HOME » NEWS » World

ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ 13 ਕੈਨੇਡੀਅਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੈਲੀ ਤੇ ਕਾਰ ਮਾਰਚ

News18 Punjabi | News18 Punjab
Updated: December 28, 2020, 12:45 PM IST
share image
ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ 13 ਕੈਨੇਡੀਅਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੈਲੀ ਤੇ ਕਾਰ ਮਾਰਚ
ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ 13 ਕੈਨੇਡੀਅਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੈਲੀ ਤੇ ਕਾਰ ਮਾਰਚ

ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਸਰਕਾਰ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਨਾ ਕੀਤਾ ਤਾਂ ਕੈਨੈਡਾ ਅੰਦਰ ਇਸ ਰੋਹ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।

  • Share this:
  • Facebook share img
  • Twitter share img
  • Linkedin share img
ਟੋਰਾਂਟੋ: ਬੀਤੇ ਦਿਨ ਜੀਟੀਏ ਵਿੱਚ ਉਪਸਥਿੱਤ 13 ਕੈਨੇਡੀਅਨ ਜਥੇਬੰਦੀਆਂ ਵੱਲੋਂ ਦਿੱਤੀ ਕਾਲ ਅਨੁਸਾਰ ਹਜਾਰਾਂ ਲੋਕਾਂ ਨੇ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਇੱਕਤਰ ਹੋ ਕੇ ਭਾਰਤ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਡਟੀਆਂ ਤੇ ਆਰ-ਪਾਰ ਦੀ ਲੜਾਈ ਲੜ ਰਹੀਆਂ ਪੰਜਾਬ ਅਤੇ ਦੇਸ਼ ਦੀਆਂ ਅਨੇਕਾਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਆਪਣੀ ਏਕਤਾ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ ।

ਬੁਲਾਰਿਆਂ ਨੇ ਮੌਜੂਦਾ ਸਰਕਾਰ ਦੇ ਤਾਨਾਂਸ਼ਾਹ ਰਵੱਈਏ ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਹੱਕੀ ਮੰਗਾ ਨੂੰ ਪ੍ਰਵਾਨ ਕਰੇ , ਕਿਸਾਨ ਵਿਰੋਧੀ ਤਿੰਨੇਂ ਕਾਂਨੂੰਨਾਂ ਨੂੰ ਮੁਢੋਂ-ਸੁਢੋਂ ਰੱਦ ਕਰੇ ਅਤੇ ਬਿਜਲੀ ਬਿੱਲ ਤੇ ਪਰਾਲੀ ਸਾੜਨ ਤੇ ਹੋਣ ਵਾਲੇ ਜੁਰਮਾਨੇ ਸਬੰਧੀ ਬਿੱਲਾਂ ਨੂੰ ਵਾਪਿਸ ਲਵੇ।
ਭਾਰਤੀ ਸਫਾਰਤਖਾਨੇ ਵਿੱਚ ਛੁੱਟੀ ਹੋਣ ਕਾਰਣ ਇਸ ਸਬੰਧੀ ਇੱਕ ਲਿਖਤੀ ਯਾਦ-ਪੱਤਰ ਈ-ਮੇਲ ਰਾਹੀਂ ਇਸ ਦਫ਼ਤਰ ਨੂੰ ਭੇਜਿਆ ਗਿਆ। ਇੰਨ੍ਹਾਂ ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਮੋਦੀ ਦੇ ਖਾਸ ਕਾਰਪੋਰੇਟ ਘਰਾਣਿਆਂ  ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ , ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਸਰਕਾਰ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਨਾ ਕੀਤਾ ਤਾਂ ਕੈਨੈਡਾ ਅੰਦਰ ਇਸ ਰੋਹ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਪ੍ਰਸਿੱਧ ਲੋਕ-ਪੱਖੀ ਕਵੀ ਅਤੇ ਅੰਤ੍ਰਰਾਸ਼ਟਰੀ ਪਾਸ਼ -ਮੈਮੋਰੀਅਲ ਟਰੱਸਟ ਦੇ ਮੁਖੀ ਡਾਕਟਰ ਸੁਰਿੰਦਰ ਧੰਜਲ ਦੇ ਯਤਨਾਂ ਸਦਕਾ ਹੁਣ ਤੱਕ ਸਮੁੱਚੇ ਕੈਨੈਡਾ ਦੀਆਂ ਲੱਗਪੱਗ 70 ਪ੍ਮੁੱਖ ਤੇ ਚਰਚਿਤ ਸੰਸਥਾਵਾਂ ਅਤੇ ਜਥੇਬੰਦੀਆਂ ਇਸ ਕਿਸਾਨੀ -ਘੋਲ ਦੀ ਹਮਾਇਤ ਕਰ ਚੁੱਕੀਆ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਨੇਕਾਂ ਹੋਰ ਸੰਸਥਾਵਾਂ ਦੇ ਇਸ ਹਮਾਇਤ ਵਿੱਚ ਸ਼ਾਮਿਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਰੈਲੀ ਵਿੱਚ ਅਲਾਂਇਸ ਆਫ਼ ਪ੍ਰਾਗਰੈਸਿੱਵ ਕੈਨੇਡੀਅਨਜ਼, ਨਾਰਥ ਐਮੈਰੇਕਿਨ ਤਰਕਸ਼ੀਲ ਸੋਸਾਇਟੀ ਉਂਟਾਰੀਓ, ਇੰਡੋ ਕੈਨੈਡੀਅਨ ਵਰਕਰਜ਼ ਐਸੋਸੀਏਸ਼ਨ,ਕੈਨੇਡੀਅਨ ਪੰਜਾਬੀ ਸਾਹਿਤ ਸਭਾ,ਦੇਸ਼ ਭਗਤ ਸਪੋਰਟਸ ਕਲੱਬ, ਦਿਸ਼ਾ-ਐਸੋਸੀਏਸ਼ਨ ਆਫ਼ ਕੈਨੇਡੀਅਨ ਪੰਜਾਬੀ ਵਿਮਨ, ਜੀਟੀਏ ਵੈਸਟ ਕਲੱਬ ਕਮਿਊਨਿਸਟ ਪਾਰਟੀ ਆਫ਼ ਕੈਨੇਡਾ,ਹੋਮ ਸਟੈੱਡ ਸੀਨੀਅਰਜ਼ ਕਲੱਬ, ਮ ਲ ਪਾਰਟੀ ਆਫ਼ ਕੈਨੈਡਾ,ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ (ਉਂਟਾਰੀਓ),ਪਰਵਾਸੀ ਪੰਜਾਬੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਉਂਟਾਰੀਓ,ਅਦਾਰਾ “ਸਰੋਕਾਰਾਂ ਦੀ ਆਵਾਜ਼” ਅਤੇ ਸਿਰਜਣਹਾਰੀਆਂ -ਇੰਟਰਨੈਸ਼ਨਲ ਵਿਮਨ ਐਸੋਸੀਏਸ਼ਨ ਕੈਨੇਡਾ ਨੇ ਭਾਗ ਲਿਆ ਤੇ ਇਹਨਾਂ ਜਥੇਬੰਦੀਅਂ ਦੇ ਆਗੂਅਂ ਨੇ ਸੰਬੋਧਨ ਕੀਤਾ।
Published by: Sukhwinder Singh
First published: December 28, 2020, 12:45 PM IST
ਹੋਰ ਪੜ੍ਹੋ
ਅਗਲੀ ਖ਼ਬਰ