Home /News /international /

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਦਿੱਤਾ ਅਸਤੀਫਾ

ਬਿਲ ਗੇਟਸ ਨੇ 1975 ਵਿੱਚ ਪੌਲ ਐਲਨ ਨਾਲ ਮਾਈਕਰੋਸੌਫਟ ਕੰਪਨੀ ਦੀ ਸਥਾਪਨਾ ਕੀਤੀ ਸੀ। 2000 ਤੱਕ, ਉਹ ਕੰਪਨੀ ਦੇ ਸੀਈਓ ਦੇ ਅਹੁਦੇ 'ਤੇ ਰਹੇ।

  • Share this:
    ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਟੈਕਨੋਲੋਜੀ ਸਲਾਹਕਾਰ ਬਿਲ ਗੇਟਸ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਮਾਈਕ੍ਰੋਸਾਫਟ ਨੇ ਉਨ੍ਹਾਂ ਦੇ ਅਸਤੀਫੇ ਦੀ ਵਜ੍ਹਾ ਸਮਾਜਿਕ ਕੰਮਾਂ ਵਿਚ ਵਾਧੂ ਸਮਾਂ ਦੇਣਾ ਦੱਸਿਆ ਹੈ। ਹਾਲਾਂਕਿ ਬਿਲ ਗੇਟਸ ਨੇ ਕਿਹਾ ਕਿ ਉਹ ਕੰਪਨੀ ਦੇ ਸੀਈਓ ਸੱਤਿਆ ਨਡੇਲਾ ਅਤੇ ਹੋਰ ਅਧਿਕਾਰੀਆਂ ਦੇ ਤਕਨਾਲੋਜੀ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਣਗੇ।

    ਕੰਪਨੀ ਦੇ ਸੀਈਓ ਸੱਤਿਆ ਨਡੇਲਾ ਨੇ ਕਿਹਾ ਕਿ ਗੇਟਸ ਨਾਲ ਕੰਮ ਕਰਨਾ ਇਕ ਸਨਮਾਨ ਵਾਲੀ ਗੱਲ ਹੈ। ਮੈਂ ਉਨ੍ਹਾਂ ਨਾਲ ਕਈ ਸਾਲਾਂ ਤੋਂ ਕੰਮ ਕੀਤਾ ਹੈ ਅਤੇ ਬਹੁਤ ਕੁਝ ਸਿਖਿਆ ਹੈ। ਗੇਟਸ ਨੇ ਸਮਾਜ ਦੀਆਂ ਚੁਣੌਤੀਆਂ ਦੇ ਹੱਲ ਲਈ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਬਿਲ ਗੇਟਸ ਨੇ 1975 ਵਿੱਚ ਪੌਲ ਐਲਨ ਨਾਲ ਮਾਈਕਰੋਸੌਫਟ ਕੰਪਨੀ ਦੀ ਸਥਾਪਨਾ ਕੀਤੀ ਸੀ। 2000 ਤੱਕ, ਉਹ ਕੰਪਨੀ ਦੇ ਸੀਈਓ ਦੇ ਅਹੁਦੇ 'ਤੇ ਰਹੇ। ਦੱਸਣਯੋਗ ਹੈ ਕਿ ਬਿਲ ਗੇਟਸ ਨੇ ਆਪਣੀ ਜਾਇਦਾਦ ਦੇ 90 ਫੀਸਦ ਹਿੱਸੇ ਨੂੰ ਸਮਾਜ ਦੀ ਸੇਵਾ ਲਈ ਬਣਾਏ ਗਏ ਟਰੱਸਟ ਨੂੰ ਦਾਨ ਕਰ ਦਿੱਤਾ ਹੈ, ਜਿਸ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਜਾ ਸਕੇ।
    Published by:Ashish Sharma
    First published:

    Tags: Bill Gates, Microsoft

    ਅਗਲੀ ਖਬਰ