Home /News /international /

'ਪਹਾੜੀ ਗੋਰਿਲਾ' ਨੇ 14 ਸਾਲ ਪਹਿਲਾਂ ਆਪਣੀ ਜਾਨ ਬਚਾਉਣ ਵਾਲੇ ਦੀ ਗੋਦ 'ਚ ਲਿਆ ਆਖ਼ਰੀ ਸਾਹ

'ਪਹਾੜੀ ਗੋਰਿਲਾ' ਨੇ 14 ਸਾਲ ਪਹਿਲਾਂ ਆਪਣੀ ਜਾਨ ਬਚਾਉਣ ਵਾਲੇ ਦੀ ਗੋਦ 'ਚ ਲਿਆ ਆਖ਼ਰੀ ਸਾਹ

'ਪਹਾੜੀ ਗੋਰਿਲਾ' ਨੇ 14 ਸਾਲ ਪਹਿਲਾਂ ਆਪਣੀ ਜਾਨ ਬਚਾਉਣ ਵਾਲੇ ਦੀ ਗੋਦ 'ਚ ਲਿਆ ਆਖ਼ਰੀ ਸਾਹ

'ਪਹਾੜੀ ਗੋਰਿਲਾ' ਨੇ 14 ਸਾਲ ਪਹਿਲਾਂ ਆਪਣੀ ਜਾਨ ਬਚਾਉਣ ਵਾਲੇ ਦੀ ਗੋਦ 'ਚ ਲਿਆ ਆਖ਼ਰੀ ਸਾਹ

  • Share this:

ਤੁਹਾਨੂੰ ਪਹਾੜੀ ਗੋਰਿਲਾ ਬਾਰੇ ਜ਼ਰੂਰ ਪਤਾ ਹੋਵੇਗਾ, ਉਹੀ ਗੋਰਿਲਾ ਜੋ ਪਾਰਕ ਵਿੱਚ ਰੇਂਜਰ ਨਾਲ ਸੈਲਫੀ ਲੈਣ ਤੋਂ ਬਾਅਦ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ। ਉਹ ਹੁਣ ਇਸ ਸੰਸਾਰ ਨੂੰ ਅਲਵਿਦਾ ਕਿਹ ਗਿਆ ਹੈ। ਲੰਬੀ ਬਿਮਾਰੀ ਕਾਰਨ 14 ਸਾਲਾ ਗੋਰਿਲਾ ਦੀ ਮੌਤ ਹੋ ਗਈ ਹੈ। ਨਾਦਾਕਾਸੀ (Ndakasi) ਨਾਮ ਦਾ ਇਹ ਪਹਾੜੀ ਗੋਰਿਲਾ ਸਾਲ 2019 ਵਿੱਚ ਆਪਣੇ ਜੰਗਲ ਰੇਂਜਰ ਦੀ ਸੈਲਫੀ ਫੋਟੋਬੌਂਬ ਕਰਨ ਤੋਂ ਬਾਅਦ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਿਆ ਸੀ। ਇਹ ਫੋਟੋ ਇੰਟਰਨੈਟ 'ਤੇ ਬਹੁਤ ਵਾਇਰਲ ਹੋ ਗਈ ਸੀ।

ਜੰਗਲਾਤ ਅਧਿਕਾਰੀਆਂ ਨੇ ਇੰਸਟਾਗ੍ਰਾਮ 'ਤੇ ਜਾਰੀ ਬਿਆਨ ਰਾਹੀਂ ਇਸ ਖ਼ਬਰ ਬਾਰੇ ਜਾਣਕਾਰੀ ਦਿੱਤੀ ਹੈ। “ਇਹ ਬਹੁਤ ਦੁਖ ਦੀ ਗੱਲ ਹੈ ਕਿ ਅਸੀਂ ਵਿਰੁਗਾ ਦੇ ਪਿਆਰੇ ਅਨਾਥ ਪਹਾੜੀ ਗੋਰਿਲਾ ਨਾਦਾਕਾਸੀ ਦੀ ਮੌਤ ਦੀ ਖਬਰ ਦੇ ਰਹੇ ਹਾਂ, ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਾਰਕ ਦੇ ਸੈਂਕਵੇਅ ਸੈਂਟਰ ਦੀ ਦੇਖ ਰੇਖ ਹੇਠ ਰਿਹ ਰਿਹਾ ਸੀ।”

ਨਾਦਾਕਾਸੀ ਨੇ ਆਪਣੇ ਦੇਖਭਾਲ ਕਰਨ ਵਾਲੇ ਅਤੇ ਜੀਵਨ ਭਰ ਦੇ ਦੋਸਤ ਆਂਦਰੇ ਬੌਮਾ ਦੀਆਂ ਬਾਹਾਂ ਵਿੱਚ ਆਖਰੀ ਸਾਹ ਲਏ। ਬੌਮਾ ਨੇ 2007 ਤੋਂ ਨਾਦਾਕਸੀ ਦੀ ਦੇਖਭਾਲ ਕੀਤੀ ਸੀ। ਉਹ ਸਿਰਫ ਦੋ ਸਾਲਾਂ ਦੀ ਸੀ ਜਦੋਂ ਰੇਂਜਰਾਂ ਨੇ ਉਸ ਨੂੰ ਉਸਦੀ ਮ੍ਰਿਤਕ ਮਾਂ ਦੀ ਲਾਸ਼ ਉੱਤੇ ਪਿਆ ਪਾਇਆ ਸੀ। ਰੇਂਜਰਸ ਸਮਝ ਗਏ ਕਿ ਉਹ ਜੰਗਲ ਵਿੱਚ ਪਰਤਣ ਲਈ ਬਹੁਤ ਕਮਜ਼ੋਰ ਸੀ। ਇਸ ਲਈ, ਉਸ ਨੂੰ ਅਨਾਥ ਮਾਉਂਟੇਨ ਗੋਰਿਲਾ ਸੈਂਟਰ ਵਿੱਚ ਲਿਆਂਦਾ ਗਿਆ।

ਬੌਮਾ ਨੇ ਬਿਆਨ ਵਿੱਚ ਕਿਹਾ, “ਅਜਿਹੇ ਪਿਆਰ ਕਰਨ ਵਾਲੇ ਜੀਵ ਦਾ ਸਮਰਥਨ ਅਤੇ ਦੇਖਭਾਲ ਕਰਨਾ, ਖਾਸ ਕਰਕੇ ਬਹੁਤ ਛੋਟੀ ਉਮਰ ਵਿੱਚ ਨਾਦਾਕਾਸੀ ਦੇ ਦੁੱਖ ਨੂੰ ਜਾਣਨਾ ਇੱਕ ਸਨਮਾਨ ਦੀ ਗੱਲ ਸੀ।” ਉਸ ਨੇ ਅੱਗੇ ਕਿਹਾ ਕਿ ਨਾਦਾਕਾਸੀ ਦੇ ਚੰਗੇ ਸੁਭਾਅ ਅਤੇ ਬੁੱਧੀ ਨੇ ਉਸ ਨੂੰ ਮਹਾਨ ਬਾਂਦਰਾਂ ਨਾਲ ਜੁੜਨ ਵਿੱਚ ਸਹਾਇਤਾ ਕੀਤੀ ਤੇ ਉਨ੍ਹਾਂ ਨੂੰ ਇਹ ਸਮਝਾਇਆ ਕਿ ਮਨੁੱਖਾਂ ਨੂੰ ਉਨ੍ਹਾਂ ਦੀ ਸਾਰੀ ਸ਼ਕਤੀ ਨਾਲ ਰੱਖਿਆ ਕਰਨ ਦੀ ਜ਼ਰੂਰਤ ਕਿਉਂ ਹੈ। ਬੌਮਾ ਨੇ ਕਿਹਾ, "ਮੈਨੂੰ ਨਾਦਾਕਾਸੀ ਨੂੰ ਆਪਣਾ ਦੋਸਤ ਕਹਿਣ 'ਤੇ ਮਾਣ ਹੈ। ਮੈਂ ਉਸ ਨੂੰ ਇੱਕ ਬੱਚੇ ਵਾਂਗ ਪਿਆਰ ਕੀਤਾ ਅਤੇ ਉਸ ਦੀ ਪ੍ਰਸੰਨ ਸ਼ਖਸੀਅਤ ਹਰ ਵਾਰ ਮੇਰੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਹੈ।" ਨਦਾਕਾਸੀ ਦੇ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਪਹਿਲਾਂ, ਉਹ ਕਈ ਟੀਵੀ ਸ਼ੋਅ ਅਤੇ ਡਾਕੂਮੈਂਟਰੀ ਵਿੱਚ ਆਈ ਹੋਈ ਸੀ। ਉਹ ਵੀਰੁੰਗਾ ਨਾਂ ਦੀ ਇੱਕ ਡਾਕੂਮੈਂਟਰੀ ਦਾ ਵੀ ਹਿੱਸਾ ਰਹੀ ਸੀ।

Published by:Amelia Punjabi
First published:

Tags: Ajab Gajab News, Viral video, World news