HOME » NEWS » World

ਰੇਤ ਦੇ ਤੁਫਾਨ ਵਿਚ ਫਸਿਆ ਇਹ ਸ਼ਖ਼ਸ ਆਪਣੀਆਂ ਦੋ ਪਤਨੀਆਂ ਹੀ ਖਾ ਗਿਆ!

News18 Punjab
Updated: January 23, 2019, 3:03 PM IST
ਰੇਤ ਦੇ ਤੁਫਾਨ ਵਿਚ ਫਸਿਆ ਇਹ ਸ਼ਖ਼ਸ ਆਪਣੀਆਂ ਦੋ ਪਤਨੀਆਂ ਹੀ ਖਾ ਗਿਆ!

  • Share this:
ਸਾਊਦੀ ਅਰਬ ਦਾ ਇਕ ਸ਼ਖਸ ਆਪਣੀ ਭੁੱਖ ਮਿਟਾਉਣ ਲ਼ਈ ਆਪਣੀਆਂ ਦੋ ਪਤਨੀਆਂ ਖਾ ਗਿਆ। ਇਹ ਖਬਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, 41 ਸਾਲਾ ਮੁਸਤਫਾ ਅਲੀ ਹਮਦ ਆਪਣੀਆਂ 4 ਪਤਨੀਆਂ ਦੇ ਨਾਲ ਇਕ ਪਰਿਵਾਰਕ ਸਮਾਗਮ ਵਿਚ ਅਸ਼ ਸਲਫਾ ਜਾ ਰਿਹਾ ਸੀ।

ਇਸ ਦੌਰਾਨ ਆਏ ਰੇਤ ਦੇ ਤੁਫਾਨ ਕਾਰਨ ਉਹ ਆਪਣੀ ਦਿਸ਼ਾ ਤੋਂ ਭਟਕ ਗਿਆ ਤੇ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ ਉਤੇ ਉਸ ਦੀ ਇਕ ਪਤਨੀ ਦੀ ਮੌਤ ਹੋ ਗਈ। ਤਿੰਨ ਦਿਨ ਰੇਤ ਦੇ ਤੁਫਾਨ ਤੇ ਅਤਿ ਦੀ ਗਰਮੀ ਵਿਚ ਉਹ ਫਸਿਆ ਰਿਹਾ। ਉਥੇ ਉਸ ਨੂੰ ਪਾਣੀ ਵੀ ਨਹੀਂ ਮਿਲਿਆ। ਅਜਿਹੇ ਹਾਲਾਤ ਵਿਚ ਉਸ ਨੇ ਆਪਣੀਆਂ 2 ਪਤਨੀਆਂ ਨੂੰ ਮਦਦ ਦੀ ਭਾਲ ਲਈ ਭੇਜ ਦਿੱਤਾ। ਦੋਵੇਂ ਪਤਨੀਆਂ ਉਸ ਦਾ ਹੁਕਮ ਮੰਨਦੀਆਂ ਹੋਈਆਂ ਰੇਤ ਉਤੇ ਇਧਰ ਉਧਰ ਭਟਕਦੀਆਂ ਰਹੀਆਂ ਹਨ।

ਤਕਰੀਬਨ 10 ਦਿਨ ਬਾਅਦ ਉਨ੍ਹਾਂ ਨੂੰ ਮਦਦ ਮਿਲੀ। ਰਿਆਦ ਹੇਰਾਲਡ ਦੀ ਰਿਪੋਰਟ ਮੁਤਾਬਕ ਜਦੋਂ ਬਚਾਅ ਕਰਮੀ ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਸਿਰਫ ਹਮਦ ਹੀ ਜਿੰਦਾ ਸੀ। ਉਸ ਦੀਆਂ ਦੋ ਪਤਨੀਆਂ ਦੀ ਮੌਤ ਹੋ ਚੁੱਕੀ ਸੀ। ਰੇਤਲੇ ਇਲਾਕੇ ਵਿਚ ਫਸੇ ਹੋਣ ਕਾਰਨ ਉਸ ਨੇ ਆਪਣੀਆਂ ਦੋਵੇਂ ਪਤਨੀਆਂ ਨੂੰ ਆਪਣਾ ਭੋਜਨਾ ਬਣਾਇਆ। ਹਾਲਾਂਕਿ ਬਾਅਦ ਵਿਚ ਇਹ ਦਾਅਵਾ ਕੀਤਾ ਗਿਆ ਹੀ ਇਕ ਵੈਬਸਾਇਟ ਵੱਲੋਂ ਬਣਾਈ ਗਈ ਇਹ ਖਬਰ ਫਰਜੀ ਹੈ। ਖਬਰ ਮੁਤਾਬਕ ਮੁਟਾਪੇ ਨਾਲ ਜੂਝ ਰਹੇ ਇਸ ਸ਼ਖਸ ਦਾ ਨਾਮ ਖਾਲਿਦ ਮੋਹਸਿਨ ਹੈ। ਇਸ ਨੇ ਆਪਣੀਆਂ ਪਤਨੀਆਂ ਨੂੰ ਨਹੀਂ ਖਾਧਾ, ਬਲਕਿ ਉਹ ਮੁਟਾਪੇ ਦੀ ਸਮੱਸਿਆ ਕਾਰਨ ਪਰੇਸ਼ਾਨ ਹੈ। ਖਾਲਿਦ ਨੇ ਆਪਣਾ ਵਜ਼ਨ ਹੁਣ ਕਾਫੀ ਘੱਟ ਕਰ ਲਿਆ ਹੈ।
First published: January 23, 2019
ਹੋਰ ਪੜ੍ਹੋ
ਅਗਲੀ ਖ਼ਬਰ