HOME » NEWS » World

ਭੂਟਾਨ ਦੇ ਪ੍ਰਧਾਨ ਮੰਤਰੀ ਹੋਏ ਨਰਿੰਦਰ ਮੋਦੀ ਦੀ ਲੇਖਣੀ ਦੇ ਕਾਇਲ

News18 Punjab
Updated: August 15, 2019, 8:28 PM IST
ਭੂਟਾਨ ਦੇ ਪ੍ਰਧਾਨ ਮੰਤਰੀ ਹੋਏ ਨਰਿੰਦਰ ਮੋਦੀ ਦੀ ਲੇਖਣੀ ਦੇ ਕਾਇਲ
News18 Punjab
Updated: August 15, 2019, 8:28 PM IST

ਭੂਟਾਨ ਦੇ ਪ੍ਰਧਾਨ ਮੰਤਰੀ ਡਾਕਟਰ ਲੈਟੋਏ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ 'ਇਗਜ਼ਾਮ ਵਾਇਰਸ' ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਹੈ। ਮੋਦੀ ਦੇ ਭੂਟਾਨ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ।


ਫੇਸਬੁੱਕ ਪੋਸਟ ਰਾਹੀਂ ਉਨ੍ਹਾਂ ਕਿਹਾ ਹੈ ਕਿ ਮੋਦੀ ਆਪਣੀ ਹੋਰ ਖੂਬੀਆਂ ਤੋਂ ਇਲਾਵਾ ਇੱਕ ਚੰਗੇ ਲਿਖਾਰੀ ਵੀ ਹਨ।
ਉਨ੍ਹਾਂ ਲਿਖਿਆ ਕਿ ਮੋਦੀ ਦੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਅੱਗੇ ਮੋਦੀ ਵੱਲੋਂ ਲਿਖੀ ਇਹ ਕਿਤਾਬ ਮਿਲੀ ਜਿਸ ਵਿਚ ਵਿਦਿਅਕ ਪ੍ਰੀਖਿਆਵਾਂ ਜਿਨ੍ਹਾਂ ਨੂੰ ਜੀਵਨ ਨਿਰਧਾਰਨ ਕਰਨ ਵਾਲੀ ਮੰਨਿਆ ਜਾਂਦਾ ਹੈ, ਬਾਰੇ ਸਹਿਜਤਾ ਨਾਲ ਵਿਚਾਰਿਆ ਗਿਆ ਹੈ।
Loading...
ਨਰਿੰਦਰ ਮੋਦੀ ਦੀ ਸ਼ਖਸੀਅਤ ਵਾਂਗ ਹੀ ਇਸ ਕਿਤਾਬ ਦਾ ਵਿਸ਼ਾ ਕਿਸੇ ਬੱਚੇ ਦੀ ਸਮਝ ਵਿਚ ਵੀ ਆਉਣ ਵਾਲਾ ਹੈ ਤੇ ਨਾਲ ਹੀ ਜ਼ਿੰਦਗੀ ਵਾਂਗ ਡੂੰਗਾ ਤੇ ਵਿਵਹਾਰਿਕ ਵੀ ਹੈ।ਮੇਰੀ ਉਨ੍ਹਾਂ ਨਾਲ ਦਿੱਲੀ ਯਾਤਰਾ ਸਮੇਂ ਹੋਈਆਂ ਦੋ ਮੁਲਾਕਾਤਾਂ ਦੌਰਾਨ ਹੋਈ ਚਰਚਾਵਾਂ ਤੋਂ ਦੁਨੀਆਂ ਦੇ ਸਭਤੋਂ ਵੱਡੇ ਲੋਕਤੰਤਰ ਦਾ ਨੇਤਾ ਇੱਕ ਨਿਮਰ ਤੇ ਸਹਿਜ ਇਨਸਾਨ ਨਿਕਲਿਆ।

ਮੈਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਵਿੱਚ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣ ਤੇ ਬਦਲਾਅ ਲਿਉਣ ਦਾ ਜਜ਼ਬਾ ਹੈ।
ਉਸ ਇਨਸਾਨ ਜਿਸਨੇ ਆਪਣੇ ਦੇਸ਼ ਲਈ ਦਮਦਾਰ ਫੈਸਲੇ ਲਏ ਹਨ ਉਨ੍ਹਾਂ ਦੇ ਪੈਰ ਪੂਰੀ ਤਰ੍ਹਾਂ ਜ਼ਮੀਨ ਤੇ ਹਨ।
ਮੋਦੀ ਕਿਤਾਬ ਚ ਲਿਖਦੇ ਹਨ ਕਿ ਕਿਵੇਂ ਪ੍ਰਧਾਨ ਮੰਤਰੀ ਤਾਂ ਦੂਰ ਉਹ ਕਦੇ ਕਲਾਸ ਦੇ ਮੋਨੀਟਰ ਵੀ ਨਹੀਂ ਸਨ।
ਕਿਤਾਬ ਵਿਚ ਹੀ ਨਹੀਂ ਉਹ ਇੱਕ ਪੋਜ਼ਿਟਿਵ ਐਨਰਜੀ ਵਾਲੇ ਇਨਸਾਨ ਹਨ।ਉਹ ਇਨਸਾਨ ਜਿਸਨੂੰ ਕਰੋੜਾਂ ਅਰਬਾਂ ਲੋਕਾਂ ਬਾਰੇ ਨਾ ਸਿਰਫ ਸੋਚਣਾ ਪੈਂਦਾ ਹੈ ਬਲਕਿ ਉਨ੍ਹਾਂ ਦੀ ਸਾਰੀ ਦੁਨੀਆਂ ਅੱਗੇ ਨੁਮਾਇੰਦਗੀ ਵੀ ਕਰਨੀ ਹੁੰਦੀ ਹੈ, ਉਹ ਬੱਚਿਆਂ ਨੂੰ ਪ੍ਰੀਖਿਆਵਾਂ ਬਾਰੇ ਤਿਆਰ ਕਰਨ ਲਈ ਵੀ ਸਮਾਂ ਕੱਢ ਲੈਂਦੇ ਹਨ। ਕੀ ਹਮਦਰਦੀ ਇੱਕ ਚੰਗੇ ਲੀਡਰ ਦਾ ਗੁਣ ਨਹੀਂ?

ਉਨ੍ਹਾਂ ਅੱਗੇ ਲਿਖਿਆ ਹੈ ਕਿ ਕਿਤਾਬ ਚ ਯੋਗ ਬਾਰੇ ਵੀ ਜ਼ਰੂਰ ਪੜ੍ਹਨ ਵਾਲਾ ਹੈ। ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਹਿਤ ਲਈ ਇਹ ਸੰਪੂਰਨ ਜੀਵਨ ਜਿਉਣ ਦਾ ਤਰੀਕਾ ਅਪਨਾਉਣ ਦੀ ਜ਼ਰੂਰ ਹਾਮੀ ਭਰਦਾ ਹਾਂ। ਮੈਂ ਮੋਦੀ ਜੀ ਦਾ 21 ਜੂਨ ਨੂੰ ਸੰਯੁਕਤ ਰਾਸ਼ਟਰ ਵਿੱਚ ਯੋਗ ਦਿਵਸ ਘੋਸ਼ਿਤ ਕਰਾਉਣ ਲਈ ਧੰਨਵਾਦ ਕਰਦਾ ਹਾਂ। ਦੋ ਦਿਨ ਬਾਅਦ ਮੋਦੀ ਜੀ ਦੀ ਆਮਦ ਤੇ ਮੈਂ ਉਨ੍ਹਾਂ ਦਾ ਨਾਂ ਸਿਰਫ ਇੱਕ ਪ੍ਰਧਾਨ ਮੰਤਰੀ ਬਲਕਿ ਇੱਕ ਬਿਹਤਰੀਨ ਇਨਸਾਨ ਦੇ ਰੂਪ ਵਿੱਚ ਸਵਾਗਤ ਕਰਦਾ ਹਾਂ। ਮੈਂਨੂੰ ਯਕੀਨ ਹੈ ਕਿ ਮੋਦੀ ਜੀ ਵਿਚ ਭੂਟਾਨ ਕੋਲ ਇੱਕ ਚੰਗਾ ਮਿੱਤਰ ਹੈ।

First published: August 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...