Home /News /international /

ਨੇਪਾਲ ਜਹਾਜ਼ ਹਾਦਸੇ ਬਾਰੇ ਵੱਡਾ ਖੁਲਾਸਾ-ਪਾਇਲਟ ਨੇ 'ਭੁਲੇਖੇ' ਨਾਲ ਖੁਦ ਹੀ ਬੰਦ ਕਰ ਦਿੱਤੇ ਸਨ ਇੰਜਣ...

ਨੇਪਾਲ ਜਹਾਜ਼ ਹਾਦਸੇ ਬਾਰੇ ਵੱਡਾ ਖੁਲਾਸਾ-ਪਾਇਲਟ ਨੇ 'ਭੁਲੇਖੇ' ਨਾਲ ਖੁਦ ਹੀ ਬੰਦ ਕਰ ਦਿੱਤੇ ਸਨ ਇੰਜਣ...

ਨੇਪਾਲ ਜਹਾਜ਼ ਹਾਦਸੇ ਬਾਰੇ ਵੱਡਾ ਖੁਲਾਸਾ-ਪਾਇਲਟ ਨੇ 'ਭੁਲੇਖੇ' ਨਾਲ ਖੁਦ ਹੀ ਬੰਦ ਕਰ ਦਿੱਤੇ ਸਨ ਇੰਜਣ...

ਨੇਪਾਲ ਜਹਾਜ਼ ਹਾਦਸੇ ਬਾਰੇ ਵੱਡਾ ਖੁਲਾਸਾ-ਪਾਇਲਟ ਨੇ 'ਭੁਲੇਖੇ' ਨਾਲ ਖੁਦ ਹੀ ਬੰਦ ਕਰ ਦਿੱਤੇ ਸਨ ਇੰਜਣ...

ਪਾਇਲਟ ਨੇ 10:56 ਉਤੇ ਲੈਂਡਿੰਗ ਲਈ ਫਲੈਪ 15 ਦੇ ਲੈਂਡਿੰਗ ਗੇਅਰ ਹੇਠਾਂ ਕਰ ਦਿੱਤਾ। 15 ਸਕਿੰਟਾਂ ਬਾਅਦ, ਫਲਾਇੰਗ ਪਾਇਲਟ ਨੇ ਜ਼ਮੀਨ ਤੋਂ 721 ਫੁੱਟ ਉੱਪਰ ਆਟੋਪਾਇਲਟ ਨੂੰ ਬੰਦ ਕਰ ਦਿੱਤਾ। 14 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਨਾਂ ਇੰਜਣਾਂ ਦੇ ਪ੍ਰੋਪੈਲਰਾਂ ਦਾ ਫੈਦਰ ਕੰਡੀਸ਼ਨ ਵਿੱਚ ਆਉਣਾ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਸੀ ਕਿ ਸ਼ਾਇਦ ਪਾਇਲਟ ਨੇ ਕੰਟਰੋਲ ਗੁਆ ਦਿੱਤਾ ਅਤੇ ਜਹਾਜ਼ ਖਾਈ ਵਿੱਚ ਡਿੱਗ ਗਿਆ।

ਹੋਰ ਪੜ੍ਹੋ ...
  • Share this:

ਪਿਛਲੇ ਮਹੀਨੇ 15 ਜਨਵਰੀ ਨੂੰ ਨੇਪਾਲ ਵਿਚ ਯੇਤੀ ਏਅਰਲਾਈਨਜ਼ (Yeti Airlines) ਦੇ ਇੱਕ ਯਾਤਰੀ ਜਹਾਜ਼ ਹਾਦਸੇ (nepal plane crash ) ਦੀ ਜਾਂਚ ਵਿਚ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਇਲਟ ਨੇ ਖੁਦ ਇੰਜਣ ਦੀ ਪਾਵਰ ਸਪਲਾਈ ਬੰਦ (Plane Crash) ਕੀਤੀ ਹੋ ਸਕਦੀ ਸੀ। ਹਾਲਾਂਕਿ ਜਾਂਚ ਏਜੰਸੀ ਦਾ ਮੰਨਣਾ ਹੈ ਕਿ ਪਾਇਲਟ ਨੇ 'ਗਲਤੀ' ਕਰਕੇ ਅਜਿਹਾ ਕੀਤਾ ਹੋ ਸਕਦਾ ਹੈ। ਹਾਦਸੇ ਵਿਚ ਮਨੁੱਖੀ ਗਲਤੀ ਦਾ ਸ਼ੱਕ ਹੈ।

ਪਾਇਲਟ ਨੂੰ ਉਸ ਸਮੇਂ ਕਾਕਪਿਟ ਵਿੱਚ ਫਲੈਪ ਲੀਵਰ ਨੂੰ ਖਿੱਚਣਾ ਸੀ ਪਰ ਹੋ ਸਕਦਾ ਹੈ ਕਿ ਭੁਲੇਖੇ ਨਾਲ ਉਸ ਨੇ ਇੰਜਣ ਦੀ ਪਾਵਰ ਸਪਲਾਈ ਨੂੰ ਬੰਦ ਕਰ ਦਿੱਤਾ ਹੋਵੇ।

ਕਾਠਮੰਡੂ ਪੋਸਟ ਦੇ ਅਨੁਸਾਰ, ਜਾਂਚ ਟੀਮ ਦੇ ਇਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਵਾਲੀ ਥਾਂ 'ਤੇ ਲੀਵਰ ਨੂੰ ਹੇਠਾਂ ਖਿੱਚਿਆ ਹੋਇਆ ਪਾਇਆ। ਉਹ ਇਹ ਨਹੀਂ ਸਮਝ ਸਕਦੇ ਕਿ ਪਹਿਲਾਂ ਕੀ ਹੋਇਆ ਸੀ। ਨਾਲ ਹੀ ਕਿਹਾ ਕਿ ਉਹ ਵਿਸਥਾਰਤ ਰਿਪੋਰਟ ਦੀ ਉਡੀਕ ਕਰ ਰਹੇ ਹਨ।

ਦੱਸ ਦੇਈਏ ਕਿ 15 ਜਨਵਰੀ ਨੂੰ ਨੇਪਾਲ ਦੇ ਪੋਖਰਾ ਵਿੱਚ ਯੇਤੀ ਏਅਰਲਾਈਨਜ਼ ਦਾ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿਚ 5 ਭਾਰਤੀਆਂ ਸਮੇਤ 72 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਮੁਢਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਇਲਟ ਨੇ ਲੈਂਡਿੰਗ ਲਈ ਕਾਕਪਿਟ ਵਿਚ ਲੱਗੇ ਫਲੈਪ ਲੀਵਰ ਦੀ ਬਜਾਏ ਗਲਤੀ ਨਾਲ ਇੰਜਣ ਦੀ ਪਾਵਰ ਸਪਲਾਈ ਬੰਦ ਕਰਨਾ ਹਾਦਸੇ ਦਾ ਕਾਰਨ ਹੋ  ਸਕਦਾ। ਹਾਲਾਂਕਿ ਇਹ ਸਿਰਫ ਅੰਜਾਦਾ ਹੀ ਲਾਇਆ ਜਾ ਰਿਹਾ ਹੈ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਏਅਰ ਟਰੈਫਿਕ ਕੰਟਰੋਲਰ ਨੇ ਲੈਂਡਿੰਗ ਲਈ ਕਲੀਅਰੈਂਸ ਦਿੱਤੀ ਤਾਂ ਫਲਾਇੰਗ ਪਾਇਲਟ ਨੇ ਦੋ ਵਾਰ ਕਿਹਾ ਕਿ ਇੰਜਣ ਨੂੰ ਪਾਵਰ ਸਪਲਾਈ ਨਹੀਂ ਹੈ।

ਯੇਤੀ ਏਅਰਲਾਈਨਜ਼ ਦੀ ਫਲਾਈਟ 691 ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। ਲੈਂਡਿੰਗ ਤੋਂ ਕੁਝ ਸਕਿੰਟ ਪਹਿਲਾਂ, ਇਹ ਪੋਖਰਾ ਦੇ ਪੁਰਾਣੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਨਦੀ ਵਿੱਚ ਡਿੱਗ ਗਿਆ।

ਰਿਪੋਰਟ 'ਚ ਲਿਖਿਆ ਗਿਆ ਹੈ- ਪਾਇਲਟ ਨੇ 10:56 ਉਤੇ ਲੈਂਡਿੰਗ ਲਈ ਫਲੈਪ 15 ਦੇ ਲੈਂਡਿੰਗ ਗੇਅਰ ਹੇਠਾਂ ਕਰ ਦਿੱਤਾ। 15 ਸਕਿੰਟਾਂ ਬਾਅਦ, ਫਲਾਇੰਗ ਪਾਇਲਟ ਨੇ ਜ਼ਮੀਨ ਤੋਂ 721 ਫੁੱਟ ਉੱਪਰ ਆਟੋਪਾਇਲਟ ਨੂੰ ਬੰਦ ਕਰ ਦਿੱਤਾ। 14 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਨਾਂ ਇੰਜਣਾਂ ਦੇ ਪ੍ਰੋਪੈਲਰਾਂ ਦਾ ਫੈਦਰ ਕੰਡੀਸ਼ਨ ਵਿੱਚ ਆਉਣਾ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਸੀ ਕਿ ਸ਼ਾਇਦ ਪਾਇਲਟ ਨੇ ਕੰਟਰੋਲ ਗੁਆ ਦਿੱਤਾ ਅਤੇ ਜਹਾਜ਼ ਖਾਈ ਵਿੱਚ ਡਿੱਗ ਗਿਆ।

Published by:Gurwinder Singh
First published:

Tags: Crash, Nepal plane crash, Plane Crash