HOME » NEWS » World

23 ਮਿੰਟ ਦੀ ਮੌਤ ਤੋਂ ਬਾਅਦ ਸ਼ਖਸ ਵੱਲੋਂ ਖੁਲਾਸਾ- ਨਰਕ ‘ਚ ਕਿਵੇ ਸਰੀਰ ਦਾ ਮਾਸ ਨੋਚਦੇ ਹਨ ਸ਼ੈਤਾਨ!

News18 Punjabi | News18 Punjab
Updated: July 8, 2021, 6:01 PM IST
share image
23 ਮਿੰਟ ਦੀ ਮੌਤ ਤੋਂ ਬਾਅਦ ਸ਼ਖਸ ਵੱਲੋਂ ਖੁਲਾਸਾ- ਨਰਕ ‘ਚ ਕਿਵੇ ਸਰੀਰ ਦਾ ਮਾਸ ਨੋਚਦੇ ਹਨ ਸ਼ੈਤਾਨ!
23 ਮਿੰਟ ਦੀ ਮੌਤ ਤੋਂ ਬਾਅਦ ਸ਼ਖਸ ਵੱਲੋਂ ਖੁਲਾਸਾ- ਨਰਕ ‘ਚ ਕਿਵੇ ਸਰੀਰ ਦਾ ਮਾਸ ਨੋਚਦੇ ਹਨ ਸ਼ੈਤਾਨ!

ਮੌਤ ਮਨੁੱਖ ਦੇ ਜੀਵਨ ਸਫ਼ਰ (Life journey of Human beings) ਦੀ ਸਭ ਤੋਂ ਰਹੱਸਮਈ ਅਵਸਥਾ ਹੈ। ਇਸ ਤੋਂ ਬਾਅਦ, ਕੋਈ ਨਹੀਂ ਜਾਣਦਾ ਕਿ ਆਤਮਾ ਕਿਥੇ ਜਾਂਦੀ ਹੈ ਅਤੇ ਇਹ ਕਿਵੇਂ ਰਹਿੰਦੀ ਹੈ। ਇਸ ਭੇਤ ਦਾ ਪਰਦਾਫਾਸ਼ ਬਿਲ ਬਿਲ ਨਾਮ ਦੇ ਵਿਅਕਤੀ ਨੇ ਕੀਤਾ ਹੈ। ਉਸਦਾ ਦਾਅਵਾ ਹੈ ਕਿ ਉਹ 23 ਮਿੰਟਾਂ ਲਈ ਮਰਨ ਤੋਂ ਬਾਅਦ ਮੁੜ ਜੀਅ ਉੱਠਿਆ ਅਤੇ ਇਸ ਥੋੜੇ ਸਮੇਂ ਵਿੱਚ ਹੀ ਉਸਨੇ ਨਰਕ ਦੀਆਂ ਸਜਾਵਾਂ ਨੂੰ ਵੇਖਿਆ ਹੈ।

  • Share this:
  • Facebook share img
  • Twitter share img
  • Linkedin share img
ਮੌਤ ਮਨੁੱਖ ਦੇ ਜੀਵਨ ਸਫ਼ਰ (Life journey of Human beings) ਦੀ ਸਭ ਤੋਂ ਰਹੱਸਮਈ ਅਵਸਥਾ ਹੈ। ਇਸ ਤੋਂ ਬਾਅਦ, ਕੋਈ ਨਹੀਂ ਜਾਣਦਾ ਕਿ ਆਤਮਾ ਕਿਥੇ ਜਾਂਦੀ ਹੈ ਅਤੇ ਇਹ ਕਿਵੇਂ ਰਹਿੰਦੀ ਹੈ। ਇਸ ਭੇਤ ਦਾ ਪਰਦਾਫਾਸ਼ ਬਿਲ ਬਿਲ ਨਾਮ ਦੇ ਵਿਅਕਤੀ ਨੇ ਕੀਤਾ ਹੈ। ਉਸਦਾ ਦਾਅਵਾ ਹੈ ਕਿ ਉਹ 23 ਮਿੰਟਾਂ ਲਈ ਮਰਨ ਤੋਂ ਬਾਅਦ ਮੁੜ ਜੀਅ ਉੱਠਿਆ ਅਤੇ ਇਸ ਥੋੜੇ ਸਮੇਂ ਵਿੱਚ ਹੀ ਉਸਨੇ ਨਰਕ ਦੀਆਂ ਸਜਾਵਾਂ ਨੂੰ ਵੇਖਿਆ ਹੈ।

Bill Wiese ਦਾ ਕਹਿਣਾ ਹੈ ਕਿ ਉਹ 23 ਮਿੰਟ ਮੌਤ ਦੀ ਗੋਦ ਵਿੱਚ ਸੀ। ਇਸ ਦੌਰਾਨ ਉਸਨੇ ਦੇਖਿਆ ਕਿ ਕਿਸ ਤਰ੍ਹਾਂ ਨਰਕ ਵਿੱਚ ਸ਼ੈਤਾਨ ਸਰੀਰ ਦਾ ਮਾਸ ਨੌਚ ਕੇ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਲੱਖਾਂ ਲੋਕ ਉਥੇ ਦਰਦ ਨਾਲ ਚੀਕ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਆਊਟ ਆਫ ਬਾਡੀ ਦਾ ਤਜਰਬਾ ਸੀ, ਉਸਨੂੰ ਇਹ ਤਜਰਬਾ ਅੱਧੀ ਰਾਤ ਵਿੱਚ ਹੋਇਆ ਸੀ, ਜਦੋਂ ਉਹ ਕੁਝ ਦੇਰ ਲਈ ਜਾਗਿਆ ਸੀ।

ਕਿਵੇਂ ਪੁੱਜੇ ਨਰਕ?
ਆਪਣੇ ਤਜ਼ੁਰਬੇ ਦਾ ਵਰਣਨ ਕਰਦੇ ਹੋਏ Bill Wiese ਨੇ ਕਿਹਾ ਹੈ ਕਿ ਇਹ ਕਰੀਬ ਰਾਤ ਦੇ 3 ਵਜੇ (Man died for 23 minutes) ਹੋਇਆ। ਉਸਨੂੰ ਅਚਾਨਕ ਮਹਿਸੂਸ ਹੋਇਆ ਕਿ ਕੋਈ ਉਸਦੀ ਆਤਮਾ ਨੂੰ ਉਸਦੇ ਸਰੀਰ ਵਿੱਚੋਂ ਬਾਹਰ ਕੱਢ ਰਿਹਾ ਹੈ ਅਤੇ ਉਸਨੂੰ ਇੱਕ ਲੰਬੀ ਸੁਰੰਗ ਦੁਆਰਾ ਕਿਤੇ ਲਿਜਾ ਰਿਹਾ ਹੈ। ਇਸ ਦੌਰਾਨ ਗਰਮੀ ਵੱਧ ਰਹੀ ਸੀ ਅਤੇ ਉਹ ਅਖੀਰ ਪੱਥਰਾਂ ਦੀ ਬਣੀ ਇਕ ਜੇਲ੍ਹ ਵਰਗੀ ਜਗ੍ਹਾ ਉਤੇ ਪਹੁੰਚ ਗਏ। ਉਥੇ ਸਿਰਫ ਪੱਥਰ ਦੀਆਂ ਕੰਧਾਂ ਸਨ। ਹਰ ਪਾਸੇ ਬਦਬੂ ਅਤੇ ਧੂੰਏਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਆਪਣੀ ਜੇਲ੍ਹ ਵਿੱਚ ਸ਼ੈਤਾਨ ਵੇਖੇ। ਇਹ ਸ਼ੈਤਾਨ ਉਨ੍ਹਾਂ ਨੂੰ ਸਜ਼ਾ ਦੇ ਰਹੇ ਸਨ। ਉਹ ਦੱਸਦੇ ਹਨ ਕਿ ਉਥੇ ਦੀ ਗਰਮੀ ਅਸਹਿ ਸੀ ਅਤੇ ਉਹ ਹੈਰਾਨ ਸਨ ਕਿ ਉਹ ਇੱਥੇ ਕੀ ਕਰ ਰਹੇ ਸਨ।

ਸ਼ੈਤਾਨਾਂ ਵਿਚ ਰਹਿਮ ਨਹੀਂ ਸੀ

ਬਿਲ ਅੱਗੇ ਕਹਿੰਦਾ ਹੈ ਕਿ ਸ਼ੈਤਾਨਾਂ ਵਿੱਚ ਕੋਈ ਦਯਾ ਨਹੀਂ ਸੀ। ਉਨ੍ਹਾਂ  ਉਸ ਨੂੰ ਜੇਲ੍ਹ ਦੀ ਕੰਧ ਨਾਲ ਮਾਰਿਆ। ਇਸ ਤੋਂ ਬਾਅਦ ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੀਆਂ ਹੱਡੀਆਂ ਟੁੱਟ ਗਈਆਂ ਹੋਣ। ਰੂਹ ਦੀਆਂ ਹੱਡੀਆਂ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਮਹਿਸੂਸ ਹੋਇਆ। ਉਹ ਕਹਿੰਦਾ ਹੈ ਕਿ ਉਸਨੂੰ ਜੇਲ੍ਹ ਵਿੱਚ ਹੀ ਕੁਝ ਜਲਦਾ ਮਹਿਸੂਸ ਹੋਇਆ ਜੋ ਸ਼ਾਇਦ ਰੱਬ ਦੀ ਹੋਂਦ ਦਾ ਪ੍ਰਤੀਕ ਸੀ, ਪਰ ਫੇਰ ਹਨੇਰਾ ਪੈਣ ਲੱਗਾ। ਉਸਨੂੰ ਜੇਲ੍ਹ ਤੋਂ ਬਾਹਰ ਲਿਜਾਇਆ ਗਿਆ ਅਤੇ ਅੱਗ ਦੇ ਟੋਏ ਵਿੱਚ ਸੁੱਟ ਦਿੱਤਾ ਗਿਆ। ਉਹ ਦੱਸਦੇ ਹਨ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਇੱਥੇ ਚੀਕਦਿਆਂ ਅਤੇ ਝੁਲਸਦਿਆਂ ਵੇਖਿਆ। ਉਨ੍ਹਾਂ ਦੇ ਸਰੀਰ ਵਿਚੋਂ ਮਾਸ ਨੂੰ ਖਿੱਚਿਆ ਜਾ ਰਿਹਾ ਸੀ। ਉਹ ਇੱਕ ਪਿੰਜਰ ਵਰਗਾ ਦਿਖਾਈ ਦਿੰਦੇ ਸਨ।

ਬਿਲ ਕਹਿੰਦੇ ਹਨ ਉਸ ਨੂੰ ਨਰਕ ਵਿਚ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਉਸਨੂੰ ਇਕੱਲਾ ਰੱਖਿਆ ਗਿਆ ਸੀ। ਇੱਥੇ ਬਹੁਤ ਭੈੜੀ ਬਦਬੂ ਆ ਰਹੀ ਸੀ। ਉਹ ਦੱਸਦੇ ਹਨ ਜਦੋਂ ਉਹ ਜਾਗੇ ਤਾਂ ਉਹ ਸੁਰੱਖਿਅਤ ਸੀ ਅਤੇ ਫਿਰ ਉਸਨੂੰ ਅਹਿਸਾਸ ਹੋਇਆ ਕਿ ਇਹ 23 ਮਿੰਟ ਉਹ ਨਰਕ ਵਿਚ ਬਤੀਤ ਕਰਕੇ ਆਏ ਹਨ। ਉਨ੍ਹਾਂ ਸਾਲ 2006 ਵਿੱਚ ਆਪਣੇ ਤਜ਼ਰਬੇ ਉੱਤੇ ਇੱਕ ਕਿਤਾਬ ਵੀ ਲਿਖੀ ਸੀ।
Published by: Ashish Sharma
First published: July 8, 2021, 5:57 PM IST
ਹੋਰ ਪੜ੍ਹੋ
ਅਗਲੀ ਖ਼ਬਰ