Home /News /international /

ਸਾਇੰਸ ਦਾ ਕਮਾਲ: 10 ਸਾਲ ਬਾਅਦ ਅਧਰੰਗ ਨਾਲ ਪੀੜਤ ਆਦਮੀ ਨੇ ਮੁੜ ਤੁਰਨਾ ਕੀਤਾ ਸ਼ੁਰੂ

ਸਾਇੰਸ ਦਾ ਕਮਾਲ: 10 ਸਾਲ ਬਾਅਦ ਅਧਰੰਗ ਨਾਲ ਪੀੜਤ ਆਦਮੀ ਨੇ ਮੁੜ ਤੁਰਨਾ ਕੀਤਾ ਸ਼ੁਰੂ

  • Share this:

ਪਿਛਲੇ ਦੱਸ ਸਾਲਾਂ ਤੋਂ ਨੀਦਰਲੈਂਡ ਦੇ ਗਰਟ ਰੀੜ੍ਹ ਦੀ ਹੱਡੀ ਦੀ ਸੱਟ ਕਰ ਕੇ ਤੁਰ ਨਹੀਂ ਸਕਦੇ ਸਨ। ਇੱਕ ਅਪਰੇਸ਼ਨ ਤੋਂ ਬਾਅਦ ਹੁਣ ਉਹ ਮੁੜ ਤੁਰ ਸਕਦੇ ਹਨ।

ਦੱਸ ਸਾਲ ਪਹਿਲਾਂ ਇੱਕ ਸਾਈਕਲ ਹਾਦਸੇ ਵਿੱਚ 40 ਸਾਲ ਦੇ ਗਰਟ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਵੱਜਣ ਕਾਰਨ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ। ਪਰ ਹੁਣ ਸਰਜਰੀ ਤੋਂ ਬਾਅਦ ਉਹ ਮੁੜ ਤੁਰਨ ਲੱਗ ਪਏ ਹਨ। ਇਹ ਕਮਾਲ ਹੋਇਆ ਇੱਕ ਨਵੀਂ ਤਕਨੀਕ ਕਾਰਨ ਜਿਸ ਵਿੱਚ ਸਿਰਫ਼ ਆਪਣੀ ਸੋਚਣ ਦੀ ਸ਼ਕਤੀ ਨਾਲ ਉਹ ਸਰੀਰ ਦੀ ਹਰਕਤ ਉੱਤੇ ਕਾਬੂ ਪਾ ਲਿਆ ਹੈ।

(AFP)

ਦੋ ਖ਼ਾਸ ਇਮਪਲਾਂਟ ਲਾ ਕੇ ਉਨ੍ਹਾਂ ਦੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਵਿੱਚ ਕੁਨੈਕਸ਼ਨ ਮੁੜ ਜੁੜ ਗਿਆ ਹੈ। "ਇਹ ਨਾਲ ਮੈਨੂੰ ਉਹ ਆਜ਼ਾਦੀ ਮਿਲ ਗਈ ਹੈ ਜੋ ਮੇਰੇ ਕੋਲ ਪਹਿਲਾਂ ਨਹੀਂ ਸੀ," ਗਰਟ ਨੇ ਕਿਹਾ।

ਮਾਹਰਾਂ ਮੁਤਾਬਿਕ ਪਹਿਲੀ ਵਾਰ ਗਰਟ ਮਹਿਜ਼ ਆਪਣੇ ਸੋਚਣ ਦੀ ਸ਼ਕਤੀ ਨਾਲ ਆਪਣੇ ਅੰਗਾਂ ਉੱਤੇ ਕਾਬੂ ਪਾ ਸਕੇ ਹਨ। ਗਰਟ ਦੀਆਂ ਲੱਤਾਂ ਵਿੱਚ ਸਾਈਕਲ ਹਾਦਸੇ ਤੋਂ ਬਾਅਦ ਅਧਰੰਗ ਹੋ ਗਿਆ ਸੀ ਜਿਸ ਕਰ ਕੇ ਉਹ ਤੁਰ ਨਹੀਂ ਸੀ ਸਕਦੇ। ਹੁਣ ਉਹ ਕੁਦਰਤੀ ਤੌਰ ਉੱਤੇ ਉਹ ਫੇਰ ਤੁਰ ਸਕਦੇ ਹਨ। ਜਰਨਲ ਨੇਚਰ ਵਿੱਚ ਛਪੀ ਖ਼ਬਰ ਮੁਤਾਬਿਕ ਹੁਣ ਉਹ ਨਾ ਸਿਰਫ਼ ਤੁਰਨਾ, ਮੁਸ਼ਕਲ ਰਸਤਿਆਂ ਪੌੜੀਆਂ ਉੱਤੇ ਵੀ ਚੜ੍ਹ ਸਕਦੇ ਹਨ।

ਮੈਡੀਕਲ ਸਾਇੰਸ ਦਾ ਇਹ ਕਮਾਲ ਫਰਾਂਸ ਅਤੇ ਸਵਿਟਜ਼ਰਲੈਂਡ ਦੇ ਰੀਸਰਚਰਾਂ ਵੱਲੋਂ ਦੱਸ ਸਾਲ ਦੀ ਮਿਹਨਤ ਸਦਕਾ ਹੋ ਸਕਿਆ ਹੈ।

Published by:Anuradha Shukla
First published: