ਭੇਡ ਦੀ ਥਾਂ ਖੁਆਇਆ ਗਾਂ ਦਾ ਮਾਸ, ਇਸ ਸ਼ਖ਼ਸ ਨੇ ਭਾਰਤ ਆ ਕੇ ਸ਼ੁਧੀਕਰਨ ਦਾ ਮੰਗਿਆ ਖਰਚਾ


Updated: March 13, 2019, 3:47 PM IST
ਭੇਡ ਦੀ ਥਾਂ ਖੁਆਇਆ ਗਾਂ ਦਾ ਮਾਸ, ਇਸ ਸ਼ਖ਼ਸ ਨੇ ਭਾਰਤ ਆ ਕੇ ਸ਼ੁਧੀਕਰਨ ਦਾ ਮੰਗਿਆ ਖਰਚਾ

Updated: March 13, 2019, 3:47 PM IST
ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਜਸਵਿੰਦਰ ਪਾਲ ਨੇ ਸੁਪਰ ਮਾਰਕੀਟ ਤੋਂ ਮੰਗ ਕੀਤੀ ਹੈ ਕਿ ਉਹ ਉਸ ਦਾ ਭਾਰਤ ਆਉਣ ਦਾ ਖ਼ਰਚ ਚੁੱਕੇ। ਕਿਉਂਕਿ ਸੁਪਰ ਮਾਰਕੀਟ ਨੇ ਭੇਡ ਦਾ ਮੀਟ ਦੱਸ ਕੇ ਉਸ ਨੂੰ ਗਾਂ ਦਾ ਮਾਸ ਖੁਆ ਦਿੱਤਾ। ਜਸਵਿੰਦਰ ਪਾਲ ਦਾ ਕਹਿਣਾ ਹੈ ਕਿ ਉਹ ਭਾਰਤ ਆ ਕੇ ਸ਼ੁਧੀਕਰਨ ਕਰਵਾਉਣਾ ਚਾਹੁੰਦਾ ਹੈ।

ਜਸਵਿੰਦਰ ਪਾਲ ਦਾ ਦਾਅਵਾ ਹੈ ਕਿ ਉਸ ਨੇ ਕਾਊਂਟਡਾਊਨ ਦੇ ਬਲੇਨਹੈਮ ਸਥਿਤ ਸਟੋਰ ਤੋਂ ਸਤੰਬਰ ਦੇ ਅੰਤ ਵਿਚ ਪੈਕੇਟ ਖਰੀਦਿਆ ਸੀ, ਜਿਸ ’ਤੇ ਲਿਖਿਆ ਸੀ ਕਿ ਇਹ ਭੇਡ ਦਾ ਮੀਟ ਹੈ, ਪਰ ਜਦੋਂ ਉਸ ਨੂੰ ਪਕਾਇਆ ਗਿਆ ਤਾਂ ਪਤਾ ਲੱਗਿਆ ਇਹ ਤਾਂ ਗਾਂ ਦਾ ਮਾਸ ਸੀ। ਗਾਵਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਜਸਵਿੰਦਰ ਕਹਿ ਰਿਹਾ ਹੈ ਕਿ ਉਸ ਦੇ ਧਰਮ ਦਾ ਖੰਡਨ ਹੋਇਆ ਹੈ, ਇਸ ਲਈ ਕਾਊਂਟਡਾਊਨ ਜ਼ਿੰਮੇਵਾਰ ਹੈ। ਜਸਵਿੰਦਰ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਪਵਿੱਤਰ ਹੋਣ ਲਈ ਵਾਪਸ ਭਾਰਤ ਜਾਣਾ ਪਵੇਗਾ ਅਤੇ ਉਥੇ 6 ਹਫ਼ਤੇ ਧਾਰਮਿਕ ਰੀਤੀ ਰਿਵਾਜ ਨਿਭਾਉਣੇ ਪੈਣਗੇ ਜੋ ਪੰਡਿਤ ਕਰੇਗਾ।

ਉਸ ਨੇ ਕਿਹਾ ਕਿ ਇਸ ਵਿਚ ਉਸ ਦਾ ਨਹੀਂ ਕਾਊਂਟਡਾਊਟ ਦਾ ਦੋਸ਼ ਹੈ ਜਿਸ ਕਰਕੇ ਸਾਰਾ ਖਰਚਾ ਕਾਊਂਟਡਾਊਟ ਨੂੰ ਦੇਣਾ ਬਣਦਾ ਹੈ। ਹਾਲਾਂਕਿ ਕਾਊਂਟਡਾਊਨ ਵੱਲੋਂ ਇਸ ਗਲਤੀ ਲਈ 200 ਡਾਲਰ ਦਾ ਗਿਫਟ ਵਾਊਚਰ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਨਾਲ ਹੀ ਇਸ ਸਬੰਧੀ ਮੁਆਫੀ ਵੀ ਮੰਗੀ ਗਈ ਸੀ ਪਰ ਜਸਵਿੰਦਰ ਭਾਰਤ ਆਉਣ ਜਾਣ ਦੇ ਖਰਚੇ ਦੀ ਮੰਗ ਕਰ ਰਿਹਾ ਹੈ।
First published: March 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...