ਸਰੀਰਕ ਸਬੰਧ ਦੌਰਾਨ ਸ਼ਖ਼ਸ ਦੇ ਗੰਦੇ ਕਾਰੇ ਕਾਰਨ ਗਰਲਫ੍ਰੈਂਡ ਦੀ ਮੌਤ, ਭੇਜਿਆ ਜੇਲ੍ਹ

ਇੱਕ ਵਿਅਕਤੀ ਨੇ ਸ਼ਰਾਬੀ ਹਾਲਤ ਵਿੱਚ ਉਸਦੀ ਪ੍ਰੇਮਿਕਾ ਨਾਲ ਸੈਕਸ ਕਰਦੇ ਹੋਏ ਉਸਦੀ ਗਲਾ ਘੁੱਟ ਦਿੱਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਇੱਕ ਵਾਰ ਸਜ਼ਾ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਦੋਸ਼ੀ ਦੀ ਸਜ਼ਾ ਹੋਰ ਵਧ ਸਕਦੀ ਹੈ। ਜਾਣੋ ਸਾਰਾ ਮਾਮਲਾ

32 ਸਾਲਾ ਸੈਮ ਪਾਇਬਸ ਨੂੰ ਸੋਫੀ ਮੌਸ ਦੇ ਕਤਲੇਆਮ ਦੇ ਲਈ ਇਸ ਮਹੀਨੇ ਚਾਰ ਸਾਲ ਅਤੇ ਅੱਠ ਮਹੀਨਿਆਂ ਦੀ ਜੇਲ੍ਹ ਹੋਈ ਸੀ

32 ਸਾਲਾ ਸੈਮ ਪਾਇਬਸ ਨੂੰ ਸੋਫੀ ਮੌਸ ਦੇ ਕਤਲੇਆਮ ਦੇ ਲਈ ਇਸ ਮਹੀਨੇ ਚਾਰ ਸਾਲ ਅਤੇ ਅੱਠ ਮਹੀਨਿਆਂ ਦੀ ਜੇਲ੍ਹ ਹੋਈ ਸੀ

 • Share this:
  ਇੰਗਲੈਂਡ ਦੇ ਡਾਰਲਿੰਗਟਨ ਵਿੱਚ ਇੱਕ ਸ਼ਖ਼ਸ ਨੇ ਹੈਵਾਨੀਅਤ ਦੀ ਹੱਦ ਪਾਰ ਕਰਦਿਆਂ ਆਪਣੀ ਗਰਲਫ੍ਰੈਂਡ ਦਾ ਸੈਕਸ ਦੌਰਾਨ ਕੁੱਝ ਸਕਿੰਟਾਂ ਲਈ ਗਲਾ ਘੁਟ ਦਿੱਤਾ। ਜਿਸ ਕਾਰਨ ਉਸਦੀ ਗਰਲਫ੍ਰੈਂਡ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਟੇਸਾਈਡ ਕਰਾਊਨ ਕੋਰਟ ਨੇ 32 ਸਾਲਾ ਸੈਮ ਪਾਇਬਸ(Sam Pybus) ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸੋਫੀ ਮੌਸ (Sophie Moss) ਦੀ ਕਤਲੇਆਮ ਲਈ ਜੇਲ੍ਹ ਭੇਜਿਆ ਗਿਆ ਸੀ। ਉਸਨੂੰ ਚਾਰ ਸਾਲ ਅੱਠ ਮਹੀਨਿਆਂ ਦੀ ਸਜ਼ਾ ਹੋਈ ਸੀ ਪਰ ਹੁਣ ਇਹ ਸਜ਼ਾ ਵਧਾਈ ਜਾ ਸਕਦੀ ਹੈ। ਦੋਸ਼ੀ ਸ਼ਖ਼ਸ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਜਦਕਿ ਮ੍ਰਿਤਕ ਔਰਤ ਦੋ ਬੱਚਿਆਂ ਦੀ ਮਾਂ ਸੀ।

  ਟੀਸਾਈਡ ਕ੍ਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੈਮ ਪਾਇਬਸ ਨੇ ਸੋਫੀ ਮੌਸ ਨਾਲ ਇਸ ਸਾਲ ਫਰਵਰੀ ਵਿੱਚ ਯੂਕੇ ਦੇ ਡਾਰਲਿੰਗਟਨ ਵਿੱਚ ਆਪਣੇ ਫਲੈਟ ਵਿੱਚ 24 ਬੋਤਲਾਂ ਬੀਅਰ ਪੀਣ ਤੋਂ ਬਾਅਦ ਸਰੀਰਕ ਸੰਬੰਧ ਬਣਾਏ ਸਨ ਅਤੇ ਇਸ ਦੌਰਾਨ ਉਹ ਗਰਦਨ ਦਬਾਉਂਦਾ ਰਿਹਾ। ਗਰਲਫ੍ਰੈਂਡ ਦੀ ਦਸ ਸਕਿੰਟਾਂ ਜਾਂ ਮਿੰਟਾਂ ਲਈ, ਗਰਦਨ ਦਵਾਉਣ ਕਾਰਨ ਮੌਤ ਹੋ ਗਈ।

  ਸੈਮ ਪਾਈਬਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਬਹੁਤ ਸ਼ਰਾਬੀ ਸੀ ਅਤੇ ਉਸ ਨੂੰ ਜੋ ਹੋਇਆ ਸੀ ਉਸ ਬਾਰੇ ਬਹੁਤ ਘੱਟ ਯਾਦ ਸੀ। ਉਸਨੇ ਦੱਸਿਆ ਕਿ ਜਦੋਂ ਉਹ ਅਗਲੀ ਸਵੇਰ ਉੱਠਿਆ ਤਾਂ ਉਸਨੇ ਸੋਫੀ ਨੂੰ ਨੰਗਾ ਪਾਇਆ ਅਤੇ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ।

  ਰਿਪੋਰਟ ਦੇ ਅਨੁਸਾਰ, ਪਾਇਬਸ ਨੇ ਮਦਦ ਲਈ ਐਮਰਜੈਂਸੀ ਨੰਬਰ 999 ਤੇ ਕਾਲ ਨਹੀਂ ਕੀਤੀ ਅਤੇ ਡਾਰਲਿੰਗਟਨ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਕੀ ਕਰਨਾ ਹੈ ਇਸ ਬਾਰੇ ਆਪਣੀ ਕਾਰ ਵਿੱਚ 15 ਮਿੰਟ ਬਿਤਾਏ

  ਪੋਸਟਮਾਰਟਮ ਨੇ ਪੁਸ਼ਟੀ ਕੀਤੀ ਕਿ ਸੋਫੀ ਮੌਸ ਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ। ਪੈਥਾਲੋਜਿਸਟ ਨੇ ਕਿਹਾ ਕਿ ਮੌਤ ਲੰਬੀ ਜਾਂ ਜ਼ਬਰਦਸਤੀ ਗਲਾ ਘੁੱਟਣ ਕਾਰਨ ਹੋਈ ਹੈ, ਹਾਲਾਂਕਿ ਸੋਫੀ ਦੇ ਸਰੀਰ 'ਤੇ ਕਿਸੇ ਹੋਰ ਹਿੰਸਾ ਜਾਂ ਸੱਟ ਦੇ ਨਿਸ਼ਾਨ ਨਹੀਂ ਸਨ।

  ਹੁਣ ਇਸ ਮਾਮਲੇ ਵਿੱਚ, ਅਦਾਲਤ ਨੇ ਫੈਸਲਾ ਕਰਨਾ ਹੈ ਕਿ ਦੋਸ਼ੀ ਸੈਮ ਪਾਇਬਸ ਦੀ ਸਜ਼ਾ ਨੂੰ ਵਧਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਜਸਟਿਸ ਪਾਲ ਵਾਟਸਨ ਕਿਊਸੀ ਨੇ ਪਿਛਲੇ ਮਹੀਨੇ ਪਾਇਬਸ ਨੂੰ ਚਾਰ ਸਾਲ ਅਤੇ ਅੱਠ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ, ਮਹਿਲਾ ਅਧਿਕਾਰ ਕਾਰਕੁਨ ਨੇ ਵੀ ਸਜ਼ਾ 'ਤੇ ਇਤਰਾਜ਼ ਕਰਦਿਆਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਔਰਤ ਦਾ ਗਲਾ ਘੁੱਟਣਾ ਅਜੇ ਵੀ ਮੰਦਭਾਗੀ ਘਟਨਾ ਵਜੋਂ ਵੇਖਿਆ ਜਾਂਦਾ ਹੈ ਨਾ ਕਿ ਭਿਆਨਕ ਗੰਭੀਰ ਹਿੰਸਾ ਦੇ ਰੂਪ ਵਜੋਂ।

  ਅਟਾਰਨੀ ਜਨਰਲ ਦੇ ਦਫਤਰ ਦੇ ਇਕ ਬੁਲਾਰੇ ਨੇ ਕਿਹਾ: 'ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਅਟਾਰਨੀ ਜਨਰਲ ਨੇ ਸੈਮ ਪਾਇਬਸ ਦੀ ਸਜ਼ਾ ਨੂੰ ਕੋਰਟ ਆਫ਼ ਅਪੀਲ ਦੇ ਹਵਾਲੇ ਕਰ ਦਿੱਤਾ ਹੈ ਕਿਉਂਕਿ ਉਹ ਸਹਿਮਤ ਹੈ ਕਿ ਇਹ ਬੇਲੋੜੀ ਨਰਮਾਈ ਜਾਪਦੀ ਹੈ।
  Published by:Sukhwinder Singh
  First published: