ਅਮਰੀਕਾ ਵਿੱਚ ਟਰੰਪ ਨੂੰ ਝਟਕਾ, ਚੋਣਾਂ ਚ ਵਿਰੋਧੀ ਧਿਰ ਦਾ ਕਬਜ਼ਾ


Updated: November 8, 2018, 9:53 AM IST
ਅਮਰੀਕਾ ਵਿੱਚ ਟਰੰਪ ਨੂੰ ਝਟਕਾ, ਚੋਣਾਂ ਚ ਵਿਰੋਧੀ ਧਿਰ ਦਾ ਕਬਜ਼ਾ
ਅਮਰੀਕਾ ਵਿੱਚ ਟਰੰਪ ਨੂੰ ਝਟਕਾ, ਚੋਣਾਂ ਚ ਵਿਰੋਧੀ ਧਿਰ ਦਾ ਕਬਜ਼ਾ

Updated: November 8, 2018, 9:53 AM IST
ਅਮਰੀਕਾ 'ਚ ਹੋਈਆਂ ਮਿਡ ਟਰਮ ਚੋਣਾਂ 'ਚ ਬੁੱਧਵਾਰ ਨੂੰ ਵਿਰੋਧੀ ਧਿਰ ਡੈਮੋਕ੍ਰੇਟ ਨੇ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ 'ਚ ਆਪਣਾ ਕਬਜ਼ਾ ਕਰ ਲਿਆ ਹੈ।

ਡੈਮੋਕ੍ਰੇਟਸ ਨੇ ਸੱਤਾਧਿਰ ਰਿਪਬਲਿਕਨ ਪਾਰਟੀ ਦੀ ਇਜਾਰੇਦਾਰੀ ਤੋੜ ਦਿੱਤੀ ਹੈ ਤੇ ਉਸ ਹੇਠਲੇ ਸਦਨ 'ਚ 24 ਤੋਂ ਵੱਧ ਸੀਟਾਂ ਦਾ ਫ਼ਾਇਦਾ ਹੋਇਆ ਹੈ ਪਰੰਤੂ ਉੱਥੇ ਹੀ, ਰਾਸ਼ਟਰਪਤੀ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਉੱਚ ਸਦਨ ਸੈਨੇਟ 'ਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ।

ਇਨ੍ਹਾਂ ਨਤੀਜਿਆਂ ਤੋਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਦੋਵਾਂ ਪ੍ਰਮੁੱਖ ਪਾਰਟੀਆਂ ਵਿਚਕਾਰ ਸਖ਼ਤ ਮੁਕਾਬਲਾ ਹੋਵੇਗਾ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ