ਪਾਕਿਸਤਾਨ ’ਚ ਦੁੱਧ ਦੀਆਂ ਕੀਮਤਾਂ ਆਸਮਾਨ ਪਾਰ

News18 Punjab
Updated: April 11, 2019, 10:39 AM IST
ਪਾਕਿਸਤਾਨ ’ਚ ਦੁੱਧ ਦੀਆਂ ਕੀਮਤਾਂ ਆਸਮਾਨ ਪਾਰ
News18 Punjab
Updated: April 11, 2019, 10:39 AM IST
ਕਰਾਚੀ ਦੇ ਦੁੱਧ ਉਤਪਾਦਾਂ ਨੇ ਬੁੱਧਵਾਰ ਤੋਂ ਦੁੱਧ ਦੀਆਂ ਕੀਮਤਾਂ ਚ 23 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਹੈ। ਦੁੱਧ ਉਤਪਾਦ ਕਿਸਾਨ ਪੂਰੇ ਕਰਾਚੀ ਸ਼ਹਿਰ ਚ ਹੁਣ ਵਿਚੋਲਿਆਂ ਨੂੰ 108 ਰੁਪਏ ਪ੍ਰਤੀ ਲੀਟਰ ਦੇ ਮੁੱਲ ਤੇ ਵੇਚਣਗੇ, ਜਿਸ ਦਾ ਸਿੱਧਾ ਪ੍ਰਭਾਵ ਆਮ ਖਪਤਕਾਰ ’ਤੇ ਪਵੇਗਾ।

ਡੇਅਰੀ ਕਿਸਾਨ ਸੰਗਠਨ ਦੇ ਮੁਖੀ ਸ਼ਕੀਰ ਉਮਰ ਨੇ ਕਿਹਾ ਕਿ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਦੁੱਧ ਉਤਪਾਦਕ ਕਿਸਾਨਾਂ ਅਤੇ ਕਰਾਚੀ ਦੇ ਕਮਿਸ਼ਨਰ ਨਾਲ ਗੱਲਬਾਤ ਚ ਕੋਈ ਸਿੱਟਾ ਨਾ ਨਿਕਲਣ ’ਤੇ ਮੁੱਲ ਵਧਾਉਣਾ ਪਿਆ ਹੈ। ਦੁੱਧ ਦਾ ਮੁੱਲ ਵਧਾਉਣ ਪਿੱਛੇ ਕਾਰਨ ਗਿਣਾਉਂਦੇ ਹੋਏ ਉਮਰ ਨੇ ਕਿਹਾ ਕਿ ਬਾਲਣ ਮਹਿੰਗਾ ਹੋਣ ਕਾਰਨ ਦੁੱਧ ਦੀ ਸਪਲਾਈ ਦੀ ਲਾਗਤ ਵੱਧ ਗਈ ਹੈ।

ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਚ ਹੋਏ ਵਾਧੇ ਕਾਰਨ ਹੋਰਨਾਂ ਖ਼ਰਚੇ ਵੀ ਵੱਧ ਗਏ ਹਨ। ਉਮਰ ਨੇ ਕਿਹਾ ਕਿ ਇਸ ਸਭ ਵਿਚੋਲਿਆਂ ਅਤੇ ਦੁਕਾਨਦਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਕੀਮਤਾਂ ਚ ਵਾਧੇ ਦਾ ਬੋਝ ਖਪਤਕਾਰਾਂ ’ਤੇ ਕੱਦ ਪਾਉਣਗੇ।
First published: April 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...