ਕਹਿੰਦੇ ਨੇ ਕਿ ਇਨਸਾਨ ਨਾਲੋਂ ਜਾਨਵਰ ਦੀ ਦੋਸਤੀ ਜ਼ਿਆਦਾ ਭਰੋਸੇਯੋਗ ਹੁੰਦੀ ਹੈ। ਇਨਸਾਨਾਂ ਵਾਂਗ ਜਾਨਵਰ ਵੀ ਚੰਗੇ ਦੋਸਤ ਹੁੰਦੇ ਹਨ। ਕੁੱਤੇ-ਬਿੱਲੀ ਦੀ ਦੋਸਤੀ ਦੇ ਕਈ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੇ ਹਨ ਪਰ ਕੀ ਤੁਸੀਂ ਕਦੇ ਬਿੱਲੀ ਅਤੇ ਬਾਂਦਰ ਦੀ ਦੋਸਤੀ ਦੇਖੀ ਹੈ। ਜੇਕਰ ਤੁਸੀਂ ਇਹ ਨਹੀਂ ਦੇਖਿਆ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਬਿੱਲੀਆਂ ਅਤੇ ਬਾਂਦਰ ਵੀ ਇੱਕ ਦੂਜੇ ਦੇ ਚੰਗੇ ਦੋਸਤ ਹੋ ਸਕਦੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬਿੱਲੀ ਬਾਂਦਰ ਦੇ ਬੱਚੇ ਨੂੰ ਆਪਣੀ ਪਿੱਠ 'ਤੇ ਘੁੰਮਾ ਰਹੀ ਹੈ। ਇਹ ਵੀਡੀਓ ਦੇਖਣ ਲਈ ਬਹੁਤ ਮਜ਼ਾਕੀਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ਬਿੱਲੀ ਇੱਕ ਛੋਟੇ ਬਾਂਦਰ ਨੂੰ ਲੈ ਕੇ ਜਾ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਿੱਲੀ ਦੀ ਪਿੱਠ 'ਤੇ ਇਕ ਛੋਟਾ ਜਿਹਾ ਬਾਂਦਰ ਆਰਾਮ ਨਾਲ ਬੈਠਾ ਹੈ। ਬਿੱਲੀ ਵੀ ਉਸ ਨੂੰ ਆਪਣੀ ਪਿੱਠ 'ਤੇ ਬਿਠਾ ਕੇ ਸੈਰ ਕਰਵਾਉਂਦੀ ਹੋਈ ਬਹੁਤ ਖੁਸ਼ ਲਗਦੀ ਹੈ।
ਕਈ ਵਾਰ ਬਿੱਲੀ ਬਹੁਤ ਤੇਜ਼ ਦੌੜਨ ਲੱਗਦੀ ਹੈ ਅਤੇ ਵਿਚਕਾਰੋਂ ਛਾਲ ਮਾਰ ਦਿੰਦੀ ਹੈ ਪਰ ਫਿਰ ਵੀ ਬਾਂਦਰ ਉਸ ਦੀ ਪਿੱਠ 'ਤੇ ਆਰਾਮ ਨਾਲ ਬੈਠਾ ਬਿੱਲੀ ਨੂੰ ਚਿੰਬੜ ਕੇ ਆਨੰਦ ਮਾਣ ਰਿਹਾ ਹੁੰਦਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਬਿੱਲੀ ਅਤੇ ਬਾਂਦਰ ਦੀ ਦੋਸਤੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਹਰ ਕੋਈ ਵੀਡੀਓ ਦੀ ਖੂਬ ਤਾਰੀਫ ਕਰ ਰਿਹਾ ਹੈ। ਵੀਡੀਓ 'ਤੇ ਲੋਕ ਕਈ ਪਿਆਰੇ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਂ ਇਸ ਵੀਡੀਓ ਨੂੰ ਹਰ ਸਮੇਂ ਦੇਖ ਸਕਦਾ ਹਾਂ। ਇੱਕ ਹੋਰ ਨੇ ਲਿਖਿਆ- ਇਹ ਕਿੰਨੀ ਪਿਆਰੀ ਵੀਡੀਓ ਹੈ। ਇੱਕ ਹੋ ਨੇ ਕਮੈਂਟ ਕੀਤਾ ਕਿ ਅਜਿਹੀ ਦੋਸਤੀ ਦੀ ਮਿਸਾਲ ਪਹਿਲਾਂ ਨਹੀਂ ਵੇਖੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Facebook, Instagram, Pet animals, Social media, Twitter, Viral video, World news, Youtube