ਆਸਟੇਰਲੀਆਈ (Australian) ਮਹਿਲਾ ਨੇ ਇੰਸਟਾਗ੍ਰਾਮ (Instagram) ਤੇ ਇੱਕ ਸਕਰੀਨ ਸ਼ਾਰਟ ਸ਼ੇਅਰ ਕੀਤਾ। ਜਿਸ ਵਿਚ ਉਸ ਦੇ ਅਤੇ ਉਸ ਦੇ ਸਾਬਕਾ ਪ੍ਰੇਮੀ ਦੇ ਵਿਚਾਲੇ ਸਿਰਫ਼ ਤਿੰਨ ਲਾਈਨ ਵਿਚ ਗੱਲ ਹੋਈ। ਪ੍ਰੇਮੀ ਨੇ ਜਵਾਬ ਦੇਣ ਵਿਚ ਅੱਠ ਸਾਲ ਦਾ ਸਮਾਂ ਲੱਗਾ ਦਿੱਤਾ।
ਆਸਟੇਰਲੀਆਈ (Australian) ਦੀ ਇੱਕ ਮਹਿਲਾ ਦੇ ਨਾਲ ਕੁੱਝ ਅਜਿਹੀ ਘਟਨਾ ਹੋਈ ਜਿਸ ਵਿਚ ਉਸ ਦੀ ਜ਼ਿੰਦਗੀ ਵਿਚ ਫਿਰ ਤੋਂ ਬਹਾਰ ਆ ਗਈ। ਆਸਟੇਰਲੀਆਈ ਮਹਿਲਾ ਜੇਨਿਫਰ ਸੈਲੀ (Jennifer Sally) ਨੇ ਦੱਸਿਆ ਕਿ ਉਸ ਦੇ ਪ੍ਰੇਮੀ ਦੇ ਨਾਲ ਰਹਿਣ ਦਾ ਉਸ ਦਾ ਸੁਪਨਾ ਲਗਭਗ ਇੱਕ ਸਾਲ ਬਾਦ ਪੂਰਾ ਹੋਇਆ। 36 ਸਾਲ ਦੀ ਸੈਲੀ ਨੇ ਇੰਸਟਾਗ੍ਰਾਮ ਤੇ ਇੱਕ ਸਕਰੀਨ ਸ਼ਾਰਟ ਸ਼ੇਅਰ ਕੀਤਾ ਹੈ ਜਿਸ ਵਿਚ ਉਸ ਨੇ ਅਤੇ ਉਸ ਦੇ ਸਾਬਕਾ ਪ੍ਰੇਮੀ ਦੇ ਵਿਚਾਲੇ ਸਿਰਫ਼ ਤਿੰਨ ਲਾਈਨ ਵਿਚ ਗੱਲਬਾਤ ਹੋਈ। ਸੈਲੀ ਨੇ ਪ੍ਰੇਮੀ ਨੂੰ ਇੱਕ ਮੈਸੇਜ ਕੀਤਾ, ਜਿਸ ਦੇ ਜਵਾਬ ਆਉਣ ਵਿਚ ਅੱਠ ਸਾਲ ਅਤੇ ਸੱਤ ਮਹੀਨੇ ਦਾ ਸਮਾਂ ਲੱਗ ਗਿਆ।
ਸੈਲੀ ਨੇ ਦੱਸਿਆ ਕਿਵੇਂ ਦੋਨੋਂ ਦੀ ਫਿਰ ਤੋਂ ਹੋਈ ਗੱਲ
ਸੈਲੀ ਨੇ ਦੱਸਿਆ ਕਿ ਜ਼ਿੰਦਗੀ ਵਿਚ ਇੱਕ ਦੂਜੇ ਦੇ ਨਾਲ ਚੱਲਣ ਦਾ ਖ਼ਿਆਲ ਥਾਮਸ ਨੂੰ ਆਇਆ ਸੀ। ਸਾਨੂੰ ਇੱਕ ਬੈੱਡ ਰੂਮ ਦਾ ਅਪਾਰਟਮੈਂਟ ਮਿਲਿਆ ਸੀ ਤੇ ਅਸੀਂ ਆਉਣ ਵਾਲੇ ਦਿਨਾਂ ਸੁਪਨੇ ਦੇਖ ਰਹੇ ਸਨ। ਜਿਸ ਦਿਨ ਅਸੀਂ ਉੱਥੇ ਸ਼ਿਫ਼ਟ ਹੋਏ ਤਾਂ ਉਸੇ ਦਿਨ ਤੋਂ ਥਾਮਸ ਲਾਪਤਾ ਸੀ, ਥਾਮਸ ਦੇ ਲਾਪਤਾ ਹੋਣ ਨਾਲ ਮੈਂ ਇਕੱਲੀ ਹੋ ਗਈ ਸੀ ।
2011 ਵਿਚ ਅਸੀਂ ਦੋਨਾਂ ਦੀ ਗੱਲ ਹੋਈ ਸੀ। ਜਿਸ ਦੀ ਸ਼ੁਰੂਆਤ ਥਾਮਸ ਨੇ ਕੀਤੀ ਸੀ। ਉਸ ਨੇ ਲਿਖਿਆ ਸੀ ਹਾਏ, ਕਿਵੇਂ ਹੋ. ਜਿਸ ਦੇ ਜਵਾਬ ਮੈਂ ਤਿੰਨ ਦਿਨਾਂ ਬਾਅਦ ਦਿੱਤਾ ਕਿ ਮੈਂ ਚੰਗੀ ਹਾਂ, ਤੂੰ ਕੀ ਕਰ ਰਿਹਾ ਹੈ। ਇਸ ਗੱਲ ਦਾ ਜਵਾਬ ਮੈਨੂੰ ਅੱਠ ਸਾਲ ਬਾਅਦ ਮਿਲਿਆ। ਜਦੋਂ ਮੈਂ ਥਾਮਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੇਰਾ ਫ਼ੋਨ ਅੱਪਡੇਟ ਹੋ ਰਿਹਾ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Australia, Instagram