ਆਲੀਸ਼ਾਨ ਹੋਟਲ ਕੈਂਪ ਡੇਵਿਡ 'ਚ ਟਰੰਪ ਨਾਲ ਡਿਨਰ ਕਰਨਾ ਚਾਹੁੰਦੇ ਸਨ ਮੋਦੀ, ਪਰ ਮਿਲਿਆ ਜਵਾਬ

News18 Punjab
Updated: September 12, 2018, 7:30 PM IST
ਆਲੀਸ਼ਾਨ ਹੋਟਲ ਕੈਂਪ ਡੇਵਿਡ 'ਚ ਟਰੰਪ ਨਾਲ ਡਿਨਰ ਕਰਨਾ ਚਾਹੁੰਦੇ ਸਨ ਮੋਦੀ, ਪਰ ਮਿਲਿਆ ਜਵਾਬ
News18 Punjab
Updated: September 12, 2018, 7:30 PM IST
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲੀਸ਼ਾਨ ਹੋਟਲ ਵਿਚ ਡਿਨਰ ਕਰਨਾ ਚਾਹੁੰਦੇ ਸਨ ਪਰ ਵਾਈਟ ਹਾਊਸ ਨੇ ਉਨ੍ਹਾਂ ਨੂੰ ਕੋਰਾ ਜਵਾਬ ਦੇ ਦਿੱਤਾ। ਅਮਰੀਕਾ ਦਾ ਉੱਘੇ ਲੇਖਕ ਬਾੱਬ ਵੁਡਵਾਰਡ ਨੇ ਆਪਣੀ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਡਿਨਰ ਕਰਨਾ ਚਾਹੁੰਦੇ ਸਨ ਤੇ ਸਹੀ ਤਾਲਮੇਲ ਦੇ ਇੱਛੁਕ ਸਨ ਪਰ ਅਜਿਹਾ ਨਹੀਂ ਹੋ ਸਕਿਆ।

ਕੈਂਪ ਡੇਵਿਡ ਅਮਰੀਕੀ ਰਾਸ਼ਟਰਪਤੀ ਦਾ ਇਕ ਖ਼ੂਬਸੂਰਤ ਹੋਟਲ ਹੈ। ਮੋਦੀ 26 ਜੂਨ 2017 ਨੂੰ ਵਾਈਟ ਹਾਊਸ ਗਏ ਸਨ। ਕਿਤਾਬ ਮੁਤਾਬਕ ਮੋਦੀ ਜਿਨ੍ਹਾਂ ਦਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਫੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ, ਟਰੰਪ ਨੂੰ ਮਿਲਣ ਲਈ ਜੂਨ ਵਿਚ ਅਮਰੀਕਾ ਗਏ ਸਨ। ਇਸ ਸਮੇਂ ਮੋਦੀ ਕੈਂਪ ਡੇਵਿਡ ਵਿਚ ਜਾਣਾ ਚਾਹੁੰਦੇ ਸਨ ਤੇ ਇਥੇ ਟਰੰਪ ਨਾਲ ਡਿਨਰ ਕਰਨਾ ਤੇ ਬਿਹਤਰ ਤਾਲਮੇਲ ਬਣਾਉਣ ਦੇ ਇੱਛੁਕ ਸਨ ਪਰ ਅਜਿਹਾ ਨਾ ਹੋ ਸਕਿਆ। ਕਿਤਾਬ ਮੁਤਾਬਕ ਵ੍ਹਾਈਟ ਹਾਊਸ ਨੇ ਉਦੋਂ ਕਿਹਾ ਸੀ ਕਿ ਇਹ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ। ਇਥੇ ਡਿਨਰ ਦਾ ਪ੍ਰੋਗਰਾਮ ਨਹੀਂ ਹੋ ਸਕਦਾ। ਰਾਸ਼ਟਰਪਤੀ ਟਰੰਪ ਵੀ ਅਜਿਹਾ ਹੀ ਚਾਹੁੰਦੇ ਸਨ। ਹਾਲਾਂਕਿ ਵ੍ਹਾਈਟ ਹਾਊਸ ਲੇਖਕ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...