ਨਵਾਜ਼ ਸ਼ਰੀਫ਼ ਨੇ 26/11 ਤੇ ਦਿੱਤੇ ਗਏ ਬਿਆਨ ਦਾ ਕੀਤਾ ਬਚਾਅ, ਕਿਹਾ,'ਮੈਂ ਸੱਚ ਬੋਲਾਂਗਾ'


Updated: May 15, 2018, 8:02 PM IST
ਨਵਾਜ਼ ਸ਼ਰੀਫ਼ ਨੇ 26/11 ਤੇ ਦਿੱਤੇ ਗਏ ਬਿਆਨ ਦਾ ਕੀਤਾ ਬਚਾਅ, ਕਿਹਾ,'ਮੈਂ ਸੱਚ ਬੋਲਾਂਗਾ'
ਨਵਾਜ਼ ਸ਼ਰੀਫ ਨੇ 26/11 ਤੇ ਦਿੱਤੇ ਗਏ ਬਿਆਨ ਦਾ ਕੀਤਾ ਬਚਾਅ, ਕਿਹਾ,'ਮੈਂ ਸੱਚ ਬੋਲਾਂਗਾ'

Updated: May 15, 2018, 8:02 PM IST
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 2008 ਮੁੰਬਈ ਆਤੰਕੀ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਬਚਾਅ ਕਰਦੇ ਹੋਏ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਤੀਜਾ ਚਾਹੇ ਕੋਈ ਵੀ ਹੋਏ ਪਰ ਉਹ ਸੱਚ ਬੋਲਣਗੇ। ਬੀਤੇ ਦਿਨੀਂ ਸ਼ਰੀਫ਼ ਨੇ ਪਹਿਲੀ ਵਾਰ ਇੱਕ ਇੰਟਰਵਿਊ 'ਚ ਸਵੀਕਾਰ ਕੀਤਾ ਸੀ ਕਿ ਪਾਕਿਸਤਾਨ ਚ' ਅੱਤਵਾਦੀ ਸੰਘਠਨ ਐਕਟਿਵ ਹੈ ਅਤੇ ਉਨ੍ਹਾਂ ਨੇ ਅੱਤਵਾਦੀਆਂ ਨੂੰ ਸਰਹੱਦ ਪਾਰ ਭਾਰਤ ਦੇ ਸ਼ਹਿਰ ਮੁੰਬਈ ਜਾ ਕੇ ਲੋਕਾਂ ਨੂੰ ਮਾਰਨ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ।

ਸ਼ਰੀਫ ਦੇ ਬਿਆਨ ਨੇ ਪਾਕਿਸਤਾਨ ਦੀ ਸਿਆਸਤ 'ਚ ਭੁਚਾਲ ਲਿਆ ਦਿੱਤਾ ਹੈ। ਇਸ ਦੇ ਚੱਲਦੇ ਰਾਸ਼ਟਰੀ ਸੁਰੱਖਿਆ ਸਮਿਤੀ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਨਕਾਰਨ ਲਈ ਹਾਈ ਲੈਵਲ ਮੀਟਿੰਗ ਬੁਲਾਈ ਹੈ।

ਇਸ ਵਿਵਾਦ ਨੂੰ ਲੈ ਕੇ ਸ਼ਰੀਫ਼ ਦਾ ਰਵੱਈਆ ਉਨ੍ਹਾਂ ਦੀ ਪਾਰਟੀ ਤੋਂ ਵੱਖਰਾ ਹੈ। "ਡਾਨ' ਅਖਬਾਰ 'ਚ ਛੱਪੀ ਖ਼ਬਰ ਮੁਤਾਬਿਕ ,"ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਕਿਹਾ ਸੀ ਕਿ ਪਾਰਟੀ ਰਿਪੋਰਟ ਵਿਚ ਕੀਤੇ ਸਾਰੇ ਦਾਅਵਿਆਂ ਨੂੰ ਖਾਰਿਜ ਕਰਦੀ ਹੈ, ਭਾਵੇਂ ਇਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੋਣ।

ਇਹ ਦੱਸਣਾ ਜ਼ਰੂਰੀ ਹੈ ਕਿ ਨਵਾਜ਼ ਸ਼ਰੀਫ਼ ਦੀ ਇੰਟਰਵਿਊ ਸ਼ਨੀਵਾਰ ਨੂੰ ਛਾਪੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਇਸ ਬਾਰੇ ਸਪੱਸ਼ਟ ਕੀਤਾ ਅਤੇ ਕਿਹਾ ਕਿ ਭਾਰਤੀ ਮੀਡੀਆ ਗਲਤ ਤਰੀਕਿਆਂ ਨਾਲ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਪਰ ਸੋਮਵਾਰ ਨੂੰ ਸ਼ਰੀਫ ਨੇ ਇਕ ਵਾਰ ਫਿਰ ਆਪਣੇ ਬਿਆਨ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਚਾਹੇ ਕੁੱਝ ਵੀ ਹੋਏ, ਉਹ ਸੱਚ ਬੋਲਣਗੇ।

ਹਾਲਾਂਕਿ ਨਵਾਜ਼ ਨੇ, ਮੁਆਫੀ ਮੰਗੀ ਅਤੇ ਕਿਹਾ ਕਿ ਜਿਹੜੇ ਲੋਕ ਸਵਾਲ ਪੁੱਛਦੇ ਹਨ ਉਨ੍ਹਾਂ ਨੂੰ ਮੀਡੀਆ ਗਦਾਰ ਕਹਿੰਦੇ ਹਨ। ਉਨ੍ਹਾਂ ਕਿਹਾ, "50 ਹਜ਼ਾਰ ਲੋਕਾਂ ਦੇ ਬਲੀਦਾਨ ਦੇ ਬਾਵਜੂਦ ਸਮਾਜ ਸਾਡੀਆਂ ਸਮੱਸਿਆ 'ਤੇ ਧਿਆਨ ਕਿਉਂ ਨਹੀਂ ਦੇ ਰਹੀ ? ਸ਼ਰੀਫ ਨੇ ਪਾਕਿਸਤਾਨੀ ਮੀਡੀਆ 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ "ਮੈਨੂੰ ਮੀਡੀਆ ਵਿੱਚ ਇੱਕ ਗੱਦਾਰ ਕਿਹਾ ਜਾ ਰਿਹਾ ਹੈ।ਅਸਲ ਵਿਚ, ਉਨ੍ਹਾਂ ਤੋਂ ਇਹ ਸਭ ਕਰਵਾਇਆ ਜਾ ਰਿਹਾ ਹੈ। ਕੀ ਦੇਸ਼ ਜੋ ਅਤੇ ਸੰਵਿਧਾਨ ਨੂੰ ਖਰਾਬ ਕਰ ਰਹੇ ਹਨ ਉਹ ਦੇਸ਼ ਭਗਤ ਹਨ? ਚਾਹੇ ਕੁੱਝ ਵੀ ਹੋਏ, ਮੈਂ ਸੱਚ ਹੀ ਬੋਲੂੰਗਾ ।

ਆਪਰੇਸ਼ਨ ਜਰਬ-ਏ-ਅਜਬ ਇਕ ਸੰਯੁਕਤ ਫੌਜੀ ਹਮਲਾ ਸੀ, ਜਿਸ ਦੇ ਤਹਿਤ ਪਾਕਿਸਤਾਨੀ ਫੌਜੀ ਫੋਰਸ ਨੇ 2014 ਵਿਚ ਬਹੁਤ ਸਾਰੇ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕੀਤੀ ਸੀ। 'ਡਾਨ' ਅਖਬਾਰ ਅਨੁਸਾਰ ਇਸ ਮੁੱਦੇ ਤੇ ਸ਼ਰੀਫ਼ ਦੇ ਭਰਾਵਾਂ ਦੇ ਬਿਆਨਾਂ ਤੋਂ ਬਾਅਦ ਪਾਰਟੀ ਦਾ ਆਪਸੀ ਨਰਾਜ਼ਗੀ ਸਾਹਮਣੇ ਆ ਗਈ ਹੈ।
First published: May 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ