ਭਾਰਤ ਦੀ ਗਲਤ ਤਸਵੀਰ ਦਿਖਾਉਣ ਲਈ ਸਰਨਾ ਨੇ ਅਮਰੀਕੀ ਮੀਡੀਆ ਨੂੰ ਸੁਣਾਈਆਂ ਖਰੀਆਂ-ਖੋਟੀਆਂ

Navleen Lakhi
Updated: May 15, 2018, 3:43 PM IST
ਭਾਰਤ ਦੀ ਗਲਤ ਤਸਵੀਰ ਦਿਖਾਉਣ ਲਈ ਸਰਨਾ ਨੇ ਅਮਰੀਕੀ ਮੀਡੀਆ ਨੂੰ ਸੁਣਾਈਆਂ ਖਰੀਆਂ-ਖੋਟੀਆਂ
ਭਾਰਤ ਦੀ ਗਲਤ ਤਸਵੀਰ ਦਿਖਾਉਣ ਲਈ ਸਰਨਾ ਨੇ ਅਮਰੀਕੀ ਮੀਡੀਆ ਨੂੰ ਸੁਣਾਈਆਂ ਖਰੀਆਂ-ਖੋਟੀਆਂ
Navleen Lakhi
Updated: May 15, 2018, 3:43 PM IST
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਭਾਰਤ ਦਾ ਵਿਦੇਸ਼ਾਂ 'ਚ ਗਲਤ ਤਸਵੀਰ ਦਿਖਾਉਣ ਲਈ ਅਮਰੀਕੀ ਮੀਡੀਆ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵਿੱਚ ਮੌਜੂਦ ਵਿਦੇਸ਼ੀ ਪੱਤਰਕਾਰਾਂ ਦੀ ਕੁੱਝ ਗਿਣੀ-ਚੁਣੀ ਖ਼ਬਰਾਂ ਦਿਖਾਉਣ ਅਤੇ ਵਿਕਾਸ ਨਾਲ ਜੁੜੀਆਂ ਖ਼ਬਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਆਦਤ ਹੋ ਗਈ ਹੈ। ਅਮਰੀਕਾ ਦੇ  ਇੱਕ ਚੋਟੀ ਦੇ ਥਿੰਕ ਟੈਂਕ 'ਸੈਂਟਰ ਫਾਰ ਸਟਰੈਟਿਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼' 'ਚ ਆਪਣੇ ਬਿਆਨ ਦੇ ਦੌਰਾਨ ਸਰਨਾ ਨੇ ਇਹ ਗੱਲ ਕਹੀ।

ਅਮਰੀਕਾ ਦੇ ਮੇਨਸਟ੍ਰੀਮ ਮੀਡੀਆ ਵਿੱਚ ਭਾਰਤ ਦੀ ਤਸਵੀਰ ਬਾਰੇ ਪੁੱਛੇ ਜਾਣ 'ਤੇ ਸਰਨਾ ਨੇ ਕਿਹਾ, "ਇਹ ਮੁੱਦਾ ਚਿੰਤਾ ਦਾ ਨਹੀਂ ਬਲਕਿ ਤਰਸ ਖਾਣ ਦਾ ਹੈ। ਭਾਰਤ ਅੱਗੇ ਵੱਧ ਚੁੱਕਿਆ ਹੈ ਪਰ ਤੁਸੀਂ ਅੱਗੇ ਨਹੀਂ ਵੱਧੇ।"

ਸਰਨਾ ਨੇ ਕਿਹਾ ਕਿ ਅਮਰੀਕੀ ਮੀਡਿਆ ਗਿਣੀਆਂ-ਚੁਣੀਆਂ ਖ਼ਬਰਾਂ ਨੂੰ ਦਿਖਾਉਂਦਾ ਹੈ। ਵਿਕਾਸ ਨਾਲ ਜੁੜੀਆਂ ਖ਼ਬਰਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦਾ ਹੈ। ਭਾਰਤੀ ਡਿਪਲੋਮੈਟ ਨੇ ਕਿਹਾ ਕਿ ਭਾਰਤ ਦੀ ਗਲਤ ਤਸਵੀਰ ਪੇਸ਼ ਕਰਨ ਵਿੱਚ ਅਮਰੀਕੀ ਮੀਡਿਆ ਲੋਕਾਂ ਨਾਲ ਬੇਇਨਸਾਫੀ ਕਰ ਰਿਹਾ ਹੈ।
First published: May 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ