
ਦੋਸਤੀ ਤੋੜਨ ਦੀ ਫੋਟੋ ਬਣੀ ਮੀਮ, ਹੁਣ ਵਿਕੀ 38 ਲੱਖ ਰੁਪਏ 'ਚ
ਮੀਮਜ਼, ਇੰਟਰਨੈੱਟ ਤੇ ਅਜਿਹੀ ਚੀਜ਼ ਹੈ ਜੋ ਬੜੇ ਆਸਾਨ ਤਰੀਕੇ ਨਾਲ ਆਪਣੀ ਗੱਲ ਸਮਝਾਉਣ ਦਾ ਤਕੀਤਾ ਹੈ ਤੇ ਲੋਕਾਂ ਨੂੰ ਹਸਾਉਣ ਦਾ ਇੱਕ ਵਧੀਆ ਸਾਧਨ ਹੈ। ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਬਾਜ਼ਾਰ ਗਰਮ ਰਹਿੰਦਾ ਹੈ। ਲੋਕ ਵਾਇਰਲ ਹੋਣ ਲਈ ਕੁਝ ਵੀ ਕਰਦੇ ਹਨ। ਹੁਣ ਪਾਕਿਸਤਾਨ ਦੇ ਇੱਕ ਸ਼ਖ਼ਸ ਬਾਰੇ ਗੱਲ ਕਰਦੇ ਹਾਂ, ਜਿਸ ਨੇ ਇੱਖ ਫੋਟੋ ਪੋਸਟ ਕੀਤੀ ਫ੍ਰੈਂਡਸ਼ਿਪ ਵਾਲੇ ਦਿਨ ਪਰ ਉਹ ਇੰਨੀ ਵਾਇਰਲ ਹੋਈ ਕਿ ਉਹ ਇੱਕ ਮੀਮ ਹਣ ਗਈ। ਹੁਣ ਉਹ ਮੀਮ ਐਨਐਫਟੀ ਦੇ ਜ਼ਰੀਏ ਲਗਭਗ 38 ਲੱਖ ਵਿੱਚ ਵੇਚਿਆ ਜਾ ਰਿਹਾ ਹੈ।
ਇਹ ਉਹ ਮੀਮ ਹੈ ਜੋ ਆਸਿਫ ਰਜ਼ਾ ਨੇ ਉਸ ਨਾਲ ਸਾਂਝੀ ਕੀਤੀ ਹੈ। ਇਹ 2015 ਦੀ ਫੋਟੋ ਹੈ। ਇਸ ਪੋਸਟ ਵਿੱਚ ਦੋਸਤੀ ਦਾ ਅੰਤ ਹੋ ਰਿਹਾ ਹੈ। ਫੋਟੋ ਤੇ ਉਹ ਲਿਖਦਾ ਹੈ, 'ਮੈਂ ਐਲਾਨ ਕਰਦਾ ਹਾਂ ਕਿ ਮੈਂ ਆਪਣੇ ਸਾਬਕਾ ਸਭ ਤੋਂ ਚੰਗੇ ਮਿੱਤਰ ਮੁਦਾਸੀਰ ਇਸਮਾਈਲ ਨੂੰ ਛੱਡ ਰਿਹਾ ਹਾਂ। ਅਤੇ ਹੁਣ ਸਲਮਾਨ ਮੇਰਾ ਸਭ ਤੋਂ ਚੰਗਾ ਦੋਸਤ ਹੈ।
ਇਹ ਪਾਕਿਸਤਾਨ ਦਾ ਪਹਿਲਾ ਮੀਮ ਹੈ
ਲੰਡਨ ਅਤੇ ਲਾਹੌਰ ਅਧਾਰਤ ਸਟਾਰਟਅਪ ਅਲਟਰ ਨੇ ਇਸ ਡਿਜੀਟਲ ਆਰਟ ਮਾਰਕੀਟ ਐਨਐਫਟੀ 'ਤੇ ਇਹ ਮੀਮ ਵੇਚਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇਹ ਪਹਿਲਾ ਅਜਿਹਾ ਮੀਮ ਹੈ ਜੋ ਐਨਐਫਟੀ ਦੇ ਰੂਪ ਵਿੱਚ ਵੇਚਿਆ ਗਿਆ। ਇਹ ਮੀਮ 51 ਹਜ਼ਾਰ 530 ਡਾਲਰ ਯਾਨੀ ਲਗਭਗ 38 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਵਾਈਸ ਵਰਲਡ ਨੂੰ ਦਿੱਤੀ ਇੰਟਰਵਿਊ ਵਿੱਚ ਆਸਿਫ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਮੀਮ ਇੰਨਾ ਵਾਇਰਲ ਹੋਵੇਗਾ। ਉਸ ਨੇ ਸਿਰਫ ਇਸ ਲਈ ਬਣਾਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਮੁਦੱਸੀਰ ਇਸ ਨੂੰ ਵੇਖੇ ਅਤੇ ਪਰੇਸ਼ਾਨ ਹੋ ਜਾਵੇ।
ਉਨ੍ਹਾਂ ਅੱਗੇ ਕਿਹਾ, 'ਸਾਡੇ ਬਾਰੇ ਬਹੁਤ ਸਾਰੇ ਕਾਰਟੂਨ ਬਣਾਏ ਗਏ ਹਨ। ਪੋਲੈਂਡ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਪੋਲੈਂਡ ਤੋਂ ਵੀਜ਼ਾ ਦੀ ਪੇਸ਼ਕਸ਼ ਤਕ ਦੋ-ਤਿੰਨ ਲੋਕਾਂ ਨੇ ਦਿੱਤੀ ਹੈ। ਉੱਥੇ ਲੋਕਾਂ ਨੇ ਕੰਧ 'ਤੇ ਸਾਡੇ ਨਾਂ ਵੀ ਲਿਖੇ ਹਨ। ਇਹ ਸੋਸ਼ਲ ਮੀਡੀਆ ਦੀ ਤਾਕਤ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਉਹ ਅੱਜ ਵੀ ਸਾਡੀ ਬਹੁਤ ਸਹਾਇਤਾ ਕਰ ਰਹੇ ਹਨ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।