Home /News /international /

ਟਵਿੱਟਰ ਦੇ ਮੁਕੱਦਮੇ ਤੇ ਐਲੋਨ ਮਸਕ ਨੇ ਕੀਤਾ React, ਮਜ਼ੇਦਾਰ ਟਵੀਟ ਨਾਲ ਦਿੱਤਾ ਜਵਾਬ

ਟਵਿੱਟਰ ਦੇ ਮੁਕੱਦਮੇ ਤੇ ਐਲੋਨ ਮਸਕ ਨੇ ਕੀਤਾ React, ਮਜ਼ੇਦਾਰ ਟਵੀਟ ਨਾਲ ਦਿੱਤਾ ਜਵਾਬ

ਟਵਿੱਟਰ ਦੇ ਮੁਕੱਦਮੇ  ਤੇ ਐਲੋਨ ਮਸਕ ਨੇ ਕੀਤਾ React, ਮਜ਼ੇਦਾਰ ਟਵੀਟ ਨਾਲ ਦਿੱਤਾ ਜਵਾਬ

ਟਵਿੱਟਰ ਦੇ ਮੁਕੱਦਮੇ ਤੇ ਐਲੋਨ ਮਸਕ ਨੇ ਕੀਤਾ React, ਮਜ਼ੇਦਾਰ ਟਵੀਟ ਨਾਲ ਦਿੱਤਾ ਜਵਾਬ

ਸੋਸ਼ਲ ਮੀਡੀਆ ਸਾਈਟ ਟਵਿੱਟਰ(Twitter) ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ(Elon Musk) ਵਿਚਕਾਰ ਸਭ ਤੋਂ ਚਰਚਿਤ ਡੀਲ ਸਫਲ ਨਹੀਂ ਹੋ ਸਕੀ। ਮਸਕ ਨੇ ਟਵਿੱਟਰ ਨਾਲ $44 ਬਿਲੀਅਨ ਦਾ ਸੌਦਾ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਟਵਿਟਰ ਅਤੇ ਮਸਕ ਵਿਚਾਲੇ ਟਵੀਟ ਯੁੱਧ ਛਿੜ ਗਿਆ ਹੈ। ਟਵਿੱਟਰ 'ਤੇ ਮੁਕੱਦਮਾ ਕਰਨ ਦੀ ਖਬਰ 'ਤੇ ਮਸਕ ਨੇ ਇਕ ਮਜ਼ਾਕੀਆ ਟਵੀਟ ਕੀਤਾ

ਹੋਰ ਪੜ੍ਹੋ ...
  • Share this:

    ਵਾਸ਼ਿੰਗਟਨ: ਸੋਸ਼ਲ ਮੀਡੀਆ ਸਾਈਟ ਟਵਿੱਟਰ(Twitter) ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ(Elon Musk) ਵਿਚਕਾਰ ਸਭ ਤੋਂ ਚਰਚਿਤ ਡੀਲ ਸਫਲ ਨਹੀਂ ਹੋ ਸਕੀ। ਮਸਕ ਨੇ ਟਵਿੱਟਰ ਨਾਲ $44 ਬਿਲੀਅਨ ਦਾ ਸੌਦਾ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਟਵਿਟਰ ਅਤੇ ਮਸਕ ਵਿਚਾਲੇ ਟਵੀਟ ਯੁੱਧ ਛਿੜ ਗਿਆ ਹੈ। ਟਵਿੱਟਰ 'ਤੇ ਮੁਕੱਦਮਾ ਕਰਨ ਦੀ ਖਬਰ 'ਤੇ ਮਸਕ ਨੇ ਇਕ ਮਜ਼ਾਕੀਆ ਟਵੀਟ ਕੀਤਾ। ਟਵਿੱਟਰ ਦੁਆਰਾ ਮਸਕ ਦੇ ਮੁਕੱਦਮੇ ਦੀ ਰਿਪੋਰਟ ਕਰਨ ਤੋਂ ਕੁਝ ਮਿੰਟ ਬਾਅਦ ਮਸਕ ਨੇ ਟਵੀਟ ਕੀਤਾ ‘Oh the irony lol’ ("ਬੱਸ ਵਿਡੰਬਨਾ ਨੂੰ ਦੇਖੋ")। ਹਾਲਾਂਕਿ ਮਸਕ ਦੇ ਟਵੀਟ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਇਹ ਟਵੀਟ ਟਵਿੱਟਰ 'ਤੇ ਮੁਕੱਦਮਾ ਕਰਨ ਦੀ ਖਬਰ 'ਤੇ ਕੀਤਾ ਹੈ, ਪਰ ਟੇਸਲਾ ਮੁਖੀ ਦੇ ਟਵੀਟ ਦੇ ਸਮੇਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਹ ਟਵੀਟ ਕਿਸ ਲਈ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵਿਟਰ ਵੱਲੋਂ ਦਾਇਰ ਮੁਕੱਦਮੇ ਵਿੱਚ ਟਵਿਟਰ ਨੇ ਮਸਕ ਨੂੰ ਪਾਖੰਡੀ ਕਿਹਾ ਹੈ।

    ਟਵਿੱਟਰ ਨੇ ਕਿ ਦੋਸ਼ ਲਗਾਏ?

    ਏਐਨਆਈ ਦੀ ਰਿਪੋਰਟ ਅਨੁਸਾਰ ਮੁਕੱਦਮੇ ਵਿੱਚ ਟਵਿੱਟਰ ਨੇ ਕਿਹਾ ਹੈ ਕਿ ਮਸਕ ਨੇ ਸਮਝੌਤੇ ਦੀਆਂ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਕੁਝ ਬਕਾਇਆ ਸ਼ਰਤਾਂ ਦੀ ਤਸੱਲੀ ਕੀਤੇ ਬਿਨਾਂ ਸੌਦਾ ਰੱਦ ਕਰ ਦਿੱਤਾ ਗਿਆ ਹੈ। ਟਵਿੱਟਰ ਨੇ ਅੱਗੇ ਕਿਹਾ ਕਿ ਇਹ ਮੁਕੱਦਮਾ ਵੀ ਮਸਕ ਨੂੰ ਕਿਸੇ ਹੋਰ ਉਲੰਘਣਾ ਤੋਂ ਰੋਕਣ ਲਈ ਦਾਇਰ ਕੀਤਾ ਗਿਆ ਹੈ। ਮਸਕ ਨੇ ਟਵਿੱਟਰ ਨਾਲ ਕਈ ਵਿਚਾਰਾਂ ਬਾਰੇ ਗੱਲ ਕੀਤੀ ਜੋ ਉਹ ਟਵਿੱਟਰ 'ਤੇ ਲਾਗੂ ਕਰਨਾ ਚਾਹੁੰਦਾ ਸੀ, ਜਿਸ ਵਿੱਚ ਬੋਲਣ ਦੀ ਆਜ਼ਾਦੀ ਨੂੰ ਵਧਾਉਣਾ ਅਤੇ ਫੇਕ ਕੰਟੇੰਟ ਨੂੰ ਕਮ ਕਰਨਾ ਸ਼ਾਮਿਲ ਸੀ।

    ਟਵਿਟਰ ਨੇ ਫਰਜ਼ੀ ਅਕਾਊਂਟ ਦੀ ਜਾਣਕਾਰੀ ਨਹੀਂ ਕੀਤੀ ਸਾਂਝੀ

    ਹਾਲਾਂਕਿ ਬਾਅਦ ਵਿੱਚ ਮਸਕ ਨੇ ਇਸ 44 ਬਿਲੀਅਨ ਡਾਲਰ ਦੇ ਵਪਾਰਕ ਸੌਦੇ ਨੂੰ ਰੱਦ ਕਰਨ ਦਾ ਐਲਾਨ ਕੀਤਾ। ਉਸ ਨੇ ਟਵਿੱਟਰ 'ਤੇ ਦੋਸ਼ ਲਾਇਆ ਕਿ ਟਵਿੱਟਰ ਨੇ ਸੌਦੇ ਦੀਆਂ ਕਈ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਦਰਅਸਲ, ਮਸਕ ਨੇ ਟਵਿਟਰ 'ਤੇ ਬੋਟ ਅਕਾਊਂਟ (ਫਰਜ਼ੀ ਅਕਾਊਂਟ) ਬਾਰੇ ਜਾਣਕਾਰੀ ਮੰਗੀ ਸੀ। ਮਸਕ ਨੇ ਟਵਿੱਟਰ ਨਾਲ ਸੌਦਾ ਰੱਦ ਕਰਦੇ ਹੋਏ ਕਿਹਾ ਕਿ ਟਵਿੱਟਰ ਬੋਟ ਅਕਾਊਂਟ (ਫਰਜ਼ੀ ਅਕਾਊਂਟ) ਬਾਰੇ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਹੈ।

    ਮਸਕ ਨੇ ਕੰਪਨੀ ਨੂੰ ਖਰੀਦਣ ਲਈ ਮਜਬੂਰ ਕੀਤੇ ਜਾਣ 'ਤੇ ਕਾਨੂੰਨੀ ਲੜਾਈ ਸ਼ੁਰੂ ਕਰਨ ਲਈ ਟਵਿੱਟਰ ਦਾ ਮਜ਼ਾਕ ਉਡਾਇਆ ਸੀ। 11 ਜੁਲਾਈ ਨੂੰ ਮਸਕ ਨੇ ਆਪਣੇ ਟਵਿਟਰ ਹੈਂਡਲ 'ਤੇ ਹੱਸਦੀ ਤਸਵੀਰ ਸ਼ੇਅਰ ਕਰਕੇ ਕੰਪਨੀ ਦੀਆਂ ਧਮਕੀਆਂ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਸੀ, 'ਪਹਿਲਾਂ ਟਵਿਟਰ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਕੰਪਨੀ ਨਹੀਂ ਖਰੀਦ ਸਕਦਾ। ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਬੋਟ ਅਕਾਉਂਟ ਦਾ ਖੁਲਾਸਾ ਨਹੀਂ ਕਰ ਸਕਦਾ ਅਤੇ ਹੁਣ ਉਹ ਅਦਾਲਤ ਦੇ ਜ਼ਰੀਏ ਮੈਨੂੰ ਟਵਿੱਟਰ ਖਰੀਦਣ ਲਈ ਮਜਬੂਰ ਕਰਨਾ ਚਾਹੁੰਦਾ ਹੈ, ਪਰ ਹੁਣਉਨ੍ਹਾਂ ਨੂੰ ਅਦਾਲਤ ਵਿੱਚ ਵੀ ਬੋਟ ਦਾ ਖੁਲਾਸਾ ਕਰਨਾ ਪਵੇਗਾ।

    Published by:rupinderkaursab
    First published:

    Tags: Elon Musk, Twitter, World, World news