ਫਿਲੀਪੀਨਜ਼ ਵਿਚ ਫੌਜ ਦਾ ਜਹਾਜ਼ ਹੋਇਆ ਕਰੈਸ਼, 85 ਲੋਕ ਸਨ ਸਵਾਰ

(ਫੋਟੋ ਕੈ. Twitter- @AlertsPea)

 • Share this:
  ਫਿਲੀਪੀਨਜ਼ (Philippines) ਵਿਚ ਐਤਵਾਰ ਸਵੇਰੇ ਇਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇੱਥੇ ਇਕ ਮਿਲਟਰੀ ਜਹਾਜ਼ (Military Plane Crash) ਦੇ ਕਰੈਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਜਹਾਜ਼ ਵਿਚ 85 ਲੋਕ ਸਵਾਰ ਸਨ।

  ਜਾਣਕਾਰੀ ਦਿੰਦੇ ਹੋਏ ਫਿਲੀਪੀਨਜ਼ ਦੇ ਫੌਜ ਮੁਖੀ ਸਿਰੀਲੀਟੋ ਸੋਬੇਜਨਾ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਫਿਲਪੀਨਜ਼ ਵਿਚ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 15 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।

  ਜਾਣਕਾਰੀ ਦੇ ਅਨੁਸਾਰ, ਫਿਲੀਪੀਨਜ਼ ਏਅਰ ਫੋਰਸ (ਪੀਏਐਫ) ਦਾ ਇੱਕ C -130 ਜਹਾਜ਼, ਜਿਸ ਵਿੱਚ 85 ਲੋਕ ਸਵਾਰ ਸਨ, ਐਤਵਾਰ ਸਵੇਰੇ ਪਾਟੀਕੂਲ ਸੁਲੂ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਸੁਲੂ ਸੂਬੇ ਦੇ ਜਿਲੋ ਟਾਪੂ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਇਹ ਅੱਗ ਦੀ ਗੋਲੇ ਵਿੱਚ ਬਦਲ ਗਿਆ।


  ਜਾਣਕਾਰੀ ਦਿੰਦੇ ਹੋਏ ਫਿਲੀਪੀਨਜ਼ ਦੇ ਫੌਜੀ ਮੁਖੀ ਸਿਰੀਲੀਟੋ ਸੋਬੇਜਨਾ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਫਿਲਪੀਨਜ਼ ਵਿਚ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 15 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।
  Published by:Gurwinder Singh
  First published:
  Advertisement
  Advertisement