ਤਾਲਿਬਾਨ ਨੇ ਨਿਊਜ਼ ਐਂਕਰ ਨੂੰ ਦਿੱਤੀ ਧਮਕੀ, ਕਿਹਾ- ਤੁਸੀਂ ਔਰਤ ਹੋ, ਘਰ ਜਾਓ- Video ਵਾਇਰਲ

Afghanistan Crisis: ਸ਼ਬਨਮ ਨੇ ਦਰਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ, 'ਜਿਹੜੇ ਲੋਕ ਮੇਰੀ ਗੱਲ ਸੁਣ ਰਹੇ ਹਨ, ਜੇਕਰ ਦੁਨੀਆ ਮੇਰੀ ਸੁਣਦੀ ਹੈ, ਤਾਂ ਕਿਰਪਾ ਕਰਕੇ ਸਾਡੀ ਮਦਦ ਕਰੋ ਕਿਉਂਕਿ ਸਾਡੀ ਜਾਨ ਨੂੰ ਖਤਰਾ ਹੈ।'

ਤਾਲਿਬਾਨ ਨੇ ਨਿਊਜ਼ ਐਂਕਰ ਨੂੰ ਦਿੱਤੀ ਧਮਕੀ, ਕਿਹਾ- ਤੁਸੀਂ ਔਰਤ ਹੋ, ਘਰ ਜਾਓ- Video ਵਾਇਰਲ

 • Share this:
  ਕਾਬੁਲ- ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਹਲਚਲ ਮਚ ਗਈ ਹੈ। ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣ ਦੀ ਫਿਰਾਕ ਵਿਚ ਹਨ। ਤਾਲਿਬਾਨ ਲੜਾਕੂ ਸੜਕਾਂ 'ਤੇ ਹਥਿਆਰ ਲਹਿਰਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਉਨ੍ਹਾਂ ਲੋਕਾਂ ਦੀ ਘਰ-ਘਰ ਜਾ ਕੇ ਭਾਲ ਕਰ ਰਿਹਾ ਹੈ ਜਿਨ੍ਹਾਂ ਨੇ ਪਿਛਲੇ 20 ਸਾਲਾਂ ਤੋਂ ਅਮਰੀਕਾ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਖ਼ਬਰ ਹੈ ਕਿ ਤਾਲਿਬਾਨ ਲੜਾਕੂ ਔਰਤਾਂ ਨੂੰ ਡਰਾਉਣ ਧਮਕਾਉਣ ਵਿੱਚ ਲੱਗੇ ਹੋਏ ਹਨ। ਉਹ ਨਹੀਂ ਚਾਹੁੰਦੇ ਕਿ ਔਰਤਾਂ ਇਕੱਲੇ ਘਰ ਤੋਂ ਬਾਹਰ ਜਾਣ ਅਤੇ ਕੰਮ ਕਰਨ। ਅਫਗਾਨਿਸਤਾਨ ਦੇ ਇੱਕ ਟੀਵੀ ਚੈਨਲ ਵਿੱਚ ਕੰਮ ਕਰਦੀ ਐਂਕਰ ਸ਼ਬਨਮ ਦਾਵਰਾਨ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਸ ਨੂੰ ਘਰ ਵਿੱਚ ਰਹਿਣ ਦੀ ਧਮਕੀ ਦਿੱਤੀ ਹੈ।

  ਸ਼ਬਨਮ ਦਾਵਰਾਨ ਦਾ ਇਹ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਹਿਜਾਬ ਪਾ ਕੇ ਬੈਠੀ ਹੈ। ਆਪਣੇ ਦਫਤਰ ਦਾ ਆਈਡੀ ਕਾਰਡ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਉਸਨੂੰ ਉਸਦੇ ਦਫਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਉਸਨੇ ਇਹ ਵੀ ਕਿਹਾ ਕਿ ਜਦੋਂ ਤੋਂ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ ਹੈ ਉਸਦੀ ਜਾਨ ਨੂੰ ਖਤਰਾ ਹੈ।  ਆਰਟੀਏ ਪਸ਼ਤੋ ਚੈਨਲ ਲਈ ਪਿਛਲੇ ਛੇ ਸਾਲਾਂ ਤੋਂ ਕੰਮ ਕਰ ਰਹੀ ਸ਼ਬਨਮ ਨੇ ਕਿਹਾ, 'ਮੈਂ ਕੰਮ 'ਤੇ ਵਾਪਸ ਆਉਣਾ ਚਾਹੁੰਦੀ ਸੀ, ਪਰ ਬਦਕਿਸਮਤੀ ਨਾਲ ਉਨ੍ਹਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ। ਉਨ੍ਹਾਂ ਮੈਨੂੰ ਕਿਹਾ ਕਿ ਸਿਸਟਮ ਬਦਲ ਗਿਆ ਹੈ ਅਤੇ ਤੁਸੀਂ ਕੰਮ ਨਹੀਂ ਕਰ ਸਕਦੇ ਉਨ੍ਹਾਂ ਨੇ ਅੱਗੇ ਕਿਹਾ, 'ਤੁਸੀਂ ਇੱਕ ਔਰਤ ਹੋ, ਘਰ ਜਾਓ।'

  'ਆਪਣੇ ਘਰ ਬੈਠੋ'

  ਵੀਡੀਓ ਵਿੱਚ ਸ਼ਬਨਮ ਨੇ ਕਿਹਾ ਕਿ ਸਿਸਟਮ ਬਦਲਣ ਤੋਂ ਬਾਅਦ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਕੰਮ ਉਤੇ ਚਲੀ ਗਈ। ਪਰ ਦਫਤਰ ਦਾ ਕਾਰਡ ਦਿਖਾਉਣ ਦੇ ਬਾਵਜੂਦ ਉਸਨੂੰ ਆਗਿਆ ਨਹੀਂ ਦਿੱਤੀ ਗਈ। ਦਾਵਰਾਨ ਨੇ ਕਿਹਾ ਕਿ ਮਰਦ ਕਰਮਚਾਰੀਆਂ ਨੂੰ ਦਫਤਰ ਦਾ ਕਾਰਡ ਦਿਖਾਉਣ ਤੋਂ ਬਾਅਦ ਦਾਖਲਾ ਦਿੱਤਾ ਗਿਆ। ਪਰ ਉਸਨੂੰ ਦੱਸਿਆ ਗਿਆ ਕਿ ਉਹ ਜਾਰੀ ਨਹੀਂ ਰੱਖ ਸਕਦੀ ਕਿਉਂਕਿ ਸਿਸਟਮ ਬਦਲਿਆ ਗਿਆ ਹੈ ਅਤੇ ਘਰ ਰਹਿਣਾ ਹੀ ਬਿਹਤਰ ਹੈ।

  ਸ਼ਬਨਮ ਨੇ ਦਰਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ, 'ਜਿਹੜੇ ਲੋਕ ਮੇਰੀ ਗੱਲ ਸੁਣ ਰਹੇ ਹਨ, ਜੇ ਦੁਨੀਆਂ ਮੇਰੀ ਸੁਣਦੀ ਹੈ, ਕਿਰਪਾ ਕਰਕੇ ਸਾਡੀ ਮਦਦ ਕਰੋ ਕਿਉਂਕਿ ਸਾਡੀ ਜਾਨ ਨੂੰ ਖਤਰਾ ਹੈ।'
  Published by:Ashish Sharma
  First published: