ਨਿਊਜ਼ੀਲੈਂਡ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਭਾਰਤੀ ਮੂਲ ਦੇ 34 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਹੈ। ਘਟਨਾ ਆਕਲੈਂਡ ਸੈਂਡਰਿੰਘਮ 'ਚ ਰੋਜ਼ ਕਾਟਜ਼ ਵਿੱਚ ਵਾਪਰੀ ਹੈ, ਜਿਥੇ ਭਾਰਤੀ ਮੂਲ ਦੇ ਡੇਅਰੀ ਵਰਕਰ ਜਨਕ ਪਟੇਲ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿ਼ਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਨਕ ਪਟੇਲ ਸੁਪਰੇਟ ਡੇਅਰੀ ਵਿੱਚ ਕੰਮ ਕਰਦੇ ਸਨ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਸ਼ਾਮ ਨੂੰ ਡੇਅਰੀ ਵਿੱਚ ਇੱਕ ਚੋਰ ਦਾਖਲ ਹੋਇਆ ਅਤੇ ਨਕਦੀ ਲੁੱਟ ਕੇ ਭੱਜਣ ਲੱਗਾ। ਜਨਕ ਪਟੇਲ ਨੂੰ ਪਿੱਛਾ ਕਰਕੇ ਫੜਨ ਦੀ ਕੋਸਿ਼ਸ਼ ਕੀਤੀ, ਪਰ ਚੋਰ ਤੇ ਉਸਦੇ ਸਾਥੀ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸਦੀ ਹਸਪਤਾਲ ਵਿਖੇ ਮੌਤ ਹੋ ਗਈ।
ਇੱਕ ਅਗਰੇਜ਼ੀ ਵੈਬਸਾਈਟ ਦੀ ਖ਼ਬਰ ਅਨੁਸਾਰ ਇੱਕ 34 ਸਾਲਾ ਵਿਅਕਤੀ *ਤੇ ਲੁੱਟ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਦਕਿ ਦੂਜੇ ਉਪਰ ਸਿਰਫ਼ ਲੁੱਟ ਦਾ ਦੋਸ਼ ਹੈ। ਦੋਵਾਂ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਇੱਕ ਸ਼ੱਕੀ ਵਾਹਨ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, World news