Home /News /international /

iPhone ਲਈ ਇਸ ਸ਼ਖ਼ਸ ਨੇ ਵੇਚ ਦਿੱਤੀ ਕਿਡਨੀ, ਹੁਣ ਮੌਤ ਨਾਲ ਕਰ ਰਿਹਾ ਹੈ ਸੰਘਰਸ਼

iPhone ਲਈ ਇਸ ਸ਼ਖ਼ਸ ਨੇ ਵੇਚ ਦਿੱਤੀ ਕਿਡਨੀ, ਹੁਣ ਮੌਤ ਨਾਲ ਕਰ ਰਿਹਾ ਹੈ ਸੰਘਰਸ਼

ਇਸ ਸ਼ਖ਼ਸ ਨੇ ਵੇਚ ਦਿੱਤੀ ਕਿਡਨੀ, ਹੁਣ ਮੌਤ ਨਾਲ ਕਰ ਰਿਹਾ ਹੈ ਸੰਘਰਸ਼

ਇਸ ਸ਼ਖ਼ਸ ਨੇ ਵੇਚ ਦਿੱਤੀ ਕਿਡਨੀ, ਹੁਣ ਮੌਤ ਨਾਲ ਕਰ ਰਿਹਾ ਹੈ ਸੰਘਰਸ਼

 • Share this:
  ਇਸ ਸਾਲ ਦੇ ਅਕਤੂਬਰ ਮਹੀਨੇ ਵਿੱਚ ਐਪਲ ਕੰਪਨੀ ਨੇ ਨਵੇਂ ਆਈ ਫ਼ੋਨ 12 ਦੀ ਘੋਸ਼ਣਾ ਕੀਤੀ ਸੀ ਜਿਸ ਦੇ ਬਾਅਦ ਟਵਿਟਰ ਉੱਤੇ ਇਸ ਦੀ ਖ਼ਰੀਦ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਚੁਟਕਲੇ ਬਣੇ ਸਨ। ਲੋਕਾਂ ਨੇ ਇੱਥੇ ਤੱਕ ਲਿਖਿਆ ਸੀ ਕਿ ਆਇਫੋਨ 12 ਦੀ ਕੀਮਤ ਅਸਮਾਨ ਛੂੰਹਦੀ ਹੈ ਇਸ ਲਈ ਇਸ ਨੂੰ ਖ਼ਰੀਦਣ ਲਈ ਲੋਕਾਂ ਨੂੰ ਆਪਣੀ ਕਿਡਨੀ ਵੇਚਣੀ ਪਵੇਗੀ। ਭਲੇ ਹੀ ਲੋਕਾਂ ਨੇ ਇਹਨਾਂ ਗੱਲਾਂ ਮਜ਼ਾਕ ਵਿੱਚ ਲਿਖੀ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਵਿਅਕਤੀ ਹਕੀਕਤ ਵਿੱਚ ਇਹ ਗ਼ਲਤੀ ਕਰ ਵੀ ਬੈਠਾ।

  ਚੀਨ ਦੇ ਇੱਕ ਜਵਾਨ ਨੇ ਸਾਲਾਂ ਪਹਿਲਾਂ ਆਇਫੋਨ ਖ਼ਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ ਪਰ ਹੁਣ ਉਹ ਹੁਣ ਜ਼ਿੰਦਗੀ ਅਤੇ ਮੌਤ  ਦੇ ਵਿੱਚ ਸੰਘਰਸ਼ ਕਰ ਰਿਹਾ ਹੈ। ਬਿਜ਼ਨੈੱਸ ਟੂਡੇ  ਦੇ ਅਨੁਸਾਰ   ਚੀਨ  ਦੇ ਵਾਂਗ ਸ਼ਾਂਗਕੁਨ ਨੇ 2011 ਵਿੱਚ ਪਹਿਲਾਂ ਆਈ ਫ਼ੋਨ 4 ਅਤੇ ਆਈ ਪੈਡ 2 ਖ਼ਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ।ਜਿਸ ਤੋਂ ਬਾਅਦ ਹੁਣ ਉਸ ਨੂੰ ਇਸ ਦੇ ਨਤੀਜੇ ਭੁਗਤਾਨੇ ਗਏ ਸੀ।ਪਿਛਲੇ ਕਾਫ਼ੀ ਲੰਬੇ ਸਮਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਜਦੋਂ ਉਨ੍ਹਾਂ ਨੇ ਇਹ ਗ਼ਲਤੀ ਕੀਤੀ ਉਸ ਵਕਤ ਵਾਂਗ ਦੀ ਉਮਰ 17 ਸਾਲ ਸੀ। ਸ਼ਾਂਗਕੁਨ ਨੇ ਗ਼ੈਰ ਕਾਨੂੰਨੀ ਸਰਜਰੀ ਕਰਵਾ ਕੇ ਆਪਣੇ ਸਰੀਰ ਦੀ ਸੱਜੀ ਕਿਡਨੀ ਵੇਚੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਸਰਜਰੀ ਦੇ ਕੁੱਝ ਸਾਲਾਂ ਬਾਅਦ ਪਤਾ ਹੋਇਆ ਕਿ ਉਨ੍ਹਾਂ ਦੀ ਕਿਡਨੀ ਵਿੱਚ ਅਨਹਾਈਜੀਨਿਕ ਅਪਰੇਸ਼ਨ ਲੋਕੇਸ਼ਨ ਅਤੇ ਪੋਸਟ-ਆਪਰੇਟਿਵ ਕੇਅਰ ਵਿੱਚ ਲਾਪਰਵਾਹੀ  ਦੇ ਕਾਰਨ ਇਨਫੈਕਸ਼ਨ ਹੋ ਗਿਆ ਸੀ। ਅੱਗੇ ਚੱਲ ਕੇ ਇਹ ਇਨਫੈਕਸ਼ਨ ਵਧਦਾ ਚਲਾ ਗਿਆ ਅਤੇ ਹੁਣ ਉਨ੍ਹਾਂ ਨੂੰ ਹਰ ਰੋਜ਼  ਡਾਇਲੈਸਿਸ ਕਰਵਾਉਣਾ ਪੈ ਰਿਹਾ ਹੈ।

  ਸ਼ਾਂਗਕੁਲ ਦੀ ਹਾਲਤ ਹੁਣ ਹਰ ਰੋਜ਼ ਵਿਗੜਦੀ ਜਾ ਰਹੀ ਹੈ ਅਤੇ ਉਹ ਹੁਣ ਗੁਰਦੇ ਦੀ ਕਮੀ ਦੀ ਵਜ੍ਹਾ ਨਾਲ ਬੇਹੋਸ਼ ਹੋ ਜਾਂਦਾ ਹੈ।ਉਸ ਨੂੰ ਨਿੱਤ ਡਾਇਲੈਸਿਸ ਦੀ ਲੋੜ ਪੈਂਦੀ ਹੈ।
  ਸ਼ਾਂਗਕੁਨ ਨੇ ਅੰਗਾਂ ਦੀ ਬਲੈਕ ਮਾਰਕੀਟਿੰਗ ਕਰਨ ਵਾਲੇ ਤਸਕਰ ਨੂੰ ਅਪ੍ਰੈਲ 2011 ਵਿੱਚ ਵੇਚੀ ਸੀ ਜਿਸ ਦੇ ਬਦਲੇ ਵਿੱਚ ਉਸ ਨੂੰ 4,500 ਡਾਲਰ ਮਿਲੇ ਸਨ।  ਇਨ੍ਹਾਂ ਨਾਲ ਉਸ ਨੇ ਇੱਕ ਆਈ ਫ਼ੋਨ 4 ਅਤੇ ਆਈ ਪੈਡ 2 ਖ਼ਰੀਦੇ। ਇੱਕ ਗੁਰਦਾ ਕੱਢੇ ਜਾਣ ਤੋਂ ਬਾਅਦ ਉਹ ਦੂਜੇ ਗੁਰਦੇ ਵਿੱਚ ਰੇਨਲ ਫੇਲਯੋਰ ਤੋਂ ਪੀੜਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੂਸਿ਼ਤ ਸਥਾਨ ਉੱਤੇ ਆਪਰੇਸ਼ਨ ਹੋਣ ਦੀ ਵਜ੍ਹਾ ਨਾਲ ਉਸਦੇ ਸਰੀਰ ਵਿੱਚ ਇਹ ਸੰਕਰਮਣ ਹੋਇਆ ਸੀ। ਬਾਅਦ ਵਿੱਚ 2012 ਵਿੱਚ ਅੰਗਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਕੁਲ ਨੌਂ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਸੀ।ਜਿਸ ਵਿਚ 5 ਸਰਜਨ ਵੀ ਸ਼ਾਮਿਲ ਸਨ ।
  Published by:Anuradha Shukla
  First published:

  Tags: China, Iphone

  ਅਗਲੀ ਖਬਰ