ਅਤੇ ਜਦੋਂ ਸਵੇਰ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹ ਨਾ ਤਾਂ ਆਪਣੇ ਕਮਰੇ ਨੂੰ ਪਛਾਣ ਰਿਹਾ ਸੀ ਅਤੇ ਨਾ ਹੀ ਪਤਨੀ ਨੂੰ। ਉਸ ਨੇ ਦਫਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ, ਕਿਉਂਕਿ ਉਸ ਦੀ ਯਾਦਸ਼ਕਤੀ 20 ਸਾਲ ਪਿੱਛੇ ਚਲੀ ਗਈ ਸੀ।
ਉਹ ਆਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਮੰਨਦਾ ਹੈ। ਡਾਕਟਰਾਂ ਨੇ ਕਿਹਾ ਸੀ ਕਿ ਉਹ 24 ਘੰਟੇ ਵਿਚ ਨਾਰਮਲ ਹੋ ਜਾਵੇਗਾ, ਪਰ ਪਿਛਲੇ ਇਕ ਸਾਲ ਤੋਂ ਉਹ ਆਪਣੇ ਮਾਤਾ-ਪਿਤਾ ਨਾਲ ਇਸੇ ਹਾਲਤ ਵਿਚ ਰਹਿ ਰਿਹਾ ਹੈ। ਉਹ ਆਪਣੇ ਪਤਨੀ ਤੇ ਬੇਟੀ ਨੂੰ ਨਹੀਂ ਪਛਾਣ ਰਿਹਾ ਹੈ। ਉਸ ਨੂੰ ਆਪਣੀ 20 ਸਾਲ ਦੀ ਜਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।