HOME » NEWS » World

ਆਈਫੋਨ ਲਈ 2.24 ਲੱਖ ਰੁਪਏ ਵਿੱਚ ਵੇਚੀ ਕਿਡਨੀ, ਹੁਣ ਇੰਫੇਕਸ਼ਨ ਕਾਰਨ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ..

News18 Punjab
Updated: January 14, 2019, 11:37 AM IST
ਆਈਫੋਨ ਲਈ 2.24 ਲੱਖ ਰੁਪਏ ਵਿੱਚ ਵੇਚੀ ਕਿਡਨੀ, ਹੁਣ ਇੰਫੇਕਸ਼ਨ ਕਾਰਨ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ..
ਆਈਫੋਨ ਲਈ 2.24 ਲੱਖ ਰੁਪਏ ਵਿੱਚ ਵੇਚੀ ਕਿਡਨੀ, ਹੁਣ ਇੰਫੇਕਸ਼ਨ ਕਾਰਨ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ..
News18 Punjab
Updated: January 14, 2019, 11:37 AM IST
ਚੀਨ ਦੇ ਇੱਕ ਨੌਜਵਾਨ ਨੇ ਆਈ ਫੋਨ ਖਰੀਦਣ ਦੇ ਲਈ ਆਪਣੀ ਇੱਕ ਕਿਡਨੀ ਵੇਚ ਦਿੱਤੀ ਸੀ ਤਾਂ ਕਿ ਦੋਸਤਾਂ ਨੂੰ ਆਪਣਾ ਸਟੇਟਸ ਦਿਖਾ ਸਕੇ। ਇਸ ਦੇ ਬਾਅਦ ਉਸ ਦੀ ਦੂਸਰੀ ਕਿਡਨੀ ਇੰਫੈਕਸ਼ਨ ਦੇ ਨਾਲ ਖਰਾਬ ਹੋ ਗਈ। ਇਸ ਵੇਲੇ 24 ਸਾਲਾ ਜਜਾਓ ਵਾਂਗ ਪੂਰੀ ਤਰ੍ਹਾਂ ਬੈੱਡ 'ਤੇ ਹੈ ਅਤੇ ਡਾਇਲਸਿਸ 'ਤੇ ਜ਼ਿੰਦਗੀ ਬਿਤਾ ਰਿਹਾ ਹੈ। ਸਥਾਨਕ ਮੀਡੀਆ ਦੇ ਮੁਤਾਬਕ ਇਹ ਕੇਸ ਸਾਲ 2011 ਦਾ ਹੈ, ਪਰੰਤੂ ਨੌਜਵਾਨ ਦੀ ਸਥਿਤੀ ਗੰਭੀਰ ਹੋਣ ਤੋਂ ਬਾਅਦ ਇਸ ਹਫਤੇ ਸਾਹਮਣੇ ਆਇਆ ਹੈ।

ਵਾਂਗ ਨਾਂਅ ਦੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਸੁਣਿਆ ਸੀ ਕਿ ਇੱਕ ਕਿਡਨੀ ਉੱਤੇ ਜਿੰਦਾ ਰਹਿ ਸਕਦਾ ਹਾਂ, ਇਸ ਲਈ ਮੈਂ ਇੱਕ ਕਿਡਨੀ ਵੇਚ ਦਿੱਤੀ। ਉਸ ਸਮੇਂ ਮੇਰੀ ਉਮਰ 17 ਸਾਲ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਕੁਝ ਹਫਤਿਆਂ ਵਿੱਚ ਮੇਰੀ ਜ਼ਿੰਦਗੀ ਪਹਿਲਾਂ ਵਾਂਗ ਹੋ ਜਾਏਗੀ, ਪਰ ਏਦਾਂ ਨਹੀਂ ਹੋਇਆ। ਅੱਜ ਕੱਲ੍ਹ ਮੈਂ ਚਲ-ਫਿਰ ਵੀ ਨਹੀਂ ਸਕਦਾ। ਪਤਾ ਲੱਗਾ ਹੈ ਕਿ ਸਰਜਰੀ ਦੀ ਗੱਲ ਉਸ ਦੇ ਮਾਤਾ ਪਿਤਾ ਨੂੰ ਪਤਾ ਨਹੀਂ ਸੀ।

Loading...
ਉਨ੍ਹਾਂ ਨੂੰ ਓਦੋਂ ਪਤਾ ਲੱਗਾ, ਜਦੋਂ ਵਾਂਗ ਨੂੰ ਇੰਫੈਕਸ਼ਨ ਹੋਇਆ। ਡਾਕਟਰਾਂ ਨੇ ਦੱਸਿਆ ਕਿ ਵਾਂਗ ਦੀ ਸਰਜਰੀ ਸਹੀ ਨਹੀਂ ਹੋਈ। ਇਸੇ ਲਈ ਦੂਜੀ ਕਿਡਨੀ ਵੀ ਡੈਮੇਜ ਹੋ ਗਈ। ਘਰ ਦਿਆਂ ਦੀ ਸ਼ਿਕਾਇਤ 'ਤੇ ਕਿਡਨੀ ਕੱਢਣ ਵਾਲੇ ਹਸਪਤਾਲ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਹਸਪਤਾਲ ਨੇ ਨੌਜਵਾਨ ਦੇ ਟ੍ਰੀਟਮੈਂਟ ਦੇ ਲਈ ਵੱਡੀ ਰਕਮ ਦਿੱਤੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
First published: January 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...