HOME » NEWS » World

ਅਮਰੀਕਾ ‘ਚ ਹਮਲਾਵਰਾਂ ਵੱਲੋਂ ਗੋਲੀਬਾਰੀ, ਇਕ ਦੀ ਮੌਤ ਤੇ 11 ਜ਼ਖਮੀ

News18 Punjabi | News18 Punjab
Updated: June 21, 2020, 5:22 PM IST
share image
ਅਮਰੀਕਾ ‘ਚ ਹਮਲਾਵਰਾਂ ਵੱਲੋਂ ਗੋਲੀਬਾਰੀ, ਇਕ ਦੀ ਮੌਤ ਤੇ 11 ਜ਼ਖਮੀ
ਅਮਰੀਕਾ ‘ਚ ਹਮਲਾਵਰਾਂ ਵੱਲੋਂ ਗੋਲੀਬਾਰੀ, ਇਕ ਦੀ ਮੌਤ ਤੇ 11 ਜ਼ਖਮੀ

ਅਮਰੀਕਾ ਦੇ ਮਿਨੀਆਪੋਲਿਸ ਵਿਚ ਐਤਵਾਰ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 11 ਲੋਕ ਜ਼ਖਮੀ ਹੋ ਗਏ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਮਿਨੀਆਪੋਲਿਸ ਵਿਚ ਐਤਵਾਰ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 11 ਲੋਕ ਜ਼ਖਮੀ ਹੋ ਗਏ। ਮਿਨੀਆਪੋਲਿਸ ਪੁਲਿਸ ਦੇ ਇੱਕ ਟਵੀਟ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਨੀਆਪੋਲਿਸ ਸ਼ਹਿਰ ਵਿੱਚ ਉਸ ਖੇਤਰ ਦਾ ਦੌਰਾ ਕਰਨ ਤੋਂ ਪਰਹੇਜ਼ ਕਰਨ। ਹਾਲਾਂਕਿ, ਟਵੀਟ ਵਿੱਚ ਪੁਲਿਸ ਨੇ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

ਗੋਲੀਬਾਰੀ ਦੀ ਘਟਨਾ ਸ਼ਹਿਰ ਦੇ ਇੱਕ ਵਪਾਰਕ ਖੇਤਰ ਵਿੱਚ ਵਾਪਰੀ

ਸੰਯੁਕਤ ਰਾਜ ਦੇ ਉੱਤਰੀ ਮਿਨੀਆਪੋਲਿਸ ਦੇ ਇਕ ਜ਼ਿਲ੍ਹੇ ਵਿਚ ਐਤਵਾਰ ਨੂੰ ਕਈ ਲੋਕਾਂ ਦੇ ਗੋਲੀ ਲੱਗਣ ਦੀ ਖਬਰ ਮਿਲੀ ਹੈ। ਗੋਲੀਬਾਰੀ ਦੀ ਘਟਨਾ ਸ਼ਹਿਰ ਦੇ ਇੱਕ ਵਪਾਰਕ ਖੇਤਰ ਵਿੱਚ ਵਾਪਰੀ। ਸਥਾਨ ਦੇ ਦੁਆਲੇ ਬਹੁਤ ਸਾਰੇ ਰੈਸਟੋਰੈਂਟ, ਥੀਏਟਰ ਅਤੇ ਬਾਰ ਹਨ। ਕਈ ਲੋਕਾਂ ਨੇ ਮਿਨੀਏਪੋਲਿਸ ਪੁਲਿਸ ਨੂੰ ਇਸ ਸੰਬੰਧ ਵਿਚ ਫੋਨ ਕਰਕੇ ਅਤੇ ਈਮੇਲ ਕਰਕੇ ਪੁੱਛਗਿੱਛ ਕੀਤੀ ਹੈ, ਪਰ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।
ਅਮਰੀਕਾ ਦੇ ਟੁਲਸਾ ਵਿੱਚ ਡੋਨਾਲਡ ਟਰੰਪ ਦੀ ਰੈਲੀ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨਾਂ ਤੇ ਤਣਾਅ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਮੁਹਿੰਮ ਰੈਲੀ ਮਹੀਨਿਆਂ ਬਾਅਦ ਸ਼ਨੀਵਾਰ ਨੂੰ ਟੁਲਸਾ ਵਿੱਚ ਰੈਲੀ ਰੱਖੀ ਸੀ। ਟੁਲਸਾ ਵਿੱਚ ਰੋਸ ਮਾਰਚ ਕਰਨ ਵਾਲੇ ਵਿਰੋਧੀਆਂ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਜਾਮ ਲੱਗਿਆ। ਇੰਨੀ ਭੀੜ ਹੋਣ ਦੇ ਬਾਵਜੂਦ ਪੁਲਿਸ ਨੇ ਸ਼ਨੀਵਾਰ ਦੁਪਹਿਰ ਤੱਕ ਸਿਰਫ ਇੱਕ ਹੀ ਗ੍ਰਿਫਤਾਰੀ ਦੀ ਖਬਰ ਦਿੱਤੀ ਹੈ। ਪੁਲਿਸ ਲੋਕਾਂ ਨੂੰ ਖਿੰਡਾਉਣ ਲਈ ਗੈਸ ਦੀ ਵਰਤੋਂ ਵੀ ਕੀਤੀ।

 
First published: June 21, 2020, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading