ਦੁਬਈ ਪੁਲਿਸ ਵੱਲੋਂ ਮੀਕਾ ਗ੍ਰਿਫਤਾਰ, ਲੜਕੀ ਨੇ ਲਾਏ ਅਸ਼ਲੀਲ ਹਰਕਤਾਂ ਦੇ ਦੋਸ਼

Gurwinder Singh
Updated: December 6, 2018, 10:36 PM IST
ਦੁਬਈ ਪੁਲਿਸ ਵੱਲੋਂ ਮੀਕਾ ਗ੍ਰਿਫਤਾਰ, ਲੜਕੀ ਨੇ ਲਾਏ ਅਸ਼ਲੀਲ ਹਰਕਤਾਂ ਦੇ ਦੋਸ਼
Gurwinder Singh
Updated: December 6, 2018, 10:36 PM IST
ਪੰਜਾਬੀ ਗਾਇਕ ਮੀਕਾ ਸਿੰਘ ਨੂੰ ਦੁਬਈ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਉਸ ਖ਼ਿਲਾਫ਼ ਇਕ ਵਿਦੇਸ਼ੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਮੁਤਾਬਕ ਬ੍ਰਾਜੀਲ ਦੀ 17 ਸਾਲਾ ਲੜਕੀ ਨੇ ਮੀਕਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਲੜਕੀ ਨੇ ਮੀਕਾ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪੀੜਤ ਲੜਕੀ ਟੀਨਏਜ਼ਰ ਨੇ ਦੋਸ਼ ਲਾਏ ਹਨ ਕਿ ਮੀਕਾ ਨੇ ਉਸ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ ਹਨ ਤੇ ਗਲਤ ਹਰਕਤਾਂ ਕਰਦਾ ਸੀ।
ਪੁਲਿਸ ਨੇ ਲੜਕੀ ਦੀ ਸ਼ਿਕਾਇਤ ਉਤੇ ਮੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਮੀਕਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕੇ ਨਹੀਂ ਜਦੋਂ ਮੀਕਾ ਸਿੰਘ ਅਜਿਹੇ ਵਿਵਾਦਾਂ ਵਿਚ ਘਿਰੇ ਹੋਣ। ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਅਜਿਹੀਆਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।

ਦੁਬਈ ਪੁਲਿਸ ਵੱਲੋਂ ਮੀਕਾ ਗ੍ਰਿਫਤਾਰ
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...