ਨਾਸਾ ਦੇ Curiosity ਰੋਵਰ ਨੇ ਸ਼ੇਅਰ ਕੀਤੀਆਂ ਮੰਗਲ ਗ੍ਰਹਿ ਦੀਆਂ ਅਣਦੇਖੀਆਂ ਤਸਵੀਰਾਂ

ਕੁੱਝ ਦਿਨ ਪਹਿਲਾਂ ਹੀ ਨਾਸਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਪੋਸਟ ਕੀਤੀ ਤਸਵੀਰ ਨੂੰ ਇਕ "ਪੋਸਟਗਾਰਡ" ਵਜੋਂ ਮੰਗਲ ਤੋਂ ਭੇਜਿਆ ਦਿਖਾਇਆ ਗਿਆ ਹੈ। ਇਸ ਦੀ ਕੈਪਸ਼ਨ ਦੀ ਸ਼ੁਰੂਆਤ ਵਿੱਤ ਲਿਖਿਆ ਹੈ ਕਿ ਕਾਸ਼ ਤੁਸੀਂ ਵੀ ਇੱਥੇ ਹੁੰਦੇ ਤੇ ਇਹ ਨਜ਼ਾਰਾ ਆਪਣੇ ਅੱਖੀਂ ਦੇਖ ਪਾਉਂਦੇ।

ਨਾਸਾ ਦੇ Curiosity ਰੋਵਰ ਨੇ ਸ਼ੇਅਰ ਕੀਤੀਆਂ ਮੰਗਲ ਗ੍ਰਹਿ ਦੀਆਂ ਅਣਦੇਖੀਆਂ ਤਸਵੀਰਾਂ

  • Share this:
ਨਾਸਾ ਦੇ Curiosity ਰੋਵਰ ਨੇ ਹਾਲ ਹੀ ਵਿੱਚ ਮੰਗਲ ਦੇ ਮਾਊਂਟ ਸ਼ਾਰਪ ਦੇ ਪਾਸਿਓਂ ਦੋ ਕਮਾਲ ਦੀਆਂ ਤਸਵੀਰਾਂ ਖਿੱਚੀਆਂ ਹਨ। ਇਸ ਮਿਸ਼ਨ ਦੀ ਟੀਮ ਨੇ ਹੁਣ ਇਨ੍ਹਾਂ ਤਸਵੀਰਾਂ ਦਾ ਡਾਟਾ ਇਕੱਠਾ ਕਰ ਲਿਆ ਹੈ ਤੇ ਇਸ ਨੂੰ ਤਿਆਰ ਕਰ ਕੇ ਮੰਗਲ ਤੋਂ ਇੱਕ 'ਪੋਸਟਕਾਰਡ' ਭੇਜਿਆ ਹੈ। ਕੁੱਝ ਦਿਨ ਪਹਿਲਾਂ ਹੀ ਨਾਸਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਪੋਸਟ ਕੀਤੀ ਤਸਵੀਰ ਨੂੰ ਇਕ "ਪੋਸਟਗਾਰਡ" ਵਜੋਂ ਮੰਗਲ ਤੋਂ ਭੇਜਿਆ ਦਿਖਾਇਆ ਗਿਆ ਹੈ। ਇਸ ਦੀ ਕੈਪਸ਼ਨ ਦੀ ਸ਼ੁਰੂਆਤ ਵਿੱਤ ਲਿਖਿਆ ਹੈ ਕਿ ਕਾਸ਼ ਤੁਸੀਂ ਵੀ ਇੱਥੇ ਹੁੰਦੇ ਤੇ ਇਹ ਨਜ਼ਾਰਾ ਆਪਣੇ ਅੱਖੀਂ ਦੇਖ ਪਾਉਂਦੇ।

16 ਨਵੰਬਰ, 2021 ਨੂੰ, ਰੋਵਰ ਨੇ ਸਥਾਨਕ ਮੰਗਲ ਸਮੇਂ ਅਨੁਸਾਰ ਸਵੇਰੇ 8:30 ਵਜੇ ਅਤੇ ਫਿਰ ਸ਼ਾਮ 4:10 ਵਜੇ ਆਪਣੇ ਆਲੇ-ਦੁਆਲੇ ਦਾ 360-ਡਿਗਰੀ ਦ੍ਰਿਸ਼ ਹਾਸਲ ਕੀਤਾ। ਦੋ ਵੱਖ-ਵੱਖ ਸਮਿਆਂ 'ਤੇ ਲੈਂਡਸਕੇਪ ਦੀਆਂ ਤਸਵੀਰਾਂ ਲਈਆਂ ਗਈਆਂ। ਕਾਲੇ ਅਤੇ ਚਿੱਟੇ ਨੇਵੀਗੇਸ਼ਨ ਕੈਮਰਾ ਨੇ ਦੋ ਵੱਖ ਵੱਖ ਸਮੇਂ ਦੀਆਂ ਤਸਵੀਰਾਂ ਲੈ ਕੇ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਡਿਟੈਲ ਲੈਣ ਦੀ ਕੋਸ਼ਿਸ਼ ਕੀਤੀ। ਨਾਸਾ ਦੇ ਮੁਤਾਬਿਕ ਦੋਵਾਂ ਸਮਿਆਂ ਵਿੱਚ ਲਈਆਂ ਗਈਆਂ ਤਸਵੀਰਾਂ ਵਿੱਚ ਨੀਲੇ ਵਿੱਚ ਸਵੇਰ ਦੇ ਦ੍ਰਿਸ਼, ਸੰਤਰੀ ਵਿੱਚ ਦੁਪਹਿਰ ਦੇ ਦ੍ਰਿਸ਼, ਅਤੇ ਹਰੇ ਵਿੱਚ ਦੋਵਾਂ ਦਾ ਸੁਮੇਲ ਦਿਖਾਈ ਦਿੱਤਾ।
View this post on Instagram


A post shared by NASA (@nasa)


ਚਿੱਤਰ ਦੇ ਕੇਂਦਰ ਵਿੱਚ ਮਾਊਂਟ ਸ਼ਾਰਪ ਹੈ, ਜੋ ਲਗਭਗ 5-ਕਿਲੋਮੀਟਰ-ਲੰਬਾ ਹੈ। ਕਿਉਰੀਓਸਿਟੀ ਰੋਵਰ 6 ਅਗਸਤ, 2012 ਨੂੰ ਇਸ ਪਹਾੜ ਦੇ ਕੋਲ ਉਤਰਿਆ ਅਤੇ ਇਸ ਖੇਤਰ ਦਾ ਅਧਿਐਨ ਕਰਨਾ ਇਸ ਦੇ ਮੁੱਖ ਵਿਗਿਆਨਕ ਮਿਸ਼ਨ ਵਿੱਚੋਂ ਇੱਕ ਰਿਹਾ ਹੈ। 2017 ਵਿੱਚ, ਕਿਉਰੀਓਸਿਟੀ ਰੋਵਰ ਨੂੰ ਮਾਊਂਟ ਸ਼ਾਰਪ ਦੀ ਹੇਠਲੀ ਢਲਾਨ 'ਤੇ ਪ੍ਰਾਚੀਨ ਮੰਗਲ 'ਤੇ ਤਰਲ ਹੋਣ ਦੇ ਸਬੂਤ ਮਿਲੇ ਸਨ ਤੇ ਇਹ ਵੀ ਪਤਾ ਲੱਗਿਆ ਕਿ ਅਜਿਹਾ ਵਾਤਾਵਰਣ ਉਸ ਸਮੇਂ ਪ੍ਰਾਚੀਨ ਝੀਲ ਦਾ ਹਿੱਸਾ ਰਿਹਾ ਹੋਵੇਗਾ ਤੇ ਉਹ ਮਾਈਕ੍ਰੋਬਾਇਲ ਜੀਵਨ ਲਈ ਅਨੁਕੂਲ ਸਥਿਤੀਆਂ ਵੀ ਰੱਖਦਾ ਹੋਵੇਗਾ।

2019 ਵਿੱਚ ਰੋਵਰ ਨੇ ਇਸ ਗੱਲ ਦੇ ਸਬੂਤ ਇਕੱਠੇ ਕੀਤੇ ਕਿ ਮੰਗਲ 'ਤੇ ਗੇਲ ਕ੍ਰੇਟਰ ਇੱਕ ਵਿਸ਼ਾਲ ਝੀਲ ਸੀ ਤੇ ਇਸ ਨੇ ਮੰਗਲ ਦਾ ਇੱਕ ਵਿਸ਼ਾਲ ਹਿੱਸਾ ਕਵਰ ਕੀਤਾ ਹੋਇਆ ਸੀ। ਨਾਸਾ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਗੋਲ ਪਹਾੜੀਆਂ "ਸੈਂਡਜ਼ ਆਫ਼ ਫੋਰਵੀ" ਅਤੇ "ਰਾਫੇਲ ਨਵਾਰੋ ਪਹਾੜ" ਵਜੋਂ ਜਾਣੀਆਂ ਜਾਂਦੀਆਂ ਪਹਾੜੀਆਂ ਵੀ ਸਾਫ ਦੇਖੀਆਂ ਜਾ ਸਕਦੀਆਂ ਹਨ।
Published by:Amelia Punjabi
First published:
Advertisement
Advertisement