ਸਾਉਦੀ ਅਰਬ ਨੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲਾਈ ਰੋਕ

ਸਾਉਦੀ ਅਰਬ ਨੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲਾਈ ਰੋਕ
Flight Ban in Saudi Arabia: ਸਾਉਦੀ ਅਰਬ ਨੇ ਕੋਰੋਨਾਵਾਇਰਸ ਦੇ ਡਰੋਂ 20 ਦੇਸ਼ਾਂ ਦੀਆਂ ਏਅਰਲਾਈਨਾਂ 'ਤੇ ਪਾਬੰਦੀ ਲਗਾਈ ਹੈ। ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਸਾਉਦੀ ਵਿੱਚ ਇੱਕ ਵਾਰ ਫਿਰ ਕੋਵਿਡ -19 ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।
- news18-Punjabi
- Last Updated: February 3, 2021, 6:18 PM IST
ਜੇਦਾਹ - ਸਾਉਦੀ ਅਰਬ ਨੇ ਦੇਸ਼ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਅਤੇ ਭਾਰਤ ਸਣੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਬੁੱਧਵਾਰ ਤੋਂ ਲਾਗੂ ਹੋਣਗੀਆਂ ਪਰ ਡਿਪਲੋਮੈਟ, ਮੈਡੀਕਲ ਸਟਾਫ ਅਤੇ ਉਨ੍ਹਾਂ ਦੇ ਪਰਿਵਾਰ ਇਸ ਮਿਆਦ ਦੇ ਦੌਰਾਨ ਯਾਤਰਾ ਕਰ ਸਕਣਗੇ।
ਦੱਸ ਦਈਏ ਕਿ ਅਰਬ ਵਿੱਚ ਕੁਝ ਦਿਨਾਂ ਬਾਅਦ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅਰਬ ਪ੍ਰਸ਼ਾਸਨ ਨੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਫਾਈਜ਼ਰ ਅਤੇ ਆਕਸਫੋਰਡ ਐਸਟਰਾਜ਼ੇਨੇਕਾ ਟੀਕੇ ਅਰਬ ਵਿੱਚ ਲਗਾਏ ਜਾ ਰਹੇ ਹਨ।
ਸਾਊਦੀ ਅਰਬ ਨੇ ਯੂਏਈ, ਮਿਸਰ, ਲੇਬਨਾਨ, ਤੁਰਕੀ, ਯੂਐਸਏ, ਯੂਕੇ, ਜਰਮਨੀ, ਫਰਾਂਸ, ਇਟਲੀ, ਆਇਰਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਸਵੀਡਨ, ਬ੍ਰਾਜ਼ੀਲ, ਅਰਜਨਟੀਨਾ, ਦੱਖਣੀ ਅਫਰੀਕਾ, ਭਾਰਤ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਇਹ ਪਾਬੰਦੀ ਉਨ੍ਹਾਂ ‘ਤੇ ਵੀ ਲਾਗੂ ਰਹੇਗੀ ਜੋ 14 ਦਿਨ ਪਹਿਲਾਂ ਤੱਕ ਇਨ੍ਹਾਂ 20 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਦਸਣਯੋਗ ਹੈ ਕਿ ਬਹੁਤ ਸਾਰੇ ਯਾਤਰੀ ਦੁਬਈ ਨੂੰ ਆਵਾਜਾਈ ਦੇ ਰਸਤੇ ਵਜੋਂ ਵਰਤਦੇ ਹਨ।
ਜਿਨ੍ਹਾਂ ਦੇਸ਼ਾਂ ਵਿੱਚ ਅਰਬ ਨੇ ਪਾਬੰਦੀ ਲਗਾਈ ਹੈ, ਉਥੇ ਕੋਰੋਨਾ ਵਿਸ਼ਾਣੂ ਦੇ ਮਾਮਲੇ ਹੋਰ ਸਾਹਮਣੇ ਆ ਰਹੇ ਹਨ। ਬ੍ਰਿਟੇਨ ਵਿਚ ਕੋਰੋਨਾ ਦਾ ਨਵਾਂ ਸਟਰੇਨ ਪੂਰੀ ਦੁਨੀਆਂ ਲਈ ਚਿੰਤਾਜਨਕ ਹੈ। ਬ੍ਰਿਟੇਨ ਵਿਚ ਤਾਂ ਘਰ-ਘਰ ਜਾ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਕਮੀ ਆ ਰਹੀ ਹੈ।