• Home
  • »
  • News
  • »
  • international
  • »
  • MANJINDER SINGH SIRSA PROTEST AGAINST ABDUCTION OF YOUNG SIKH 17 YEAR OLD GRANTHI DAUGHTER PANJA SAHIB IN PAKISTAN AS

Sikh girl kidnapped in Pak: ਪਾਕਿਸਤਾਨ ਵਿਚ 17 ਸਾਲ ਦੀ ਸਿੱਖ ਲੜਕੀ ਨੂੰ ਕੀਤਾ ਅਗਵਾ, ਮਨਜਿੰਦਰ ਸਿਰਸਾ ਨੇ ਚੁੱਕਿਆ ਮੁੱਦਾ

ਪਾਕਿਸਤਾਨ ਵਿਚ 17 ਸਾਲ ਦੀ ਸਿੱਖ ਲੜਕੀ ਨੂੰ ਕੀਤਾ ਅਗਵਾ, ਮਨਜਿੰਦਰ ਸਿਰਸਾ ਨੇ ਚੁੱਕਿਆ ਮੁੱਦਾ

  • Share this:
    ਪਾਕਿਸਤਾਨ ਵਿਚ 17 ਸਾਲ ਦੀ ਸਿੱਖ ਲੜਕੀ ਨੂੰ ਅਗਵਾ ਕਰ ਲਿਆ ਹੈ। ਅਗਵਾ ਕੀਤੀ ਲੜਕੀ ਗੁਰਦੁਆਰਾ ਪੰਜਾ ਸਾਹਿਬ ਦੇ ਗਰੰਥੀ ਦੀ ਬੇਟੀ ਦੱਸੀ ਜਾ ਰਹੀ ਹੈ।ਗਰੰਥੀ ਨੇ ਦੋ ਲੋਕਾਂ ਉੱਤੇ ਇਲਜ਼ਾਮ ਲਗਾਇਆ ਹੈ ਅਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ 20 ਦਿਨ ਪਹਿਲਾ ਦੀ ਦੱਸੀ ਜਾ ਰਹੀ ਹੈ।ਇਸ ਘਟਨਾ ਬਾਰੇ ਪਤਾ ਲੱਗਦੇ ਸਾਰ ਹੀ DSGMC ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਸਰਕਾਰ ਕੋਲ ਮੁੱਦਾ ਚੁੱਕਿਆ ਹੈ।ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰਾਲੇ ਨੂੰ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ।


    ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਔਰੰਗਜ਼ੇਬ ਦੇ ਰਾਜ ਤੋਂ ਵੀ ਜ਼ਿਆਦਾ ਖ਼ਤਰਨਾਕ ਪਾਕਿਸਤਾਨ ਹੈ।ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਹਾਈਕਮਿਸ਼ਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ।
    ਦੱਸ ਦੇਈਏ ਕਿ ਇਸ ਘਟਨਾ ਤੋਂ ਪਹਿਲਾ ਵੀ ਨਨਕਾਣਾ ਸਾਹਿਬ ਦੇ ਗਰੰਥੀ ਦੀ ਬੇਟੀ ਨੂੰ ਅਗਵਾ ਕੀਤਾ ਗਿਆ ਸੀ।ਪਾਕਿਸਤਾਨ ਵਿਚ ਘੱਟ ਗਿਣਤੀਆਂ ਉੱਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆ ਹਨ।
    Published by:Anuradha Shukla
    First published:
    Advertisement
    Advertisement