ਪੁਲਾੜ 'ਚ ਪਹੁੰਚੀਆਂ ਸ਼ਰਾਬ ਦੀਆਂ 12 ਬੋਤਲਾਂ....

ਪੁਲਾੜ 'ਚ ਪਹੁੰਚੀਆਂ ਸ਼ਰਾਬ ਦੀਆਂ 12 ਬੋਤਲਾਂ....

 • Share this:
  ਫਰਾਂਸ ਦੀ ਸਭ ਤੋਂ ਵਧੀਆ ਅਤੇ ਉੱਚ ਗੁਣਵੱਤਾ ਵਾਲੀ ਬਾਰਡੋ ਰੈਡ ਵਾਈਨ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐਸਐਸ) ਉੱਤੇ ਪਹੁੰਚ ਗਈ, ਹਾਲਾਂਕਿ, ਇਹ ਵਾਈਨ ਪੁਲਾੜ ਯਾਤਰੀਆਂ ਲਈ ਨਹੀਂ ਹੈ। ਪੁਲਾੜ ਸਟੇਸ਼ਨ 'ਤੇ ਲਿਜਾਈ ਗਈ ਰੈੱਡ ਵਾਈਨ ਦੀਆਂ ਇਹ 12 ਬੋਤਲਾਂ ਇਕ ਸਾਲ ਲਈ ਉਥੇ ਰੱਖੀਆਂ ਜਾਣਗੀਆਂ। ਵਿਗਿਆਨੀ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਪੁਲਾੜ ਵਿਚ ਲਾਲ ਵਾਈਨ ਦੀਆਂ ਬੋਤਲਾਂ ਨੂੰ ਕੀ ਪ੍ਰਭਾਵਤ ਕਰਦਾ ਹੈ? ਇਹ ਵਾਈਨ ਦੀਆਂ ਬੋਤਲਾਂ ਅਗਲੇ ਤਿੰਨ ਸਾਲਾਂ ਲਈ ਛੇ ਪੁਲਾੜ ਮਿਸ਼ਨਾਂ ਲਈ ਭੇਜੀਆਂ ਜਾਣਗੀਆਂ. ਤਾਂ ਜੋ ਵਿਸਥਾਰ ਨਾਲ ਅਧਿਐਨ ਕੀਤਾ ਜਾ ਸਕੇ।  ਵਿਗਿਆਨੀ ਅਧਿਐਨ ਕਰਨਗੇ ਕਿ ਕੀ ਹੁੰਦਾ ਹੈ, ਜੇ ਇਨ੍ਹਾਂ ਬੋਤਲਾਂ ਨੂੰ ਇਕ ਸਾਲ ਲਈ ਜ਼ੀਰੋ ਗ੍ਰੈਵਿਟੀ ਯਾਨੀ ਵਜ਼ਨ ਰਹਿਤ ਅਤੇ ਪੁਲਾੜ ਰੇਡੀਏਸ਼ਨ ਦੇ ਵਿਚਕਾਰ ਪੁਲਾੜ ਸਟੇਸ਼ਨ ਵਿਚ ਰੱਖਿਆ ਜਾਂਦਾ ਹੈ। ਕੀ ਉਨ੍ਹਾਂ ਦਾ ਸੁਆਦ ਬਦਲਦਾ ਹੈ? ਕੀ ਉਹ ਖਰਾਬ ਹੋ ਜਾਣਗੀਆਂ? ਜਾਂ ਉਨ੍ਹਾਂ ਦੀ ਗੁਣਵਤਾ ਵਿਚ ਹੋਰ ਵਾਧਾ ਹੁੰਦਾ ਹੈ। ਜੇ ਇਨ੍ਹਾਂ ਬੋਤਲਾਂ ਵਿਚ ਭਰੀ ਗਈ ਸ਼ਰਾਬ ਦਾ ਸੁਆਦ ਅਤੇ ਗੁਣਵਤਾ ਵਧਦੀ ਹੈ, ਤਾਂ ਵਾਈਨ ਉਦਯੋਗ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ। ਨਾਲ ਹੀ ਤੁਸੀਂ ਸਪੇਸ ਵਿਚ ਰੱਖੀ ਗਈ ਸ਼ਰਾਬ ਦੀ ਬੋਤਲ ਪੀ ਸਕਦੇ ਹੋ।

  First published:
  Advertisement
  Advertisement