HOME » NEWS » World

ਕੋਰੋਨਾ ਵਾਇਰਸ ਕਾਰਨ ਚੀਨ 'ਚ ਹਵਾ ਪ੍ਰਦਸ਼ੂਣ 'ਚ ਆਈ ਗਿਰਾਵਟ, NASA ਨੇ ਜਾਰੀ ਕੀਤੀ ਤਸਵੀਰ

News18 Punjabi | News18 Punjab
Updated: March 2, 2020, 4:15 PM IST
share image
ਕੋਰੋਨਾ ਵਾਇਰਸ ਕਾਰਨ ਚੀਨ 'ਚ ਹਵਾ ਪ੍ਰਦਸ਼ੂਣ 'ਚ ਆਈ ਗਿਰਾਵਟ, NASA ਨੇ ਜਾਰੀ ਕੀਤੀ ਤਸਵੀਰ
ਕੋਰੋਨਾ ਵਾਇਰਸ ਕਾਰਨ ਚੀਨ 'ਚ ਹਵਾ ਪ੍ਰਦਸ਼ੂਣ 'ਚ ਆਈ ਗਿਰਾਵਟ, NASA ਨੇ ਜਾਰੀ ਕੀਤੀ ਤਸਵੀਰ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦਾ ਕਹਿਰ ਚੀਨ ਵਿਚ ਹੀ ਨਹੀਂ ਸਗੋਂ  ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਇਸ ਦੌਰਾਨ ਨਾਸਾ ਤੇ ਯੂਰਪੀ ਪੁਲਾੜ ਏਜੰਸੀ ਨੇ ਚੀਨ ਵਿਚ ਹਵਾ ਪ੍ਰਦੂਸ਼ਣ ਵਿਚ ਗਿਰਾਵਟ ਦਰਜ ਕੀਤੀ ਹੈ।ਜਿਕਰਯੋਗ ਹੈ ਕਿ ਨਾਸਾ ਦੀਆਂ ਪਿਛਲੀਆ ਤਸਵੀਰਾਂ ਵਿਚ ਚੀਨ ਵਿਚ ਨਾਈਟ੍ਰੋਜਨ ਡਾਇਆਕਸਾਈਡ ਦਾ ਪੱਧਰ ਡਿੱਗਾ ਦਰਜ ਕੀਤਾ ਗਿਆ ਸੀ।

ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਕਿ  ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾ ਵਾਇਰਸ ਦੇ ਕਹਿਰ ਨਾਲ ਆਰਥਿਕਤਾ ਦੇ ਪੱਧਰ ਵਿਚ ਗਿਰਾਵਟ ਆਈ ਹੈ। ਖੋਜ ਵਿਗਿਆਨੀ ਫੀ ਲਿਊ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਘਟਨਾ ਕਾਰਨ ਵੱਡੇ ਪੱਧਰ 'ਤੇ ਪ੍ਰਦੂਸ਼ਣ 'ਚ ਇੰਨੀ ਵੱਡੀ ਗਿਰਾਵਟ ਦੇਖੀ ਹੈ।

ਵੁਹਾਨ ਦੇ ਉੱਤੇ ਚਿੱਤਰ ਰਾਹੀਂ ਦੇਖਿ ਜਾ ਸਕਦਾ ਹੈ ਕਿ ਪ੍ਰਦੂਸ਼ਿਤ ਸੰਖਿਆਵਾਂ ਦੀ ਗਿਰਾਵਟ ਵੇਖੀ ਜਾ ਸਕਦੀ ਪਰ ਮੁੜ ਨਹੀਂ ਬਣ ਰਿਹਾ...
ਚੀਨ 'ਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਪ੍ਰੋਡਿਊਸਰਜ਼ ਨੇ ਕਾਰਖਾਨੇ ਬੰਦ ਕਰ ਦਿਤੇ ਹਨ।ਨਾਸਾ ਦੇ ਅਰਥ ਆਬਜ਼ਰਵੇਟਰੀ ਨੇ ਕਿਹਾ ਕਿ ਹਾਲ ਹੀ 'ਚ ਦਰਜ ਕੀਤੀ ਗਈ ਗਿਰਾਵਟ ਦਾ ਕਾਰਨ ਲੂਨਰ ਨਿਊ ਈਅਰ ਵੀ ਹੋ ਸਕਦਾ ਹੈ। ਦੂਜੇ ਪਾਸੇ ਖੋਜੀਆ ਦਾ ਮੰਨਣਾ  ਹੈ ਕਿ ਪ੍ਰਦੂਸ਼ਣ ਵਿਚ ਗਿਰਾਵਟ ਆਈ ਹੈ ਇਹ ਨਾ ਤਾਂ ਮੌਸਮ ਦੇ ਬਦਲਾਅ ਕਾਰਨ ਆਈ ਹੈ ਅਤੇ ਨਾ ਹੀ ਛੁੱਟੀਆ ਕਾਰਨ ਆਈ ਹੈ।

ਜਿਕਰਯੋਗ ਹੈ ਕਿ ਡਾਇਮੰਡ ਪ੍ਰਿੰਸਸ ਕਰੂਜ਼ ਸ਼ਿਪ 'ਚੋਂ ਵਾਪਸ ਲਿਆਂਦੇ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪਰਥ ਦਾ ਰਹਿਣ ਵਾਲਾ ਇਹ ਵਿਅਕਤੀ ਪਹਿਲਾ ਆਸਟ੍ਰੇਲੀਅਨ ਹੈ, ਜਿਸ ਦੀ ਜਾਨ ਕੋਰੋਨਾ ਵਾਇਰਸ ਕਾਰਨ ਗਈ ਹੈ।

ਉਸ ਦਾ ਇਲਾਜ ਸਰ ਚਾਰਲਸ ਗਾਇਰਡਨਰ ਹਸਪਤਾਲ 'ਚ ਚੱਲ ਰਿਹਾ ਸੀ। ਡਾਇਮੰਡ ਪ੍ਰਿੰਸਸ ਕਰੂਜ਼ ਜਹਾਜ਼ 'ਚ ਇਸ ਵਿਅਕਤੀ ਨਾਲ ਉਸ ਦੀ ਪਤਨੀ ਵੀ ਸੀ, ਜੋ ਸਿਹਤ ਨਿਗਰਾਨੀ 'ਚ ਹੈ। ਬਜ਼ੁਰਗ ਜੋੜੇ ਨੂੰ ਹਫ਼ਤਾ ਕੁ ਪਹਿਲਾਂ ਹੀ ਪਰਥ ਭੇਜਿਆ ਗਿਆ ਸੀ।
First published: March 2, 2020, 4:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading